ਧਾਰਮਿਕ ਸਮਾਗਮ ਸਾਡੀ ਸ਼ਰਧਾ ਤੇ ਆਸਥਾ ਦੇ ਪ੍ਰਤੀਕ : ਮੋਹਿੰਦਰ ਭਗਤ

ਜਾਤ-ਧਰਮ ਤੋਂ ਉੱਪਰ ਉਠਕੇ ਸਾਨੂੰ ਮਾਨਵਤਾ ਦੇ ਅਧਾਰ ਲਈ ਕਰਨੇ ਚਾਹੀਦੇ ਹਨ ਕੰਮ :- ਸੁਭਾਸ਼ ਗੋਰੀਆ

ਜਲੰਧਰ 02 ਜਨਵਰੀ (ਹਰਸ਼ ਸ਼ਰਮਾ ):- ਜਲੰਧਰ ਵੈਸਟ ਵਿੱਚ ਪੈਂਦੇ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ ਵਿੱਖੇ ਹਜ਼ਰਤ ਮੀਆਂ ਸਨੈਤ ਵਲੀ ਸੈਅਦ ਸਾਹਿਬ ਜੀ ਦਰਬਾਰ ਦੇ ਮੁੱਖ ਸੇਵਾਦਾਰ ਸੰਤ ਸਮਾਜ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਦੇ ਜ਼ਿਲਾ ਪ੍ਰਧਾਨ ਸੰਤ ਦੇਵ ਰਾਜ ਪੱਪੂ ਸਾਈ ਅਤੇ ਅਸ਼ੋਕ ਬਾਬਾ ਦੀ ਅਗਵਾਈ ਚ ਨਵੇਂ ਵਰ੍ਹੇ ਮੌਕੇ ਸਲਾਨਾ ਮੇਲਾ ਕਰਵਾਇਆ ਗਿਆ।ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਚ ਵਜ਼ੀਰ ਮੋਹਿੰਦਰ ਭਗਤ ਅਤੇ ਵਿਸ਼ੇਸ਼ ਮਹਿਮਾਨ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈਲ ਰਜਿ ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ,ਸੰਤ ਸਮਾਜ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਮਧੂ ਸਾਈ,ਵਾਰਡ ਨੰਬਰ 51 ਦੀ ਇੰਚਾਰਜ ਪ੍ਰਵੀਨ ਗੋਰੀਆ ਨੇ ਸ਼ਿਰਕਤ ਕੀਤੀ।ਇਸ ਮੌਕੇ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ।ਇਸ ਮੌਕੇ ਬਾਬਾ ਜੀ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ।ਮੇਲੇ ਦੇ ਮੁੱਖ ਆਕਰਸ਼ਨ ਦੂਰ ਦੂਰ ਤੋਂ ਆਈ ਸੰਗਤ ਅਤੇ ਸੰਤ ਦੇਵ ਰਾਜ ਪੱਪੂ ਸਾਈ ਵਲੋਂ ਡਾਲਰਾਂ ਦੀ ਕੀਤੀ ਗਈ ਬਰਸਾਤ ਕਰਕੇ ਸੀ।ਪੰਜਾਬ ਸਰਕਾਰ ਚ ਵਜ਼ੀਰ ਮੋਹਿੰਦਰ ਭਗਤ ਅਤੇ ਚੇਅਰਮੈਨ ਸੁਭਾਸ਼ ਗੋਰੀਆ ਵੱਲੋਂ ਦਰਗਾਹ ਤੇ ਚਾਦਰ ਚੜ੍ਹਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈਲ ਰਜਿ ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਅਤੇ ਸਾਲਾਨਾ ਮੇਲੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਇਹੋ ਜਿਹੇ ਧਾਰਮਿਕ ਸਮਾਗਮਾਂ ਨਾਲ ਸਮਾਜ ਦੇ ਲੋਕਾਂ ’ਚ ਆਪਸੀ ਪਿਆਰ ਵਧਾਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਜਿਸ ਨੂੰ ਵੀ ਅਸੀਂ ਮੰਨਦੇ ਹਾਂ, ਉਨ੍ਹਾਂ ਦੀ ਯਾਦ ’ਚ ਇਹੋ ਜਿਹੇ ਧਾਰਮਿਕ ਸਮਾਗਮ ਜ਼ਰੂਰ ਕਰਵਾਉਣੇ ਚਾਹੀਦੇ ਹਨ। ਇਸ ਤੋਂ ਉਪਰੰਤ ਮੁੱਖ ਮਹਿਮਾਨ ਵਜ਼ੀਰ ਮੋਹਿੰਦਰ ਭਗਤ,ਚੇਅਰਮੈਨ ਸੁਭਾਸ਼ ਗੋਰੀਆ,ਵਾਰਡ ਨੰਬਰ 51 ਦੀ ਇੰਚਾਰਜ ਪ੍ਰਵੀਨ ਗੋਰੀਆ ਦਾ ਸਮੁੱਚੀ ਦਰਬਾਰ ਕਮੇਟੀ ਦੀ ਟੀਮ ਵੱਲੋਂ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਨ੍ਹਾਂ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਐਡਵੋਕੇਟ ਸੰਦੀਪ ਵਰਮਾ,ਕਾਲਾ ਪ੍ਰਧਾਨ,ਵਿਕਾਸ ਭਗਤ ਸੋਨੂ,ਪ੍ਰਧਾਨ ਜੋਗਿੰਦਰ ਪਾਲ,ਮੋਹਨ ਲਾਲ ਫੌਜੀ ਨੂੰ ਵੀ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *