ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

ਮਾਪਿਆਂ ਵੱਲੋਂ ਭਰਵੀਂ ਗਿਣਤੀ ‘ਚ ਕੀਤੀ ਸ਼ਮੂਲੀਅਤ

ਫਗਵਾੜਾ 20 ਦਸੰਬਰ (ਪਰਮਿੰਦਰ ਸਿੰਘ ) :- ਪੰਜਾਬ ਦੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਮਮਤਾ ਬਜਾਜ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਜੀਵ ਹਾਂਡਾ ਫਗਵਾੜਾ-2 ਅਤੇ ਸੀ ਐਚ ਟੀ ਪਲਵਿੰਦਰ ਕੌਰ ਅਤੇ ਬਲਾਕ ਰਿਸੋਰਸ ਪਰਸਨ ਬਿਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਬਲਾਕ ਫਗਵਾੜਾ-2 ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਨੇ ਦੱਸਿਆ ਪੰਜਾਬ ਭਰ ਦੇ ਸਕੂਲਾਂ ਵਿੱਚ ਮੈਗਾ ਮਾਪੇ-ਅਧਿਆਪਕ ਮਿਲਣੀ ਤਹਿਤ ਸਕੂਲਾਂ ਵਿੱਚ ਇਹ ਸਮਾਗਮ ਕਰਵਾਏ ਜਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਭਰ ਦੇ ਸਕੂਲਾਂ ਵਿੱਚ ਸਿੱਖਿਆ ਨਾਲ ਹੋਏ ਸੁਧਾਰਾਂ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰਵਾਉਣਾ ਸੀ। ਮਾਪਿਆਂ ਭਾਗੀਦਾਰੀ ਦਾ ਮੁੱਖ ਮੰਤਵ ਮਾਪਿਆਂ ਦੀ ਸੋ ਪ੍ਰਤੀਸ਼ਤ ਹਾਜ਼ਰੀ ਯਕੀਨੀ ਬਣਾਉਣਾ ਬਾਰੇ ਅਤੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਕਾਰਗੁਜ਼ਾਰੀ ਅਤੇ ਦਸੰਬਰ ਟੈਸਟ ਵਿਚ ਪ੍ਰਾਪਤ ਅੰਕਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਾਪਿਆਂ ਨੂੰ ਬੱਚਿਆਂ ਪ੍ਰਤੀ ਉਨ੍ਹਾਂ ਫਰਜਾ ਜਾਣੂ ਕਰਵਾਇਆ ਗਿਆ। ਉਹ ਵੀ ਬੱਚਿਆਂ ਨਾਲ ਸਕੂਲ ਵਿੱਚ ਜੋ ਅਧਿਆਪਕਾ ਵੱਲੋਂ ਪੜਾਇਆ ਜਾਂਦਾ ਹੈ। ਉਸ ਬਾਰੇ ਜਾਣਕਾਰੀ ਹਾਸਲ ਕਰਨ ਅਤੇ  ਉਹ ਵੀ ਬੱਚੇ ਨੂੰ ਘਰ ਵਿੱਚ ਉਨ੍ਹਾਂ ਦੀ ਪੜ੍ਹਾਈ ਅਤੇ ਸਕੂਲ ਵੱਲੋਂ ਦਿੱਤੇ ਹੋਮ ਵਰਕ ਕਰਵਾਉਣ। । ਜਿਸ ਨਾਲ ਅਧਿਆਪਕਾ ਅਤੇ ਮਾਪਿਆਂ ਦਾ ਤਾਲਮੇਲ ਬਣਿਆ ਰਹੇ। ਉਹ ਵੀ ਨੂੰ ਪੜ੍ਹਾਈ ਲਈ ਬੱਚੇ ਨੂੰ ਹੱਲਾਸ਼ੇਰੀ ਦੇਣ ਜਿਸ ਨਾਲ ਬੱਚੇ ਦਾ ਪੜ੍ਹਾਈ ਵਿੱਚ ਲਗਣ ਵਧੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਜੋ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਉਸ ਬਾਰੇ ਬੱਚਿਆਂ ਦੇ ਮਾਪਿਆਂ ਨਾਲ ਸਾਂਝਾ ਕਰਨਾ ਅਤੇ ਸਕੂਲਾ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ। ਸਕੂਲ ਦੇ ਮੁੱਖ ਅਧਿਆਪਕ ਵੱਲੋਂ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ ਹੋਈ ਸਮੱਗਰਾ ਅਤੇ ਨਾਬਾਰਡ ਗ੍ਰਾਂਟ ਹੋਰ ਬਣੇ ਕਮਰਿਆਂ ਦਾ ਨਿਰਿਖਣ ਕਰਵਾਇਆ। ਜਿਸ ਤੇ ਮਾਪਿਆਂ ਵੱਲੋਂ ਸਿੱਖਿਆ ਵਿਭਾਗ ਦੀ ਸਲਾਘਾ ਕੀਤੀ। ਮੁੱਖ ਅਧਿਆਪਕ ਗਣੇਸ਼ ਭਗਤ ਵੱਲੋਂ ਕਰਵਾਏ ਜਾ ਰਹੇ ਸਕੂਲ ਕਾਰਜਾ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਆਪਣੇ ਸਕੂਲ ਦੇ ਵਿਕਾਸ ਅਤੇ ਬੇਹਤਰੀ ਲਈ ਵੱਡਮੁਲੇ ਸੁਝਾਅ ਦਿੱਤੇ। ਇਸ ਮੈਗਾ ਮਾਪੇ-ਅਧਿਆਪਕ ਮਿਲਣੀ ਨੂੰ ਸਫਲ ਬਣਾਉਣ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੁਮਾਰ ਝੱਲੀ ਅਤੇ ਉਪ ਚੇਅਰਮੈਨ ਕਮਲ ਕ੍ਰਿਸ਼ਨ ਰੱਲ ਸਮੂਹ ਕਮੇਟੀ ਮੈਂਬਰਾਂ ਸਹਿਬਾਨ ਅਤੇ ਅਧਿਆਪਕਾਂ ਮੈਡਮ ਕਾਜਲ, ਲਕਸ਼ਮੀ ਅਤੇ ਜਸਵਿੰਦਰ ਕੌਰ ਤੇ ਬੱਚਿਆਂ ਦੇ ਮਾਪਿਆਂ ਨੇ ਵੱਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਤੇ ਮੁਰਸ਼ਿਦ ਆਲਮ, ਰਾਜੀਵ ਕੁਮਾਰ,ਜੋਤੀ, ਮੀਰਾ ਕੁਮਾਰੀ, ਸੰਤੋਸ਼ ਲਾਲ, ਮਨਜੀਤ ਕੌਰ,ਇੰਦਰਾ ਰਾਣੀ, ਗੁਲਾਬੀ ਬਾਟੀ, ਪ੍ਰਭਜੋਤ ਕੌਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ ।

Leave a Reply

Your email address will not be published. Required fields are marked *