ਬਲਾਤਕਾਰੀਆਂ ਤੇ ਗੁੰਡਿਆਂ ਨੂੰ ਰਾਜਸੀ ਸਰਪ੍ਰਸਤੀ ਦੇਣੀ ਬੰਦ ਹੋਵੇ

ਔਰਤਾਂ ਉਤੇ ਅਤਿਆਚਾਰਾਂ ਤੇ ਰਾਜਨੀਤਕ ਗੁੰਡਾਗਰਦੀ ਖਿਲਾਫ ਫਗਵਾੜਾ ਵਾਸੀਆਂ ਕੀਤਾ ਪ੍ਰਦਰਸ਼ਨ

ਫਗਵਾੜਾ 5 ਜਨਵਰੀ ( ਪਰਮਿੰਦਰ ਸਿੰਘ ) ਅੱਜ ਫਗਵਾੜਾ ਦੇ ਮੁੱਖ ਖੇਤਰ ਹਰਗੋਬਿੰਦ ਨਗਰ ਵਿਖੇ ਡਾਕਟਰ ਅੰਬੇਡਕਰ ਪਾਰਕ ਦੇ ਨੇੜੇ ਲੋਕ ਹਿਤੈਸ਼ੀ ਕਾਫਲਾ ਦੀ ਅਗਵਾਈ ‘ਚ ਸੜਕ ਕਿਨਾਰੇ ਕਾਫੀ ਗਿਣਤੀ ਮਰਦ ਤੇ ਔਰਤ ਸਾਥੀਆਂ ਨੇ ਇਕੱਠੇ ਹੋ ਕੇ ਔਰਤਾਂ ਉੱਤੇ ਹੋ ਰਹੇ ਜ਼ਬਰ ਤੇ ਧੱਕੇਸ਼ਾਹੀਆਂ ਬਾਰੇ ਤਖਤੀਆਂ ਚੁੱਕ ਕੇ ਪ੍ਰਦਰਸ਼ਨ ਕੀਤਾ। ਦੇਸ਼ ਵਿੱਚ ਰਾਜਸੀ ਸਰਪ੍ਰਸਤੀ ਹੇਠ ਗਰੀਬ,ਆਮ ਤੇ ਮੱਧਵਰਗੀ ਔਰਤਾਂ ਨਾਲ ਘਟੀਆ ਅਨਸਰਾਂ ਤੇ ਰਾਜਨੀਤਕ ਗੁੰਡਿਆਂ ਵਲੋਂ ਬਲਾਤਕਾਰ ਤੇ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ । ਇਹ ਬਹੁਤ ਸਾਰੀਆਂ ਘਟਨਾਵਾਂ ਹਨ,ਪਰ ਤਾਜ਼ਾ ਘਟਨਾ ਯੂ ਪੀ ਦਾ ਉਨਾਵ ਬਲਾਤਕਾਰ ਤੇ ਕਤਲ ਕਾਂਡ ਹੈ ਜਿਸ ਵਿਚ ਭਾਜਪਾ ਦਾ ਸਾਬਕਾ ਐਮ ਐਲ ਏ ਕੁਲਦੀਪ ਸਿੰਘ ਸੇਂਗਰ ਜਿਸ ਨੂੰ ਫਾਂਸੀ ਦੀ ਬਜਾਏ ਉਮਰ ਕੈਦ ਹੋਈ ਸੀ ਅਤੇ ਸਿਆਸੀ ਪਹੁੰਚ ਕਾਰਨ ਥੋੜੀ ਸਜ਼ਾ ਕੱਟਣ ਬਾਅਦ ਹਾਈਕੋਰਟ ਤੱਕ ਸਿਆਸੀ ਰਸੂਖ ਵਰਤਕੇ ਸਜ਼ਾ ਮੁਅੱਤਲ ਕਰਵਾਉਣ ਤੱਕ ਸਫਲ ਹੋ ਗਿਆ ਭਾਵੇਂ ਲੋਕਾਂ ਦੇ ਦਬਾਅ ਕਾਰਨ ਇਸ ਫੈਸਲੇ ਉਤੇ ਸੁਪਰੀਮ ਕੋਰਟ ਨੂੰ ਰੋਕ ਲਾਉਣੀ ਪਈ ਹੈ। ਇਸ ਤੋਂ ਬਿਨਾਂ ਉਤਰਾਖੰਡ ਦੀ ਬੇਟੀ ਅੰਤਿਕਾ ਭੰਡਾਰੀ ਕਤਲ ਕਾਂਡ ਦੀ ਤਾਜੀ ਘਟਨਾ ਹੈ ਦੇਸ਼ ਵਿੱਚ ਗੁੰਡਾਗਰਦੀ ਦਾ ਆਲਮ ਇਹ ਬਣਿਆ ਹੋਇਆ ਕਿ ਰਾਜ ਕਰਦੀ ਭਾਜਪਾ ਦੇ ਕਈ ਆਗੂ ਕੁਲਦੀਪ ਸੇਂਗਰ ਵਰਗੇ ਗੁੰਡਿਆਂ ਦੀ ਹਿਮਾਇਤ ਚ ਖੜੇ ਹੋਏ ਹਨ ਅਤੇ ਕਹਿੰਦੇ ਰਹੇ ਕਿ ਬਲਾਤਕਾਰੀ ਤੇ ਕਾਤਲ ਕੁਲਦੀਪ ਨਾਲ ਧੱਕਾ ਹੋਇਆ ਸੀ/ਹੈ। ਬਲਾਤਕਾਰੀਆਂ ਨੂੰ ਜੇਲ੍ਹਾਂ ਤੋਂ ਬਾਹਰ ਆਉਂਦੇ ਸਮੇਂ ਹਾਰ ਪਾਉਣ ਵਾਲੇ ਅਤੇ ਬਲਾਤਕਾਰੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਵਾਲੇ ਫਿਰਕਾਪ੍ਰਸਤ ਬੇਕਰਤੂਤੇ ਪੂਰੀ ਬੇਸ਼ਰਮੀ ਕਰਨ ਤੱਕ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਭੈਣਾਂ ਦੀ ਪੱਤ ਰੋਲਣ ਵਾਲੇ ਗੁੰਡਿਆਂ, ਗੁੰਡਿਆਂ ਨੂੰ ਸਰਪ੍ਰਸਤੀ ਦੇਣੀ ਵਾਲੇ ਰਾਜਨੀਤਕਾਂ , ਕਿਰਤੀਆਂ ਤੇ ਔਰਤਾਂ ਖ਼ਿਲਾਫ਼ ਗੁੰਡਾਗਰਦੀ ਨੂੰ ਪ੍ਰੋਤਸਾਹਿਤ ਕਰਦੇ ਵਿਚਾਰਾਂ ਖਿਲਾਫ ਲੋਕਾਂ ਨੂੰ ਲਗਾਤਾਰ ਸੰਘਰਸ਼ ਕਰਨ ਦੀ ਲੋੜ ਹੈ ਅਤੇ ਲੋਕਾਂ ਨੂੰ ਜਾਤ ਧਰਮ ਤੋਂ ਉਪਰ ਉਠ ਕੇ ਦੇਸ਼ ਤੇ ਸਮਾਜ ਦਾ ਨੁਕਸਾਨ ਕਰ ਰਹੇ ਕੱਟੜਵਾਦੀ ਜਨੂੰਨੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣਾ ਸਮੇਂ ਦੀ ਲੋੜ ਹੈ ਤਾਂ ਜ਼ੋ ਔਰਤਾਂ ਤੇ ਹੁੰਦੇ ਅਤਿਆਚਾਰਾਂ ਨੂੰ ਠੱਲ ਪਾਈ ਜਾ ਸਕੇ। ਕੱਟੜਵਾਦ ਤੇ ਫਾਸ਼ੀਵਾਦ ਨੂੰ ਦੇਸ਼ ਚੋਂ ਖਤਮ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੂੰ ਜਸਵਿੰਦਰ ਸਿੰਘ, ਕੁਲਦੀਪ ਸਿੰਘ, ਮਾਸਟਰ ਸੁਖਦੇਵ ਫ਼ਗਵਾੜਾ, ਗੋਪਾਲ ਕ੍ਰਿਸ਼ਨ, ਸੁਰਿੰਦਰ ਪਾਲ ਪੱਦੀ, ਅਮਰਜੀਤ ਮੇਹਲੀ, ਤਾਰਾ ਸਿੰਘ ਬੀਕਾ ,ਘਣਸ਼ਆਮ ਅਰਬਨ ਅਸਟੇਟ, ਹਰਚਰਨ ਭਾਰਤੀ ਆਦਿ ਨੇ ਸੰਬੋਧਨ ਕੀਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡਮ ਸੁਰਜੀਤ ਕੌਰ, ਮੈਡਮ ਸੰਤੋਸ਼, ਮੈਡਮ ਦਲਜੀਤ ਕੌਰ ਜੱਸਲ, ਮੈਡਮ ਮਹਿੰਦਰ ਕੌਰ, ਸੁਰਿੰਦਰ ਪਾਲ ਪੱਦੀ ਜਗੀਰ, ਬਲਵੀਰ ਦੋਸਾਂਝ,ਸਤਪਾਲ ਮਹਿਮੀ, ਸ਼ਿਵ ਦਾਸ, ਦੁਸ਼ਿਅੰਤ ਰਵੀਕਰ, ਕ੍ਰਿਸ਼ਨ ਕੁਮਾਰ, ਸਤਵੰਤ ਟੂਰਾ, ਪਰਮਿੰਦਰ ਸਿੰਘ, ਰਤਨ ਸਿੰਘ ਗੁਰਾਇਆ, ਹਰਭਜਨ ਲਾਲ, ਪ੍ਰਮੋਦ ਜੋਸ਼ੀ, ਗੁਰਨਾਮ ਸਿੰਘ ਸੈਣੀ, ਦਲਜੀਤ ਸਿੰਘ, ਕਸਤੂਰੀ ਲਾਲ, ਮੋਤੀ ਲਾਲ ਵਰਮਾ, ਕੁਲਵੰਤ ਸਿੰਘ ਭਿੰਡਰ, ਪ੍ਰੋ ਜਸਕਰਨ ਸਿੰਘ, ਤਰਸੇਮ ਲਾਲ ਐੱਸ ਡੀ ਓ, ਮਨਦੀਪ ਮਹਿਰਮ, ਬਲਵਿੰਦਰ ਪ੍ਰੀਤ, ਕੁਲਵੰਤ ਸਿੰਘ ਬਾਸੀ, ਡਾ.ਰਸ਼ਪਾਲ ਲਾਲ, ਰੁਪਿੰਦਰ ਬੜਾ ਪਿੰਡ, ਸਤਪਾਲ ਸਿੰਘ ਖੱਟਕੜ, ਸ਼ਾਮ ਲਾਲ, ਗੁਰਵਿੰਦਰ ਸਿੰਘ ਦੁਸਾਂਝ, ਲਸ਼ਕਰ ਸਿੰਘ, ਮਲਕੀਅਤ ਸਿੰਘ ਅੱਪਰਾ, ਪ੍ਰਵੀਨ ਸਰਪੰਚ ਗੋਬਿੰਦਪੁਰਾ , ਅਵਿਨਾਸ਼ ਹਰਦਾਸਪੁਰ, ਕੇ ਕੇ ਪਾਂਡੇ , ਮਾਸਟਰ ਮਲਕੀਅਤ ਸਿੰਘ, ਅਵਤਾਰ ਸਿੰਘ ਕਿੰਨੜਾ
ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

Leave a Reply

Your email address will not be published. Required fields are marked *