ਨਵਾਂ ਸ਼ਹਿਰ ਰਾਹੋਂ 03 ਜਨਵਰੀ (ਕੁਲਵਿੰਦਰ ਸਿੰਘ ਰਾਹੋ ):- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਪ ਅਸਥਾਨ ਮੰਦਿਰ ਬਾਬਾ ਸ੍ਰੀ ਚੰਦ ਜੀ ਉਦਾਸੀਨ ਗੁਰਦੁਆਰਾ ਟਾਹਲੀ ਸਾਹਿਬ ਗੜਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਬੜੀ ਸ਼ਰਧਾ ਤੇ ਚਾਵਾਂ ਨਾਲ ਧੂਮ ਧਾਮ ਨਾਲ ਮਿਤੀ 14 ਜਨਵਰੀ ਤਿੰਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ l ਇਸ ਮੌਕੇ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਮੰਦਿਰ ਬਾਬਾ ਸ੍ਰੀ ਚੰਦ ਦੀ ਉਦਾਸੀਨ ਨੇ ਦੱਸਿਆ ਕਿ ਲੜੀਵਾਰ 21 ਅਖੰਡ ਪਾਠ ਸਾਹਿਬਾ ਜੀ ਦੀ ਪਹਿਲੀ ਲੜੀ 08 ਜਨਵਰੀ ਦਿਨ ਵੀਰਵਾਰ ਨੂੰ ਆਰੰਭ ਹੋਵੇਗੀ ਅਤੇ ਉਹਨਾਂ ਤੇ ਭੋਗ 10 ਜਨਵਰੀ 2026 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਪਾਏਂ ਜਾਣਗੇ l ਉਪਰੰਤ ਦੂਜੀ ਲੜੀ ਆਰੰਭ ਕੀਤੀ ਜਾਵੇਗੀ ਜਿਸ ਤੇ ਭੋਗ 12 ਜਨਵਰੀ ਦਿਨ ਸੋਮਵਾਰ ਨੂੰ ਪਾਏ ਜਾਣਗੇ ਜਿਸ ਉਪਰੰਤ 21ਅਖੰਡ ਪਾਠ ਸਾਹਿਬਾ ਦੀ ਤੀਜੀ ਲੜੀ ਆਰੰਭ ਹੋਵੇਗੀ ਅਤੇ ਉਨਾਂ ਦੇ ਭੋਗ ਮਾਘੀ ਵਾਲੇ ਦਿਨ ਮਿਤੀ 14 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪੈਣਗੇ ਅਤੇ ਭਾਰੀ ਦੀਵਾਨ ਸੱਜਣਗੇ l ਜਿਸ ਵਿੱਚ ਭਾਈ ਸਤਨਾਮ ਸਿੰਘ ਜੀ ਹਜੂਰੀ ਰਾਗੀ ਭਾਈ ਪਲਵਿੰਦਰ ਸਿੰਘ ਜੀ ਕਾਹਲੋ ਵਾਲੇ ਭਾਈ ਸਰਬਜੀਤ ਸਿੰਘ ਦਿੱਲੀ ਵਾਲੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ l ਇਸ ਮੌਕੇ ਤੇ ਪ੍ਰਬੰਧਕ ਕਮੇਟੀ ਨੇ ਅੱਗੇ ਦੱਸਿਆ ਕਿ 16 ਜਨਵਰੀ 2026 ਦਿਨ ਸ਼ੁਕਰਵਾਰ ਨੂੰ ਸਾਧੂਆਂ ਦਾ ਭੰਡਾਰਾ ਕਰਵਾਇਆ ਜਾ ਰਿਹਾ ਹੈ। ਸਾਰੇ ਦਿਨ ਗੁਰੂ ਦਾ ਲੰਗਰ ਅਤੁੱਟ ਵਰਤੇਗਾl
63 ਅਖੰਡ ਪਾਠ ਸਾਹਿਬਾਂ ਜੀ ਦੇ ਭੋਗ ਪਾ ਕੇ ਮਾਘੀ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ
