ਸੰਘਰਸ਼ ਹੀ ਜ਼ਿੰਦਗੀ ਹੈ ਆਖਰੀ ਪਲਾਂ ਤੱਕ ਸੰਘਰਸ਼ ਕਰਦੇ ਰਹੋ

ਪੰਜਾਬ ਪੈਨਸ਼ਨ ਯੁਨੀਅਨ ਵੱਲੋਂ ਬਿਜਲੀ ਸੋਧ ਬਿੱਲ ,ਲੇਬਰ ਲਾਅ ਨੂੰ ਚਾਰ ਕੋਡ ਚ,ਵੰਡਣ,ਮਨਰੇਗਾ ਦਾ ਨਾਂ ਬਦਲਣ ਦੀ ਸਖ਼ਤ ਨਿਖੇਧੀ

ਸੂਬਾਈ ਪੈਨਸ਼ਨ-ਡੇ ਮੋਗਾ ਵਿਖੇ

ਮੇਹਟਿਆਣਾ /ਜਲੰਧਰ 19 ਦਸੰਬਰ (ਜਗਤਾਰ ਸਿੰਘ ਭੂੰਗਰਨੀ/ਰਾਜੇਸ਼ ਥਾਪਾ )ਪੰਜਾਬ ਪੈਨਸ਼ਨ ਯੂਨੀਅਨ ਬ੍ਰਾਂਚ ਜਿਲ੍ਹਾ ਜਲੰਧਰ ਦੀ ਮਹੀਨਾ ਵਾਈਜ ਮੀਟਿੰਗ ਸਾਥੀ ਪ੍ਰਦੀਪ ਕੁਮਾਰ, ਸਾਥੀ ਅਵਤਾਰ ਸਿੰਘ ਵਿਰਕ ਤੇ ਸਾਥੀ ਮੋਹਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੌਕੇ ਸੀਨੀਅਰ ਵਾਈਸ(ਐਕਟਿੰਗ) ਪ੍ਰਧਾਨ ਦਵਿੰਦਰਪਾਲ ਸਿੰਘ ਨੇ ਸਭ ਤੋਂ ਪਹਿਲਾਂ ਹਾਊਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਸੰਬਰ ਦਾ ਸਾਰਾ ਮਹੀਨਾ ਬਹੁਤ ਮੁਹੱਤਵ ਪੂਰਨ ਹੈ। ਇਹ ਦਸੰਬਰ ਮਹੀਨਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਦੀ ਕੌਮ ਪ੍ਰਤੀ ਲਸਾਨੀ ਸ਼ਹਾਦਤਾਂ ਵਾਲਾ ਹੈ ਜਿਸ ਵਿੱਚ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਵੀ ਇਸੇ ਮਹੀਨੇ ਵਿੱਚ ਹੋਈ ਸੀ । ਇਸ ਮੀਟਿੰਗ ਵਿਚ ਜਥੇਬੰਦੀ ਦੇ ਪਰਿਵਾਰਾਂ ਚੋਂ ਵਿਛੜੀਆਂ ਰੂਹਾਂ ਜਿਨ੍ਹਾਂ ਵਿੱਚ ਸਾਥੀ ਭੁਪਿੰਦਰ ਸਿੰਘ ਮੁਖਿਲਆਣਾ ਦੇ ਪਿਤਾ ਜੀ ਸਵਰਗੀ ਰਣਜੀਤ ਸਿੰਘ ਅਤੇ ਹੋਰ ਜੋ ਬੀਤੇ ਦਿਨੀ ਵਿਛੋੜਾ ਦੇ ਗਏ ਸਨ ਸਭ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਅੱਜ ਦੀ ਮੀਟਿੰਗ ਵਿੱਚ ਜਨਰਲ ਸਕੱਤਰ ਵਿਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਮਹੀਨਾ ਪੈਨਸ਼ਨ- ਡੇ ਨੂੰ ਸਮਰਪਿਤ ਹੈ ਉੱਨਾਂ ਪੈਨਸ਼ਨ ਪ੍ਰਾਪਤੀ ਦੇ ਇਤਿਹਾਸ ਬਾਰੇ ਜਾਣਕਾਰੀ ਦਿਤੀ ਅਤੇ ਪੈਨਸ਼ਨ ਪ੍ਰਾਪਤੀ ਵਿਚ ਯੋਗਦਾਨ ਪਾਉਣ ਵਾਲੀ ਲੀਡਰਸ਼ਿਪ ਦੀ ਸਲਾਘਾ ਕੀਤੀ ਗਈ । ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਜਥੇਬੰਦੀਆਂ ਦੇ ਪੈਨਸ਼ਨਰਾਂ ਅਤੇ ਵਰਕਰਜ ਦੀ ਲੀਡਰਸ਼ਿਪ ਨੂੰ ਮੀਟਿੰਗਾਂ ਦੇਣਾ ਅਤੇ ਫਿਰ ਮੁਲਤਵੀ ਕਰਨ ਦੀ ਸਖਤ ਸਬਦਾ ਵਿਚ ਨਿਖੇਧੀ । ਇਸ ਮੌਕੇ ਸੁਬਾਈ ਜਥੇਬੰਦਕ ਸਕੱਤਰ ਅਵਤਾਰ ਸਿੰਘ ਤਾਰੀ,ਮੁੱਖ ਬੁਲਾਰੇ ਹਰਿੰਦਰ ਸਿੰਘ ਚੀਮਾ ਅਤੇ ਸਾਥੀ ਪ੍ਰਦੀਪ ਸਿੰਘ ਗਿੱਲ ਨੇ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ, ਲੇਬਰ ਲਾਅ ਨੂੰ ਚਾਰ ਭਾਗਾਂ ਵਿੱਚ ਵੰਡਣਾ ਅਤੇ ਮਨਰੇਗਾ ਦਾ ਨਾਂ ਬਦਲ ਕੇ ਇਸ ਸਿਸਟਮ ਦਾ ਭੋਗ ਪਾਉਣ ਵੱਲ ਸਿੱਧਾ ਇਸ਼ਾਰਾ ਹੈ ਇਸਦੀ ਪੰਜਾਬ ਪੈਨਸ਼ਨ ਯੁਨੀਅਨ ਸਖ਼ਤ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਜੋ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ ਨੂੰ ਪੂਰਾ ਕੀਤਾ ਜਾਵੇ ।ਜਿਨ੍ਹਾਂ ਵਿੱਚ DA ਦਾ ਪੈਂਡਿੰਗ ਭੁਗਤਾਨ ਨਾ ਕਰਨਾ ,ਮੈਡੀਕਲ ਬਿੱਲਾ ਦਾ ਭੁਗਤਾਨ ਨਾ ਕਰਨਾ,ਪੇ ਕਮਿਸ਼ਨ ਦਾ ਅੱਧਾ -ਅਧੂਰਾ ਏਰੀਅਰ ਉਸ ਦਾ ਭੁਗਤਾਨ ਵੀ ਜੋ ਅਜੇ ਤਕ ਨਹੀ ਕੀਤਾ ਜਾ ਰਿਹਾ । ਇਸ ਮੌਕੇ ਉਨਾਂ ਇਹ ਵੀ ਸਾਥੀਆਂ ਅਪੀਲ ਕਰਦਿਆਂ ਕਿਹਾ ਕਿ ਮਿਤੀ 20/12/25 ਨੂੰ ਪੰਜਾਬ ਪੱਧਰ ਦਾ ਪੈਨਸ਼ਨਰਜ -ਡੇ ਸ਼ਹੀਦ ਸਾਥੀ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਮੋਗਾ ਵਿਖੇ ਮਨਾਇਆ ਜਾਵੇਗਾ।ਜਿਲ੍ਹਾ ਜਲੰਧਰ ਤੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਣਗੇ। ਅੱਜ ਦੀ ਮੀਟਿੰਗ ਵਿਚ ਸਾਥੀ ਸਰਮੁੱਖ ਸਿੰਘ ਨੂੰ 75 ਸਾਲ ਦੀ ਉਮਰ ਪੂਰੀ ਕਰਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਬਲਵਿੰਦਰ ਸਿੰਘ ਮੁਲਤਾਨੀ, ਨਰੰਜਣ ਸਿੰਘ ਭੁੱਲਰ, ਜਗੀਰ ਸਿੰਘ ਬਾਜਵਾ, ਅੰਮ੍ਰਿਤਪਾਲ ਸਿੰਘ,ਗੁਰਮੁੱਖ ਸਿੰਘ,ਜੋਗਿੰਦਰ ਸਿੰਘ, ਸਰਮੁੱਖ ਸਿੰਘ , ਬਲਵੀਰ ਸਿੰਘ ਸੰਦੀਪ ਸਿੰਘ ਪ੍ਰਧਾਨ ,ਮਦਨ ਲਾਲ ਚੀਮਾ , ਸੰਤੋਖ ਸਿੰਘ ਕੈਸ਼ੀਅਰ।,ਕਸ਼ਮੀਰ ਚੰਦ ,ਅਮਨਦੀਪ ਸਿੰਘ ,ਕੁਲਬੀਰ ਚੰਦ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *