ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂ: ਕਾਲਜ ਬੂਟਾ ਮੰਡੀ, ਜਲੰਧਰ ਦੀ ਮੈਗਜ਼ੀਨ ਸਮਲੋਕ ਦੇ ਸੰਪਾਦਕੀ ਬੋਰਡ ਦਾ ਗਠਨ

ਜਲੰਧਰ 12 ਅਗਸਤ (ਪਰਮਿੰਦਰ ਸਿੰਘ )ਕਾਲਜ ਪ੍ਰਿੰਸੀਪਲ ਸ਼੍ਰੀ ਹੁਸਨ ਲਾਲ ਬਸਰਾ ਜੀ ਨੇ ਕਾਲਜ ਮੈਗਜ਼ੀਨ ਦੇ ਸੰਪਾਦਕੀ ਬੋਰਡ ਦਾ ਗਠਨ ਕੀਤਾ। ਜਿਸ ਵਿੱਚ ਡਾ. ਰਜਨੀਸ਼ ਕੁਮਾਰ ਨੂੰ ਮੁੱਖ ਸੰਪਾਦਕ ਨਿਯੁਕਤ ਕੀਤਾ ਗਿਆ। ਸ੍ਰੀਮਤੀ ਨਵੀਤਾ ਨੂੰ ਅੰਗ੍ਰੇਜੀ ਭਾਗ, ਸ੍ਰੀਮਤੀ ਪੂਨਮ ਬੈਂਸ ਨੂੰ ਪੰਜਾਬੀ ਭਾਗ, ਮਿਸ ਪੂਜਾ ਨੂੰ ਹਿੰਦੀ ਭਾਗ, ਡਾ. ਸੀਮਾ ਨੂੰ ਕਾਮਰਸ ਭਾਗ, ਸ਼੍ਰੀ ਅਸ਼ਵਨੀ ਕੁਮਾਰ ਨੂੰ ਨਿਊਜ਼ ਭਾਗ ਅਤੇ ਸ੍ਰੀਮਤੀ ਤਨਵੀ ਧਾਲੀਵਾਲ ਨੂੰ ਤਸਵੀਰਾਂ ਭਾਗ ਦਾ ਸੰਪਾਦਕ ਨਿਯੁਕਤ ਕੀਤਾ। ਵਿਦਿਆਰਥਣ ਕੋਮਲ ਨੂੰ ਅੰਗ੍ਰੇਜੀ ਭਾਗ, ਮਨੀਸ਼ਾ ਨੂੰ ਪੰਜਾਬੀ ਭਾਗ, ਭੂਮੀ ਨੂੰ ਹਿੰਦੀ ਭਾਗ, ਖੁਸ਼ਪ੍ਰੀਤੀ ਨੂੰ ਕਾਮਰਸ ਭਾਗ ਅਤੇ ਰੀਮਾ ਨੂੰ ਨਿਊਜ਼ ਭਾਗ ਦੇ ਵਿਦਿਆਰਥੀ ਸੰਪਾਦਕ ਵਜੋਂ ਨਿਯੁਕਤ ਕੀਤਾ ਗਿਆ। ਡਾ. ਰਜਨੀਸ਼ ਕੁਮਾਰ ਨੇ ਦੱਸਿਆ ਕਿ ਕਾਲਜ ਦੀ ਮੈਗਜ਼ੀਨ ਛੇਤੀ ਹੀ ਤਿਆਰ ਕਰਕੇ ਪਾਠਕਾਂ ਦੇ ਰੂਬਰੂ ਕੀਤੀ ਜਾਵੇਗੀ।

Leave a Reply

Your email address will not be published. Required fields are marked *