ਨਵਾਂਸ਼ਹਿਰ ਰਾਹੋਂ 04 ਮਈ (ਕੁਲਵਿੰਦਰ ਸਿੰਘ ਰਾਹੋਂ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵਲੋਂ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਕੁਰੀਤੀਆਂ ਅਤੇ ਘਾਤਿਕ ਨਸ਼ਿਆਂ ਤੋ ਬਚਾਉਣ ਲਈ ਨਰੋਏ ਸਿਹਤਮੰਦ ਸਮਾਜ ਸਿਰਜਣ ਦੇ ਉਪਰਾਲੇ ਹਿੱਤ ਲਗਾਤਾਰ ਸਲਾਨਾ ਟੂਰਨਾਂਮੈਂਟ ਖਿਡਾਰੀ ਸਮਰ ਕੈਂਪ ਵਿਦਿਆਰਥੀ ਅਥਲੈਟਿਕਸ ਮਹਾਂ ਕੁੰਭ ਕਰਵਾ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਖੇਡਾਂ ਅਤੇ ਵਿੱਦਿਆ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਜਿਸਦਾ ਸਦਕਾ ਸ਼ਹਿਰ ਤੇ ਇਲਾਕੇ ਦੇ ਖਿਡਾਰੀਆਂ ਨੇ ਜ਼ਿਲ੍ਹਾ ਸਟੇਟ ਨੈਸ਼ਨਲ ਇੰਟਰ ਨੈਸ਼ਨਲ ਖੇਡਾਂ ਵਿਚ ਸਥਾਨ ਪ੍ਰਾਪਤ ਕਰਕੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਜਿਸ ਤੇ ਕਲੱਬ ਨੂੰ ਮਾਣ ਹੈ ਮਾਸਟਰ ਕਰਨੈਲ ਸਿੰਘ ਬੀ ਪੀ ਹੈ ਓ (ਰਿਟਾ) ਜਰਨਲ ਸਕੱਤਰ ਦੀ ਯੋਗ ਅਗਵਾਈ ਵਿੱਚ ਦੁਸਹਿਰਾ ਗਰਾਊਂਡ ਵਿਖੇ ੳਪਨ ਜਿਮ ਸਮੂਹ ਕਲੱਬ ਤੇ ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਦੇ ਯਤਨਾਂ ਸਦਕਾ ਐਕਸਾਈਜ਼ ਮਸ਼ੀਨ ਫਿੱਟ ਕਰ ਕੇ ਆਮ ਨਾਗਰਿਕਾਂ ਵਾਸਤੇ ਉਦਘਾਟਨ ਕੀਤਾ ਕਲੱਬ ਦੇ ਸਮੂਹਿਕ ਆਹੁਦੇਦਾਰ ਕਸ਼ਮੀਰ ਸਿੰਘ ਮੈਨੇਜਰ ਮੀਨਾ ਦੇਵੀ ਰੇਨੂੰ ਰਾਣੀ ਟੀਮ ਇੰਚਾਰਜ ਸੁਖਦੇਵ ਸਿੰਘ ਸਤਪਾਲ ਭਾਟੀਆ ਜੇ ਈ ਕਬੱਡੀ ਖਿਡਾਰੀ ਗੁਰਸ਼ਾਨ ਰਾਜ਼ ਪੂਜਾ ਜੈਸਮੀਨ ਡਿੰਪਲ ਰੌਸ਼ਨ ਰਜ਼ਾ ਪੂਜਾ ਕੁਲਦੀਪ ਨਗ਼ਮਾ ਆਂਚਲ ਸਵਾਤੀ ਸਪਨਾ ਅਨਮਕਾ ਕਾਜਲ, ਰਿਤਿਕਾ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਚਾਹਲ, ਪਾਖਰ ਸਿੰਘ ਚਾਹਲ, ਐਡਵੋਕੇਟ ਜਸਵਿੰਦਰ ਸਿੰਘ, ਸਰਬਜੀਤ ਸਿੰਘ, ਕੇਵਲ ਸਿੰਘ ਮਾਹਲ, ਦੇਸ ਰਾਜ ਬੱਜੋਂ, ਸੁਸ਼ੀਲ ਕੁਮਾਰ ਡਾਇਰੈਕਟਰ, ਦਵਿੰਦਰ ਸਿੰਘ ਸਰਪੰਚ, ਸੰਤੋਸ਼ ਕੁਮਾਰੀ ਸਰਪੰਚ, ਮਹਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ਮੁਬਾਰਕਬਾਦ ਦਿੱਤੀ। ਵਿਦੇਸ਼ ਤੋਂ ਕਰਨੈਲ ਸਿੰਘ ਪਾਬਲਾ, ਰਸ਼ਪਾਲ ਸਿੰਘ ਸ਼ੇਰਮਾਰ, ਜਗਤਾਰ ਸਿੰਘ, ਜਸਪਾਲ ਸਿੰਘ ਗਹੂੰਣੀਆ, ਜਰਨੈਲ ਸਿੰਘ, ਜਗਜੀਤ ਸਿੰਘ, ਲਵਦੀਪ ਸਿੰਘ, ਭੁਪਿੰਦਰ ਸਿੰਘ, ਜਗਸੀਰ ਸਿੰਘ ਤੇ ਵਿਸ਼ੇਸ਼ ਤੌਰ ‘ਤੇ ਸੰਤੋਖ ਸਿੰਘ ਸੰਧੂ ਕਮਿਸ਼ਨਰ ਸ਼ੁੱਭਇੱਛਾਵਾਂ ਭੇਜੀਆਂ।
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵਲੋਂ ਓਪਨ ਜਿੰਮ ਖਿਡਾਰੀਆਂ ਨੂੰ ਸਪੁਰਦ
