ਨਵਾਂਸ਼ਹਿਰ ਰਾਹੋਂ 28 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ16ਵਾਂ ਲੋਹੜੀ ਵੰਡ ਸਮਗਮ10 ਜਨਵਰੀ ਨੂੰ ਚੰਨੀ ਰਿਜੋਰਟ ਫਿਲੋਰ ਰੋਡ ਰਾਹੋਂ ਵਿਖੇ ਸੈਣੀ ਸਮਾਜ ਪੰਜਾਬ ਦੇ ਸਰਪਰਸਤ ਸਮਾਜ ਸੇਵਕ ਜਥੇਦਾਰ ਬਹਾਦਰ ਸਿੰਘ ਭਾਰਟਾ ਦੀ ਅਗਵਾਈ ਵਿੱਚ ਬੜੇ ਉਤਸਾਹ ਪੂਰਵਕ ਮਨਾਇਆ ਜਾ ਰਿਹਾ ਹੈ ।10 ਜਨਵਰੀ 2026 ਨੂੰ 0 ਤੋ 1ਸਾਲ ਤੱਕ 151 ਨੰਵ ਜੰਮੀਆਂ ਲੜਕੀਆਂ ਦੀ ਲੋਹੜੀ ਪਾਈ ਜਾਵੇਗੀ, ਨਾਲ ਬੱਚਿਆਂ ਨੂੰ ਗਰਮ ਕੱਪੜੇ ਮੂੰਗਫਲੀ ਰੇੜੀਆਂ ਅਤੇ ਮਠਿਆਈ ਵੰਡੀ ਜਾਵੇਗੀ ।ਚਾਹ ਪਕੌੜੇ ਤੇ ਗੁਰੂ ਕੇ ਲੰਗਰ ਵਰਤਾਏ ਜਾਣਗੇ ਅਤੇ ਬਚਿਆਂ ਦੇ ਮਾਤਾ ਪਿਤਾ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਵਿਸ਼ਾਲ ਖੂਨ ਦਾਨ ਕੈਂਪ ਮੁਫਤ ਮੈਡੀਕਲ ਕੈਂਪ ਵੀ ਲਾਇਆ ਜਾਵੇਗਾ । ਇਸ ਮੋਕੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਗਿਧਾ ਭੰਗੜਾ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਲੋਹੜੀ ਵੰਡ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵਕ ਵਾਤਾਵਰਨ ਪ੍ਰੇਮੀ ਬਰਜਿੰਦਰ ਸਿੰਘ ਹੁਸੈਨਪੁਰ ਹੋਣਗੇ ਪ੍ਰੈਸ ਨੂੰ ਜਾਣਕਾਰੀ ਜਥੇਦਾਰ ਬਹਾਦਰ ਸਿੰਘ ਭਾਰਟਾ ਮੈਨੇਜਿੰਗ ਡਾਇਰੈਕਟਰ ਚੰਨੀ ਰਿਜੋਟਸ ਫ਼ਿਲੌਰ ਰੋਡ ਰਾਹੋਂ ਨੇ ਦਿੱਤੀ ।
16ਵਾਂ ਲੋਹੜੀ ਮੇਲਾ 10 ਜਨਵਰੀ2026 ਨੂੰ ਭਾਰਟਾ
