ਗੁਰਦੁਆਰਾ ਗੁਰਦੇਵ ਨਗਰ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਜਲੰਧਰ 28 ਜਨਵਰੀ (ਪਰਮਿੰਦਰ ਸਿੰਘ ) ਸਿੱਖ ਕੌਮ ਦੇ ਮਹਾਨ ਸ਼ਹੀਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਲਈ ਆਪਣਾ ਸੀਸ ਤਲੀ ਤੇ ਰੱਖ ਕੇ ਆਪਾ ਕੁਰਬਾਨ ਕਰਨ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ l ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਘਰ ਕੀਰਤਨੀਏ ਭਾਈ ਜੈ ਦੇਵ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਵੱਲੋ ਹਰ ਜਸ ਕੀਰਤਨ ਸੰਗਤਾ ਨੂੰ ਸਰਵਣ ਕਰਵਾਇਆ ਗਿਆ ਉਪਰੰਤ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਹਰਜਿੰਦਰ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਲਾਸਾਨੀ ਜੀਵਨ ਅਤੇ ਸਹਦਾਤ ਬਾਰੇ ਸੰਗਤਾ ਨੂੰ ਜਾਣੂ ਕਰਵਾਇਆ l ਉਪਰੰਤ ਬੀਬੀ ਬਲਜਿੰਦਰ ਕੌਰ ਖੰਡੂਰ ਸਾਹਿਬ ਵਾਲੇ ਵੱਲੋਂ ਰਸਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਖੀਰ ਵਿੱਚ ਭਾਈ ਤਰਨਵੀਰ ਸਿੰਘ ਰੱਬੀ ਲੁਧਿਆਣੇ ਵਾਲਿਆਂ ਵੱਲੋ ਜਨਮ ਦਿਹਾੜੇ ਨਾਲ ਸੰਬੰਧਿਤ ਅਤੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਭਾਵਵਿਭੋਰ ਕੀਤਾ ਸਟੇਜ ਸਕੱਤਰ ਦੀ ਸੇਵਾ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਨੇ ਨਿਭਾਈ l ਓਹਨਾ ਕਿਹਾ ਇਹ ਮਹਾਨ ਸ਼ਹੀਦੀਆਂ ਸਾਡੀ ਆਉਣ ਵਾਲੀ ਪੀੜੀ ਲਈ ਪ੍ਰੇਰਨਾ ਸਰੋਤ ਹਨ l ਸਾਰੇ ਪ੍ਰੋਗਰਾਮ ਦੀ ਦੇਖ ਰੇਖ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਕਰ ਰਹੇ ਸਨ l ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਗੁਰਦੇਵ ਨਗਰ ਚਰਨਜੀਤ ਸਿੰਘ ਸੇਠੀ ਹਰਜਿੰਦਰ ਸਿੰਘ ਕੁੱਕੀ ਕੁਲਦੀਪ ਸਿੰਘ ਹਰਮਨਜੋਤ ਸਿੰਘ ਬਠਲਾ ਅਮਰੀਕ ਸਿੰਘ ਬਠਲਾ ਕਿਰਪਾਲ ਸਿੰਘ ਕਾਲਾ ਪਵਨਦੀਪ ਸਿੰਘ ਹਰਪ੍ਰੀਤ ਸਿੰਘ ਸੋਨੂ ਹਰਸਿਮਰਤ ਸਿੰਘ ਗਗਨਦੀਪ ਸਿੰਘ ਫਤਿਹ ਸਿੰਘ ਮੋਹਨ ਸਿੰਘ ਸਰਬਜੀਤ ਸਿੰਘ ਨਵਲਦੀਪ ਕੌਰ ਰਜਿੰਦਰ ਕੌਰ ਸਤਵੰਤ ਕੌਰ ਸੁਰਜੀਤ ਕੌਰ ਰਣਜੀਤ ਕੌਰ ਜਸਵਿੰਦਰ ਕੌਰ ਪ੍ਰਭਦੀਪ ਕੌਰ ਹਾਜ਼ਰ ਸਨ l

Leave a Reply

Your email address will not be published. Required fields are marked *