ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਮਾਸ ਡੈਪੂਟੇਸ਼ਨ 8 ਮਈ ਨੂੰ ਡਾਇਰੈਕਟਰ ਪੈਨਸ਼ਨ ਵੰਡ ਖ਼ਜ਼ਾਨਾ ਤੇ ਲੇਖਾ ਨੂੰ ਮਿਲੇਗਾ

ਮੰਗ ਪੱਤਰ ਦੇ ਕੇ ਪੈਂਨਸ਼ਨ ਪੋਰਟਲ ਕਾਰਨ ਪੈਨਸ਼ਨਰਾਂ ਦੀ ਹੋ ਰਹੀ ਖ਼ਜਲ ਖ਼ੁਆਰੀ ਬੰਦ ਕਰਨ ਦੀ ਕਰੇਗਾ ਮੰਗ

ਫ਼ਗਵਾੜਾ 06 ਮਈ ( ਪਰਮਿੰਦਰ ਸਿੰਘ) ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ (ਸੰਬੰਧਿਤ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ)ਦੇ ਪ੍ਰਧਾਨ ਮੋਹਣ ਸਿੰਘ ਭੱਟੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਪੈਨਸ਼ਨ ਪੋਰਟਲ ਲਾਗੂ ਹੋਣ ਕਰਕੇ ਅਤੇ ਡਿਜ਼ੀਟਲ ਲਾਈਵ ਸਰਟੀਫਿਕੇਟ ਅੱਪਡੇਟ ਨਾ ਹੋਣ ਦਾ ਬਹਾਨਾ ਲਾ ਕੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਅੱਜ ਤੱਕ ਨਾ ਪੈਣ ਕਰਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਤੇ ਗੁੱਸਾ ਹੈ, ਉਹਨਾਂ ਨੇ ਦੱਸਿਆ ਕਿ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰਾਂ ਕਰਮ ਸਿੰਘ ਧਨੋਆ,ਡਾ.ਐਨ ਕੇ ਕਲਸੀ,ਅਵਿਨਾਸ਼ ਸ਼ਰਮਾ,ਭਜਨ ਸਿੰਘ ਗਿੱਲ ਅਤੇ ਸੁਖਵਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਇੱਕ ਮਾਸ ਡੈਪੂਟੇਸ਼ਨ ਡਾਇਰੈਕਟਰ ਪੈਂਨਸ਼ਨ ਵੰਡ ਖ਼ਜ਼ਾਨਾ ਤੇ ਲੇਖਾਂ ਪੰਜਾਬ ਨੂੰ 08 ਮਈ ਨੂੰ ਮਿਲਣ ਦਾ ਰਿਹਾ ਹੈ। ਡੈਪੂਟੇਸ਼ਨ ਦੇ ਆਗੂ ਡਾਇਰੈਕਟਰ ਪੈਂਨਸ਼ਨ ਵੰਡ ਖਜ਼ਾਨਾ ਤੇ ਲੇਖਾਂ ਨੂੰ ਦੱਸਣਗੇ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨੂੰ ਵਡੇਰੀ ਉਮਰ ਹੋਣ ਕਰਕੇ ਵੀ ਮੁਆਫ਼ ਨਹੀਂ ਕੀਤਾ ਅਤੇ ਜਾਣ ਬੁੱਝ ਕੇ ਪੈਨਸ਼ਨ ਪੋਰਟਲ ਦੀਆਂ ਗੁੰਝਲਦਾਰ ਟੈਕਨੀਕਲ ਗੱਲਾਂ ਵਿੱਚ ਉਲਝਾ ਕੇ ਪੈਨਸ਼ਨਰਾਂ ਨੂੰ ਖੱਜਲ ਖੁਆਰ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵਈਏ ਦੇ ਖਿਲਾਫ 08 ਮਈ ਦਿਨ ਸ਼ੁੱਕਰਵਾਰ ਨੂੰ ਠੀਕ 11:00 ਵਜੇ ਵਿੱਤ ਤੇ ਯੋਜਨਾ ਭਵਨ ਸੈਕਟਰ:-33-ਏ ਚੰਡੀਗੜ੍ਹ ਵਿਖੇ ਡਾਇਰੈਕਟਰ ਪੈਂਨਸ਼ਨ ਵੰਡ ਖ਼ਜ਼ਾਨਾ ਅਤੇ ਲੇਖਾਂ ਨੂੰ ਮਾਸ ਡੈਪੂਟੇਸ਼ਨ ਰਾਹੀਂ ਪੈਂਨਸ਼ਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜ਼ੋਰ ਪਾਵੇਗਾ। ਮੰਗ ਪੱਤਰ ਪੇਸ਼ ਕਰਕੇ ਪੈਨਸ਼ਨ ਪੋਰਟਲ ਰਾਹੀਂ ਹੋ ਰਹੀ ਖੱਜਲ ਖ਼ੁਆਰੀ ਬੰਦ ਕਰਨ ਅਤੇ ਪੈਂਨਸ਼ਨਾਂ ਹਰ ਮਹੀਨੇ ਆਖ਼ਰੀ ਮਿਤੀ ਤੋਂ ਪਹਿਲਾਂ ਪਾਉਣ ਦੀ ਮੰਗ ਕਰਨਗੇ।ਮਾਸ ਡੈਪੂਟੇਸ਼ਨ ਵਿੱਚ ਜੁਆਇੰਟ ਫਰੰਟ ਦੇ ਮੈਂਬਰ ਕੁਲਵਰਨ ਸਿੰਘ, ਸੁਖਦੇਵ ਸਿੰਘ ਪੰਨੂੰ, ਬੀ.ਐਸ. ਸੈਣੀ,ਖਜਾਨ ਚੰਦ,ਧਨਵੰਤ ਸਿੰਘ ਭੱਠਲ , ਦੇਵ ਰਾਜ, ਸੁਰਿੰਦਰ ਰਾਮ ਕੁੱਸਾ,ਹਰਜੀਤ ਸਿੰਘ ਤਰਖਾਣ ਮਾਜਰਾ, ਪ੍ਰੇਮ ਚੰਦ ਸ਼ਰਮਾ ਪੰਜੋਲਾ ਅਤੇ ਨਾਹਰ ਸਿੰਘ ਆਦਿ ਤੋਂ ਇਲਾਵਾ ਹਰ ਪੈਨਸ਼ਨਰ ਜਥੇਬੰਦੀ ਦੇ 15 ਪੈਨਸ਼ਨਰ ਸਾਥੀ ਜ਼ਰੂਰ ਸ਼ਾਮਲ ਹੋਣਗੇ।

Leave a Reply

Your email address will not be published. Required fields are marked *