ਅਕਾਲ ਅਕੇਡਮੀ, ਧਨਾਲ ਕਲਾਂ ਜਲੰਧਰ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਵਿਸਾਖੀ ਸਾਜਣਾ ਦਿਵਸ

ਜਲੰਧਰ 15 ਅਪ੍ਰੈਲ (ਪਰਮਿੰਦਰ ਸਿੰਘ ) ਵਿਸਾਖੀ ਸਾਜਣਾ ਦਿਵਸ ਦੇ ਮੌਕੇ ‘ਤੇ ਅਕਾਲ ਅਕੇਡਮੀ ਧਨਾਲ ਕਲਾਂ, ਜਲੰਧਰ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੇ ਨਿਤਨੇਮ ਤੋਂ ਹੋਈ ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸੁਖਮਨੀ ਸਾਹਿਬ ਦੇ ਪਾਠ ਵੀ ਕੀਤੇ। ਵਿਦਿਆਰਥੀਆਂ ਵੱਲੋਂ ਕਵੀਸ਼ਰੀਆਂ, ਸ਼ਬਦ ਮੁਕਾਬਲੇ ਅਤੇ ਚੌਪਈ ਸਾਹਿਬ ਦੇ ਜਾਪ ਹੋਏ। ਪ੍ਰਿੰਸੀਪਲ ਸ਼੍ਰੀਮਤੀ ਬਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਮਹੱਤਵ ਬਾਰੇ ਦੱਸਦਿਆਂ ਹੋਇਆ ਕਿਹਾ “ਪੀਵਹ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ”।। ਵਾਕ ਅਨੁਸਾਰ ਕਿਵੇਂ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਗਈ ਹੈ। ਇਸ ਤੋਂ ਬਾਅਦ ਆਨੰਦ ਸਾਹਿਬ ਦੇ ਛੇ ਪੌੜੀਆਂ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਅਟੁੱਟ ਲੰਗਰ ਵੀ ਵਰਤਾਇਆ ਗਿਆ। ਵਿਸਾਖੀ ਸਾਜਣਾ ਦਿਵਸ ਨੂੰ ਸਫਲ ਬਣਾਉਣ ਲਈ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਉਘਾ ਯੋਗਦਾਨ ਦਾਨ ਰਿਹਾ।

Leave a Reply

Your email address will not be published. Required fields are marked *