ਦੋਆਬਾ ਸਿੱਖ ਨੈਸ਼ਨਲ ਸਕੂਲ ਦਾ ਐਨ ਐਮ ਐਮ ਐਸ ਪੰਜਾਬ 2025 ਦਾ ਨਤੀਜਾ ਸ਼ਾਨਦਾਰ

ਨਵਾਂ ਸ਼ਹਿਰ ਰਾਹੋਂ 30 ਅਪ੍ਰੈਲ (ਕੁਲਵਿੰਦਰ ਸਿੰਘ ਰਾਹੋਂ) ਜਿਲੇ ਦੇ ਨਾਮਵਰ ਸਕੂਲ ਦੋਆਬਾ ਸਿੱਖ ਨੈਸ਼ਨਲ ਸਨੀਅਰ ਸਕੂਲ ਸਲੋਹ ਰੋਡ ਨਵਾਂ ਸ਼ਹਿਰ ਵਿੱਚ ਐਨ ਐਮ ਐਮ ਪੰਜਾਬ 2025 ਦਾ ਨਤੀਜਾ ਸ਼ਾਨਦਾਰ ਰਿਹਾ ਤੇ ਸਕੂਲ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਦੱਸਿਆ ਕਿ ਸਕੂਲ ਦੀ ਅੱਠਵੀਂ ਕਲਾਸ ਦੇ ਹੋਣਹਾਰ ਵਿਦਿਆਰਥਣ ਮੰਨਤ ਪੁੱਤਰੀ ਹੰਸਰਾਜ ਨੇ ਐਨ ਐਮ ਐਮ ਐਸ ਪਾਸ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਥੇ ਇਹ ਦੱਸਣ ਯੋਗ ਹੈ ਕਿ ਇਹਨਾਂ ਨੂੰ ਸਰਕਾਰ ਵੱਲੋਂ 12000 ਦਾ ਪ੍ਰਤੀ ਸਾਲ ਬਾਰਵੀਂ ਜਮਾਤ ਤੱਕ ਚਾਰ ਸਾਲ ਤੱਕ ਦਾ ਵਜੀਫਾ ਦਿੱਤਾ ਜਾਵੇਗਾ ਅਤੇ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋ ਮੁਜਾਰਾ ਮੈਨੇਜਰ ਸਰਦਾਰ ਲੈਬਰ ਸਿੰਘ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਵਰਿੰਦਰ ਸਿੰਘ ਮੀਤ ਪ੍ਰਧਾਨ ਹਰਮਿੰਦਰ ਸਿੰਘ ਅਟਵਾਲ ਮੈਨੇਜਰ ਸਰਦਾਰ ਲੈਬਰ ਸਿੰਘ ਕਿਸ਼ਨਪੁਰਾ ਕਮੇਟੀ ਮੈਂਬਰ ਬਲਵੀਰ ਸਿੰਘ ਸੰਘਾ ਸਰਦਾਰ ਮਹਿੰਦਰ ਸਿੰਘ ਅਟਵਾਲ ਨੇ ਬੱਚਿਆਂ ਤੇ ਸਟਾਫ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਜਸਕਰਨ ਸਿੰਘ ਚਾਹਲ ਸਰਦਾਰ ਮਹਿੰਦਰ ਪਾਲ ਜਸਕਰਨ ਸਿੰਘ ਸਰਜੀਤ ਸਿੰਘ ਕਮਲਜੀਤ ਕੌਰ ਮਨਜੀਤ ਕੌਰ ਸਤਿੰਦਰ ਕੌਰ ਪੂਜਾ ਮਨਪ੍ਰੀਤ ਕੌਰ ਭੂਮਿਕਾ ਨੂਤਨ ਨੀਤੂ ਰਾਣੀ ਅੰਜਲੀ ਮੋਨਾ ੳਰਮਿਲਾ ਦਵਿਸੀ ਨੀਤਨ ਸਿੰਘ ਸੰਲੇਸ਼ ਕਾਂਤ ਪਾਠਕ ਵਿਸ਼ਾਲਦੀਪ ਕੌਰ ਸੁਮਨ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ l

Leave a Reply

Your email address will not be published. Required fields are marked *