ਨਵਾਂਸ਼ਹਿਰ ਰਾਹੋਂ 04 ਫਰਵਰੀ (ਕੁਲਵਿੰਦਰ ਸਿੰਘ ਰਾਹੋਂ) ਬੀਤੇ ਕੱਲ੍ਹ ਮਾਤਾ ਭੁਵਨੇਸ਼ਵਰੀ ਮੰਦਿਰ ਵਿੱਚ ਹਰਸ਼ ਜੋਸ਼ੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਕਿਹਾ ਗਿਆ ਕਿ ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਜਾਰੀ ਹੋ ਗਿਆ ਇਹ ਪ੍ਰਭਾਤ ਫੇਰੀਆਂ 3 ਤਰੀਕ ਦਿਨ ਮੰਗਲਵਾਰ ਤੋਂ ਸ਼ੁਰੂ ਹੋ ਕੇ 12 ਫਰਵਰੀ ਦਿਨ ਸ਼ੁੱਕਰਵਾਰ ਤੱਕ ਰੋਜ਼ਾਨਾ 03 ਵਜੇ ਤੋਂ ਸ਼ੁਰੂ ਹੋਇਆ ਕਰਨਗੀਆਂ ਅਤੇ 13 ਤਰੀਕ ਦਿਨ ਸ਼ਨੀਵਾਰ ਨੂੰ ਸ਼ਾਮ 05 ਵਜੇ ਕਾਲੀ ਮਾਤਾ ਮੰਦਿਰ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ ਇਹ ਸ਼ੋਭਾ ਯਾਤਰਾ ਵੱਖ ਵੱਖ ਬਜ਼ਾਰਾਂ ਮੁਹਲਿਆਂ ਚੋਂ ਹੁੰਦੀ ਹੋਈ ਫਿਰ ਕਾਲ਼ੀ ਮਾਤਾ ਮੰਦਿਰ ਵਿੱਚ ਸਮਾਪਤ ਹੋਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਲ ਤੀਸ਼ ਚੋਪੜਾ ਵਿਨੋਦ ਜੋਸ਼ੀ ਆਸੂ ਜੋਸ਼ੀ ਕਰਨ ਚੋਪੜਾ ਧਰਮਵੀਰ ਚੋਪੜਾ ਬੰਟੀ ਗਾਬਾ ਸਤੀਸ਼ ਅਹੂਜਾ ਟੀਟੂ ਅਹੂਜਾ ਰਿਸ਼ੀ ਅਹੂਜਾ ਬਾਬਾ ਚੋਪੜਾ ਅਮਨ ਅਰੋੜਾ ਟਿੰਕੂ ਵਾਹਰੀ ਆਨੂੰ ਰਾਗ ਕ੍ਰਿਸ਼ਨ ਸੰਨੀ ਪਵਾਰ ਆਦੀ ਹਾਜ਼ਰ ਸਨ
ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਜਾਰੀ
