ਮੇਹਟਿਆਣਾ 19 ਦਸੰਬਰ (ਜਗਤਾਰ ਸਿੰਘ ਭੂੰਗਰਨੀ):- ਪਿੰਡ ਭੁੰਗਰਨੀ ਵਿਖੇ ਇੱਕ ਮੁਫ਼ਤ ਕੈਂਸਰ ਅਤੇ ਅੱਖਾਂ ਦੀ ਜਾਂਚ ਦਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਬਾਰੇ ਜਾਣਕਾਰੀ ਦਿੰਦਿਆਂ ਮਾਤਾ ਰਾਮ ਕੌਰ ਵਿਰਾਸਤ ਕੇਂਦਰ ਭੁੰਗਰਨੀ (ਹੁਸ਼ਿਆਰਪੁਰ ) ਦੇ ਸੰਸਥਾਪਕ: ਡਾ. ਅਮਰਜੀਤ ਸਿੰਘ ਬਲਗੀਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੈਡੀਕਲ ਕੈਂਪ ਵਰਲਡ ਕੈਂਸਰ ਕੇਅਰ – ਯੂ .ਕੇ .ਸਥਿਤ ਚੈਰੀਟੇਬਲ ਸੋਸਾਇਟੀ (ਡਾ. ਕੁਲਵੰਤ ਸਿੰਘ ਧਾਲੀਵਾਲ, ਗਲੋਬਲ ਅੰਬੈਸਡਰ) ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ, ਇਹ ਮੁਫ਼ਤ ਕੈਂਸਰ ਅਤੇ ਅੱਖਾਂ ਦੀ ਜਾਂਚ ਮੈਡੀਕਲ ਕੈਂਪ ਦਾ ਆਯੋਜਨ ਮੈਸਰਜ਼ ਵਰਧਮਾਨ ਗਰੁੱਪ, ਲੁਧਿਆਣਾ, ਹੁਸ਼ਿਆਰਪੁਰ, ਪੰਜਾਬ ਦੇ ਸਹਿਯੋਗ ਨਾਲ ਵੀਰਵਾਰ, 25 ਦਸੰਬਰ, 2025 ਨੂੰ ਸਵੇਰੇ10-00 ਤੋਂ ਸ਼ਾਮ 4-00 ਵਜੇ ਤੱਕ ਪਿੰਡ ਭੂੰਗਰਨੀ ਸਕੂਲ ਦੇ ਖੇਡ ਮੈਦਾਨ ਵਿਖੇ ਕੀਤਾ ਗਿਆ ਹੈ । ਇਸ ਕੈਂਸਰ ਜਾਗਰੂਕਤਾ ਕੈਂਪ ਵਿੱਚ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਲਈ ਫ੍ਰੀ ਸਹੂਲਤਾਂ, ਕੈਂਸਰ ਅਵੇਅਰਨੈੱਸ ਲੀਫਲੈੱਟ ਅਤੇ ਭਾਸ਼ਣ ,ਸ਼ੂਗਰ ਅਤੇ ਬੀ.ਪੀ. ਚੈੱਕ-ਅੱਪ, ਡਾਕਟਰੀ ਜਾਂਚ ਅਤੇ ਸਲਾਹ,ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ ,ਅੱਖਾਂ ਦੀ ਜਾਂਚ ਅਤੇ 100 ਫ੍ਰੀ ਐਨਕਾਂ ,ਔਰਤਾਂ ਦੀ ਬੱਚੇਦਾਨੀ ਲਈ ਪੈਪ-ਸਮੇਅਰ ਟੈਸਟ,ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐਸ.ਏ. ਟੈਸਟ ,ਬਲੱਡ ਕੈਂਸਰ ਦੀ ਜਾਂਚ ਲਈ ਟੈਸਟ,ਮੂੰਹ ਅਤੇ ਗਲੇ ਦੀ ਜਾਂਚ,ਹੱਡੀਆਂ ਦੀ ਜਾਂਚ ਲਈ ਟੈਸਟ,ਜਨਰਲ ਦਵਾਈਆਂ ,ਕੈਂਸਰ ਮਰੀਜ਼ਾਂ ਨੂੰ ਸਹੀ ਸਲਾਹ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ । ਇਸ ਕੈਂਪ ਨੂੰ ਸਹਿਯੋਗ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ, ਭੁੰਗਰਨੀ ਦੇ ਪ੍ਰਧਾਨ ਸੁਰਜੀਤ ਸਿੰਘ ਮਸੂਤਾ ਅਤੇ ਸਮੁੱਚੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਪਿੰਡ ਭੁੰਗਰਨੀ , ਅਮਰ ਕੌਰ ਚਰਨ ਕੌਰ ਵੈਲਫੇਅਰ ਸੋਸਾਇਟੀ ਭੁੰਗਰਨੀ, ਜਨ ਕਲਿਆਣ ਸੋਸਾਇਟੀ ਭੁੰਗਰਨੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਭੁੰਗਰਨੀ ਅਤੇ ਨੇੜਲੇ ਪਿੰਡਾਂ ਦੇ ਸਤਿਕਾਰਯੋਗ ਪ੍ਰਵਾਸੀ ਭਾਰਤੀ ,ਸਤਿਕਾਰਯੋਗ ਸੱਦੇ ਮਹਿਮਾਨ ,ਅਤੇ ਮੀਡੀਆ ਵਿਅਕਤੀ , ਵਿਸ਼ੇਸ਼ ਸਹਿਯੋਗੀ -ਸਤਿਕਾਰਯੋਗ ਸ਼੍ਰੀ ਧਰਮ ਸਿੰਘ ਜੰਜੂਆ , ਜਗਤਾਰ ਸਿੰਘ ਭੁੰਗਰਨੀ , ਸੁਰਜੀਤ ਸਿੰਘ ਮਸੂਤਾ ,ਸ਼੍ਰੀ ਰਤੀਸ਼ ਸਿੰਘ ਸਰੋਆ, ਸ਼੍ਰੀ ਸੁਰਿੰਦਰ ਸਿੰਘ ਆਦਿ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਸਹਿਯੋਗ ਕਰਨਗੀਆਂ l
ਪਿੰਡ ਭੁੰਗਰਨੀ ਵਿਖੇ ਮੁਫ਼ਤ ਕੈਂਸਰ ਅਤੇ ਅੱਖਾਂ ਦੀ ਜਾਂਚ ਅਤੇ ਜਾਗਰੂਕਤਾ ਮੈਡੀਕਲ ਕੈਂਪ 25 ਦਸੰਬਰ,ਨੂੰ ਸਵੇਰੇ 10-00 ਤੋਂ ਸ਼ਾਮ 4-00 ਤੱਕ :- ਡਾ. ਏ. ਐਸ. ਬਲਗੀਰ
