ਨਗਰ ਕੌਂਸਲ ਰਾਹੋਂ ਨੇ ਰਿਟਾਇਰਲ ਡਿਊਜ ਦੀ ਕੀਤੀ ਅਦਾਇਗੀ

ਨਵਾਂਸ਼ਹਿਰ ਰਾਹੋਂ, 23 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਨਗਰ ਕੌਂਸਲ ਰਾਹੋਂ ਵਿਖੇ ਅੱਜ ਮਾਨਯੋਗ ਐਮ.ਐਲ.ਏ ਡਾ. ਨਛੱਤਰ ਪਾਲ ਜੀ, ਪ੍ਰਧਾਨ ਅਮਰਜੀਤ ਸਿੰਘ, ਕਾਰਜ ਸਾਧਕ ਅਫਸਰ, ਸਰਦਾਰ ਕਰਨੈਲ ਸਿੰਘ ਭਿੰਡਰ ਜੀ ਅਤੇ ਮਿਊਸਪਲ ਸਟਾਫ ਦੀ ਹਾਜਰੀ ਵਿੱਚ ਨਗਰ ਕੌਸਲ ਰਾਹੋ ਤੋ ਸੇਵਾ ਮੁਕਤ ਹੋਏ ਦੋ ਕਰਮਚਾਰੀਆਂ ਸ੍ਰੀ ਅਜੈ ਕੁਮਾਰ ਨੂੰ 26.75 ਲੱਖ ਰੁਪਏ ਅਤੇ ਸ੍ਰੀ ਵਿਨੋਦ ਕੁਮਾਰ ਨੂੰ 19.38 ਲੱਖ ਰੁਪਏ ਰਿਟਾਇਰਲ ਡਿਊਜ ਦੀ ਅਦਾਇਗੀ ਕੀਤੀ ਗਈ। ਦੋਨੋ ਕਰਮਚਾਰੀਆਂ ਵੱਲੋ ਨਗਰ ਕੌਸਲ ਰਾਹੋ ਦੇ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਦੀ ਪ੍ਰਸੰਸ਼ਾ ਕੀਤੀ ਗਈ ਅਤੇ ਇਹਨਾਂ ਦੋਨੋ ਕਰਮਚਾਰੀਆਂ ਦੀ ਚੰਗੀ ਸਿਹਤ ਅਤੇ ਚੰਗੇ ਭਵਿੱਖ ਲਈ ਮਾਨਯੋਗ ਐਮ.ਐਲ.ਏ ਸਾਹਿਬ ਡਾ. ਨਛੱਤਰ ਪਾਲ ਜੀ, ਪ੍ਰਧਾਨ ਅਮਰਜੀਤ ਸਿੰਘ ,ਕਾਰਜ ਸਾਧਕ ਅਫਸਰ, ਸਰਦਾਰ ਕਰਨੈਲ ਸਿੰਘ ਭਿੰਡਰ ਜੀ ਅਤੇ ਮਿਊਸਪਲ ਸਟਾਫ ਵੱਲੋ ਉਹਨਾ ਦੇ ਆਉਣ ਵਾਲੇ ਭਵਿੱਖ ਲਈ ਕਾਮਨਾ ਕੀਤੀ ਗਈ।

Leave a Reply

Your email address will not be published. Required fields are marked *