ਲੇਖਕਾਂ ਵੱਲੋਂ ਪਰਵਾਜ਼ ਦੀ ਜਿਲਾ ਇਕਾਈ ਦਾ ਗਠਨ ਸੁਨੀਲ ਚੰਦਿਆਣਵੀ ਪ੍ਰਧਾਨ, ਡਾਕਟਰ ਕੇਵਲ ਰਾਮ ਸਕੱਤਰ ਬਣੇ

ਨਵਾਂਸ਼ਹਿਰ ਰਾਹੋਂ 04 ਜੂਨ (ਕੁਲਵਿੰਦਰ ਸਿੰਘ ਰਾਹੋਂ) ਪਰਵਾਜ਼ ਪੰਜਾਬ ਦੀ ਜਿਲਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਇਕੱਤਰਤਾ ਸਥਾਨਕ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਪਾਰਵਾਜ਼ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਸਬੀਰ ਦੀਪ ਨੇ ਸੰਸਥਾ ਦੇ ਕਾਰਜਾਂ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸਦਾ ਮੰਤਵ ਉਸਾਰੂ ਅਤੇ ਲੋਕਪੱਖੀ ਸਾਹਿਤ ਨੂੰ ਹੁਲਾਰਾ ਦੇਣਾ ਹੈ।ਕਹਾਣੀਕਾਰ ਅਜਮੇਰ ਸਿੱਧੂ ਨੇ ਸੰਸਥਾ ਦੇ ਗਠਨ ਬਾਰੇ ਬੋਲਦਿਆਂ ਕਿਹਾ ਕਿ ਇਸਦਾ ਮੰਤਵ ਸਾਹਿਤ ਵਿੱਚ ਆ ਰਹੇ ਨਿਘਾਰ ਵਿਰੁੱਧ ਕਾਰਜ ਕਰਨਾ ਅਤੇ ਸਮਾਜਿਕ ਕੁਰੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਉਣਾ, ਕਿਤਾਬਾਂ ਉੱਤੇ ਗੋਸ਼ਟੀਆਂ ਕਰਨਾ ਅਤੇ ਲੇਖਕਾਂ ਨਾਲ ਰੂਬਰੂ ਕਰਾਉਣਾ , ਚਲੰਤ ਮਸਲਿਆਂ ਬਾਰੇ ਵਿਚਾਰ ਚਰਚਾ ਕਰਾਉਣਾ ਹੈ। ਪਰਵਾਜ਼ ਦੀ ਹੋਏ ਜਿਲਾ ਕਮੇਟੀ ਦੀ ਚੋਣ ਵਿੱਚ ਸੁਨੀਲ ਚੰਦਿਆਣਵੀ ਨੂੰ ਪ੍ਰਧਾਨ, ਡਾਕਟਰ ਬਲਦੇਵ ਸਿੰਘ ਬੀਕਾ ਨੂੰ ਸੀਨੀਅਰ ਮੀਤ ਪ੍ਰਧਾਨ,ਨਰਿੰਦਰ ਸਿੰਘ ਮਾਲੇਵਾਲ ਨੂੰ ਮੀਤ ਪ੍ਰਧਾਨ,ਡਾ.ਕੇਵਲ ਰਾਮ ਨੂੰ ਸਕੱਤਰ,ਬਖਸ਼ੀਸ਼ ਸਿੰਘ ਸੈਂਭੀ ਨੂੰ ਜੁਆਇੰਟ ਸਕੱਤਰ, ਡਾ. ਗੁਰਮੀਤ ਸਿੰਘ ਸਰਾਂ ਨੂੰ ਵਿੱਤ ਸਕੱਤਰ ਅਤੇ ਦੇਸ ਰਾਜ ਬਾਲੀ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।ਇਸ ਮੀਟਿੰਗ ਵਿੱਚ ਭੁਪਿੰਦਰ ਵੜੈਚ,ਜਸਵੀਰ ਬੇਗਮਪੁਰੀ,ਜਸਵੰਤ ਖਟਕੜ,ਹਰੀ ਰਾਮ ਰਸੂਲਪੁਰੀ,ਕੁਲਵਿੰਦਰ ਕੁੱਲਾ,ਨਰੇਸ਼ ਕੁਮਾਰ,ਗਗਨ ਜੇਜੀ,ਪ੍ਰਕਾਸ਼ ਜੇਜੀ ਚੰਦਿਆਣਵੀ,ਨਰਿੰਦਰ ਸਿੰਘ,ਮੋਹਨ ਹੰਸਰੋਂ,ਨਰਿੰਦਰ ਮਹਾਲੋਂ ਸਾਹਿਤਕਾਰਾਂ ਨੇ ਵੀ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *