ਧੰਨ-ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਤੇ ਰਲੀਜ਼ ਹੋਏ ਪੋਸਟਰ”ਦੁਨੀਆਂ ਤੇ ਪਹਿਚਾਣ”ਨੂੰ ਮਿਲਿਆ ਭਰਵਾਂ ਹੁੰਗਾਰਾ

ਨਵਾਂਸ਼ਹਿਰ ਰਾਹੋਂ 08 ਜਨਵਰੀ (ਕੁਲਵਿੰਦਰ ਸਿੰਘ ਰਾਹੋਂ):- ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ,ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ.ਬੀ.ਅੰਬੇਡਕਰ ਸਾਹਿਬ ਜੀ,ਯੁੱਗ ਪੁਰਸ਼ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਤੇ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਅਤੇ ਆਪਣੇ ਰਹਿਬਰਾਂ ਨੂੰ ਸਮਰਪਿਤ ਸੈਂਕੜੇ ਕ੍ਰਾਂਤੀਕਾਰੀ ਗੀਤ ਗਾਉਣ ਵਾਲੇ ਮਿਸ਼ਨਰੀ ਰਾਜ ਦਦਰਾਲ ਜੀ ਜਿਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਗਾਏ ਕ੍ਰਾਂਤੀਕਾਰੀ ਗੀਤ ਦੁਨੀਆਂ ਤੇ ਪਹਿਚਾਣ ਦੇ ਪੋਸਟਰ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਜਿਸ ਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ ਅਮਰਜੀਤ ਬੇਗਮਪੁਰੀ ਕਨੇਡਾ ਜੀ ਨੇ ਅਤੇ ਮਿਊਜ਼ਿਕ ਡਾਇਰੈਕਟਰ ਸ੍ਰੀ ਬੀ.ਡਿਮਾਣਾ ਜੀ ਵੱਲੋਂ ਸੰਗੀਤ ਵਿੱਚ ਸ਼ਿੰਗਾਰਿਆ ਗਿਆ ਹੈ ਗੀਤ ਦੀ ਵੀਡੀਓ ਮਨਪ੍ਰੀਤ ਦਦਰਾਲ ਵੱਲੋਂ ਮੌਟਰੀਂਅਲ ਕਨੇਡਾ ਵਿਖੇ ਮਕੁੰਮਲ ਕੀਤੀ ਗਈ ਹੈ ਬਹੁਤ ਹੀ ਸਤਿਕਾਰ ਯੋਗ ਸੁੱਚਾ ਰਾਮ ਮੱਲੂਪੋਤਾ ਕਨੇਡਾ ਜੀ ਵੱਲੋਂ ਦੁਨੀਆਂ ਤੇ ਪਹਿਚਾਣ ਗੀਤ ਨੂੰ ਪੇਸ਼ ਕੀਤਾ ਗਿਆ ਹੈ ਬਹੁਤ ਜਲਦ ਦੁਨੀਆਂ ਤੇ ਪਹਿਚਾਣ ਕ੍ਰਾਂਤੀਕਾਰੀ ਗੀਤ ਆਰ.ਐਮ.ਟੂ ਮਿਊਜ਼ਿਕ ਕੰਪਨੀ ਅਤੇ ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਅਤੇ ਪ੍ਰਡਿਊਸਰ ਸ਼੍ਰੀ ਬਿੱਲ ਬਸਰਾ ਕਨੇਡਾ ਜੀ ਵੱਲੋਂ ਯੂ-ਟਿਊਬ ਤੇ ਰਲੀਜ਼ ਕੀਤਾ ਜਾ ਰਿਹਾ ਹੈ

Leave a Reply

Your email address will not be published. Required fields are marked *