ਹੁਸ਼ਿਆਰਪੁਰ,14 ਫਰਵਰੀ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਭੁੰਗਰਨੀ ਦੇ ਉਘੈ ਸਮਾਜ ਸੇਵਕ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੰਗਰਨੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਕਿ ਜਦੋਂ ਉਨ੍ਹਾਂ ਦੇ ਭਰਾ ਜਗਦੇਵ ਸਿੰਘ ਪੱਪੇ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ। ਇਸ ਮੌਕੇ ਦੁੱਖ ਦੀ ਘੜੀ ਵਿੱਚ ਇਲਾਕੇ ਭਰ ਤੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ, ਸੰਤ ਸਮਾਜ, ਨਿਹੰਗ ਜਥੇਬੰਦੀਆਂ, ਪੱਤਰਕਾਰ ਭਾਈਚਾਰਾ ਅਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਦੇ ਵੱਡੇ ਭਰਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੰਗਰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਗਦੇਵ ਸਿੰਘ ਪੱਪੇ ਦਾ 16 ਫਰਵਰੀ ਨੂੰ 12 ਵਜੇ ਉਨ੍ਹਾਂ ਦੇ ਖੇਤਾਂ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਦੁੱਖ ਦੀ ਘੜੀ ਵਿੱਚ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ ਬਜਵਾੜਾ ਕਲਾਂ, ਜਥੇਦਾਰ ਬਲਵੀਰ ਸਿੰਘ ਫਗਲਾਣਾ ਜਥੇਦਾਰ ਸੁਰਜੀਤ ਸਿੰਘ ਮਸੂਤਾ ਬਲਵੀਰ ਸਿੰਘ ਤੰਬੜ ਲੰਬੜਦਾਰ ਰਾਜਵੀਰ ਸਿੰਘ ਭੁੰਗਰਨੀ, ਪੱਤਰਕਾਰ ਨਰਿੰਦਰ ਸਿੰਘ ਬੱਡਲਾ, ਪੱਤਰਕਾਰ ਸੰਜੀਵ ਕੁਮਾਰ ਅੱਤੋਵਾਲ, ਪੱਤਰਕਾਰ ਦਿਲਬਾਗ ਸਿੰਘ ਹਾਰਟਾ, ਪੱਤਰਕਾਰ ਮਲਕੀਅਤ ਸਿੰਘ ਹਾਰਟਾ, ਪੱਤਰਕਾਰ ਮਨਵੀਰ ਸਿੰਘ ਬੱਡਲਾ, ਪੱਤਰਕਾਰ ਪਰਮਜੀਤ ਸਿੰਘ ਹਾਰਟਾ, ਪੱਤਰਕਾਰ ਹਰਵਿੰਦਰ ਸਿੰਘ ਭੁੰਗਰਨੀ, ਪੱਤਰਕਾਰ ਡਾਕਟਰ ਗੋਪੀ ਚੰਦ ਰਾਜਪੁਰ ਭਾਈਆਂ, ਪੱਤਰਕਾਰ ਜਸਵੀਰ ਸਿੰਘ ਹੇੜੀਆਂ,ਪੱਤਰਕਾਰ ਗੁਰਪਾਲ ਸਿੰਘ ਮੇਹਟੀਆਣਾ, ਪੱਤਰਕਾਰ ਕੁਲਦੀਪ ਸਿੰਘ ਨੂਰ ਫਗਵਾੜਾ, ਪੱਤਰਕਾਰ ਜੋਗਿੰਦਰ ਸਿੰਘ ਫਗਵਾੜਾ, ਪੱਤਰਕਾਰ ਮਨਿੰਦਰ ਸਿੰਘ ਸਹਿਗਲ ਭੁੰਗਰਨੀ, ਜਸਵਿੰਦਰ ਸਿੰਘ ਮੋਨਾ ਕਲਾਂ, ਗੁਰਦਿਆਲ ਸਿੰਘ ਜਲਵੇਹੜਾ, ਮੰਗਲ ਸਿੰਘ ਜਲਵੇਹੜਾ, ਹਰਮਨਜੋਤ ਸਿੰਘ ਮਿਨਹਾਸ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿੰਡ ਭੁੰਗਰਨੀ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੰਗਰਨੀ ਨੂੰ ਸਦਮਾ ਭਰਾ ਦਾ ਹੋਇਆ ਦਿਹਾਂਤ
