ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਾਇਆ

ਨਵਾਂਸ਼ਹਿਰ ਰਾਹੋਂ 28 ਦਸੰਬਰ (ਕੁਲਵਿੰਦਰ ਸਿੰਘ ਰਾਹੋੰ) ਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਮਾਤਾ ਗੁੱਜਰ ਕੌਰ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਿਜਦਾ ਕਰਦੇ ਹੋਏ ਜਾਡਲਾ ਰੋਡ ਸਥਿਤ ਰਾਹੋਂ ਪੁਲਿਸ ਨਾਕੇ ਦੇ ਕੋਲ ਦੁਕਾਨਦਾਰਾ ਵੱਲੋ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਦੁੱਧ ਦਾ ਲੰਗਰ ਲਾਇਆ ਗਿਆ। ਇਸ ਮੋਕੇ ਨਗਰ ਕੋਸਲ ਰਾਹੋਂ ਦੇ ਸਾਬਕਾ ਪ੍ਧਾਨ ਅਤੇ ਮੌਜੂਦਾ ਕੋਸਲਰ ਹੇਮੰਤ ਰੰਦੇਵ ਬੌਬੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ, ਮਾਤਾ ਗੁੱਜਰ ਕੌਰ ਜੀ ਅਤੇ ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਸਮੇਤ ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾ ਕਿਹਾ ਕਿ ਪੋਹ ਦੇ ਸਾਕੇ ਸਾਨੂੰ ਅਣਖ਼ ਅਤੇ ਗੈਰਤ ਨਾਲ ਜਿਉਣ ਅਤੇ ਜ਼ਬਰ-ਜ਼ਲਮ ਖਿਲਾਫ਼ ਡਟ ਕੇ ਖੜ੍ਹਣ-ਲੜ੍ਹਣ ਦਾ ਸੰਦੇਸ਼ ਦਿੰਦੇ ਹਨ, ਜਿਨ੍ਹਾਂ ਤੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਗੌਰਵਮਈ ਵਿਰਸੇ ਦੀਆਂ ਲਾਸਾਨੀ ਕੁਰਬਾਨੀਆਂ ਦੀ ਸਿੱਖਿਆ ਮਿਲਦੀ ਹੈ ਅਤੇ ਉਨ੍ਹਾਂ ਅੰਦਰ ਸਿੱਖੀ ਤੇ ਸੇਵਾ ਦਾ ਜਜ਼ਬਾ ਪੈਦਾ ਹੁੰਦਾ ਹੈ।ਇਸ ਮੋਕੇ ਰਾਹੋਂ ਦੇ ਟਰੈਫਿਕ ਇੰਚਾਰਜ ਗੁਰਮੇਲ ਸਿੰਘ ਮੀਲੂ ਨੇ ਦੱਸਿਆ ਕਿ ਦੁੱਧ ਦੇ ਲੰਗਰ ਰਾਹੀਂ ਸੰਗਤ ਸਾਹਿਬਜ਼ਾਦਿਆਂ, ਮਾਤਾ ਗੁੱਜਰ ਕੌਰ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਿਜ਼ਦਾ ਕਰਦੀ ਹੈ ਇਸ ਮੋਕੇ ਸੇਵਦਾਰ ਬਲਦੇਵ ਸਿੰਘ,ਅਸ਼ਵਨੀ ਕੁਮਾਰ,ਅਸ਼ੋਕ ਕੁਮਾਰ,ਅਮਰੀਕ ਸਿੰਘ,ਅਵਤਾਰ ਸਿੰਘ,ਸੰਤੋਸ਼ ਕੁਮਾਰ ਆਦਿ ਹਾਜਰ ਸਨ

Leave a Reply

Your email address will not be published. Required fields are marked *