ਦੇਸ਼ ਨੂੰ ਆਜ਼ਾਦ ਕਰਵਾਉਣ ਸ਼ਹਾਦਤ ਦੇਣ ਵਾਲੇ ਸ਼ਹੀਦ ਸਾਡੇ ਲਈ ਪ੍ਰੇਰਨਾਦਾਇਕ – ਬਲਜੀਤ ਕੌਰ
ਫਗਵਾੜਾ 31 ਜੁਲਾਈ (ਪਰਮਿੰਦਰ ਸਿੰਘ ) – ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਬਲਾਕ ਫਗਵਾੜਾ-2 ਵਿਖੇ ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹਾਦਤ ਦਿਹਾੜੇ ਤੇ ਸਕੂਲ ਦੇ ਅਧਿਆਪਕਾ ਵਿਦਿਆਰਥੀਆਂ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਬਲਜੀਤ ਕੌਰ ਅਤੇ ਗ੍ਰਾਮ ਪੰਚਾਇਤ ਚੱਕ ਹਕੀਮ ਦੇ ਸਰਪੰਚ ਵਰੁਣ ਬੰਗੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਦੀ ਧਰਤੀ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਯੋਧਿਆਂ ਨੂੰ ਜਨਮ ਨੂੰ ਜਨਮ ਦਿੱਤਾ। ਜਿਨ੍ਹਾਂ ਆਪਣੀ ਜ਼ਿੰਦਗੀ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹਾਦਤ ਦਿੱਤੀ। ਬੇਸ਼ੱਕ ਉਹ ਛੋਟੀ ਉਮਰਾਂ ਵਿੱਚ ਆਪਣੀ ਉਨ੍ਹਾਂ ਨੇ ਫਾਂਸੀ ਦਾ ਫੰਦਾ ਖੁਸ਼ੀ ਨਾਲ ਪਰਿਵਾਨ ਕੀਤਾ। ਉਨ੍ਹਾਂ ਵਿੱਚੋਂ ਸ਼ਹੀਦ ਊਧਮ ਸਿੰਘ ਦਾ ਨਾ ਆਉਂਦਾ ਹੈ। ਜਿਨ੍ਹਾਂ ਛੋਟੀ ਉਮਰ ਵਿੱਚ 13 ਅਪ੍ਰੈਲ 1919 ਨੂੰ ਮਾਈਕਲ ਓਡਵਾਇਰ ਵੱਲੋਂ ਵਿਸਾਖੀ ਦੇ ਦਿਹਾੜੇ ਤੇ ਜਲ੍ਹਿਆਂਵਾਲੇ ਇਕੱਠੇ ਹੋਏ ਬੇਗੁਨਾਹ ਲੋਕਾਂ ਤੇ ਅੰਨੇਵਾਹ ਗੋਲੀਆਂ ਚਲਾ ਉਨ੍ਹਾਂ ਕਤਲੇਆਮ ਕੀਤਾ। ਇਸ ਮਹਾਨ ਕ੍ਰਾਂਤੀਕਾਰੀ ਦੇ ਮਨ ਵਿੱਚ ਇਹ ਤਸਵੀਰ ਮਨ ਉਭਾਰਦੀ ਰਹੀ। ਜਿਸ ਬਦਲਾ ਲੈਣ ਲਈ ਊਧਮ ਸਿੰਘ ਨੇ ਮਾਈਕਲ ਓਡਵਾਇਰ ਕੋਲੋਂ ਬਦਲਾ ਲੈਣ ਲਈ ਸੱਤ ਸਮੁੰਦਰ ਪਾਰ ਜਾ ਕੇ ਲੰਡਨ ਦੇ ਕੈਕਸਟਨ ਹਾਲ ਵੈਸਟ ਮਨਿਸਟਰ ਵਿਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਏਸ਼ੀਆ ਸੋਸਾਇਟੀ ਨੇ ਸਾਂਝੀ ਸੱਦੀ ਗਈ। ਜਿਸ ਲੰਡਨ ਅਤੇ ਹੋਰ ਦੇਸ਼ਾਂ ਦੀਆਂ ਨਾਮਵਰ ਵਿਅਕਤੀ ਹਿੱਸਾ ਲੈਣ ਆਏ। ਇਸ ਦੇ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਮਾਈਕਲ ਓਡਵਾਇਰ ਨੇ ਹਿੱਸਾ ਲਿਆ। ਊਧਮ ਸਿੰਘ ਵੀ ਕਿਸੇ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ। ਇਸ ਮੌਕੇ ਤੇ ਊਧਮ ਸਿੰਘ ਨੇ ਆਪਣੀ ਕਿਤਾਬ ਵਿਚ ਛਿਪਾ ਕੇ ਰੱਖੇ ਰਿਵਾਲਵਰ ਨੂੰ ਕੱਢ ਮਾਈਕਲ ਓਡਵਾਇਰ ਨੂੰ ਭਰੀ ਸਭਾ ਵਿੱਚ ਲਲਕਾਰਦੇ ਹੋਏ। ਉਸ ਗੋਲੀਆਂ ਦੇ ਤਿੰਨ ਵਾਰ ਕੀਤੇ। ਮੋਕੇ ਤੇ ਮਾਈਕਲ ਓਡਵਾਇਰ ਢੇਰ ਕਰ ਦਿੱਤਾ ਅਤੇ ਤਿੰਨ ਸਾਥੀਆਂ ਨੂੰ ਜ਼ਖ਼ਮੀ ਕਰ ਦਿੱਤਾ। ਆਪਣੇ ਦਿਲ ਵਿੱਚ ਛੱਪੇ ਰੋਸ ਨਾਲ ਜਲ੍ਹਿਆਂਵਾਲੇ ਬਾਗ਼ ਵਿੱਚ ਮਾਈਕਲ ਓਡਵਾਇਰ ਵੱਲੋਂ ਕਰਵਾਏ ਅੰਨੇਵਾਹ ਗੋਲੀਆਂ ਨਾਲ 530 ਤੋਂ ਵੱਧ ਬੇਗੁਨਾਹ ਮਾਰੇ ਗਏ ਲੋਕਾਂ ਦੀ ਸ਼ਹਾਦਤ ਦਾ ਬਦਲਦਾ ਲਿਆ। ਊਧਮ ਸਿੰਘ ਨੇ ਮੌਕੇ ਤੇ ਹੀ ਗ੍ਰਿਫਤਾਰ ਹੋ ਗਏ। ਆਖਿਰ 31 ਜੁਲਾਈ 1940 ਨੂੰ ਇਸ ਮਹਾਨ ਕ੍ਰਾਂਤੀਕਾਰੀ ਪੰਜਾਬ ਦੇ ਸਪੂਤ ਊਧਮ ਸਿੰਘ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਉਨ੍ਹਾਂ ਅਤੇ ਹੋਰ ਸ਼ਹੀਦਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਕਾਰਣ ਹੀ ਅਸੀਂ ਅਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਇਸ ਮੌਕੇ ਤੇ ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ, ਸੁਰਿੰਦਰ ਰਾਮ, ਮੈਡਮ ਕਮਲਦੀਪ ਸੈਣੀ, ਪੰਚਾਇਤ ਮੈਂਬਰ ਪਰਮਜੀਤ ਅਤੇ ਵਿਦਿਆਰਥੀਆਂ ਹਾਜ਼ਰ ਸਨ।
