ਸਾਂਝਾ ਫਰੰਟ ਪੰਜਾਬ ਦੀ 17 ਮਈ ਦੀ ਜਲੰਧਰ ਸੂਬਾਈ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ

ਅਪ੍ਰੈਲ ਮਹੀਨੇ ਦੀ ਪੈਂਨਸ਼ਨ ਖਾਤਿਆਂ ਵਿੱਚ ਲੇਟ ਪਾਉਣ ਦੀ ਕੀਤੀ ਤਿੱਖੀ ਨਿਖੇਧੀ

ਜਲੰਧਰ10ਮਈ ( ਪਰਮਿੰਦਰ ਸਿੰਘ ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਾਲ ਕ੍ਰਿਸ਼ਨ ਸੂਦ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ(ਰਜਿ) ਦੇ ਸੂਬਾ ਸਹਾਇਕ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਪੰਜਾਬ ਵਲੋਂ ਮਿਤੀ 08/05/2026 ਨੂੰ ਡਿਪਟੀ ਡਾਇਰੈਕਟਰ ਪੈਂਨਸ਼ਨ ਵੰਡ ਅਤੇ ਲੇਖਾ, ਵਿੱਤ ਅਤੇ ਯੋਜਨਾ ਵਿਭਾਗ ਨਾਲ ਹੋਈ ਸੂਬਾਈ ਮੀਟਿੰਗ ਦੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਜਿਹਨਾਂ ਪੈਨਸ਼ਨਰਾਂ ਨੇ ਅਜੇ ਤੱਕ ਡਿਜ਼ੀਟਲ ਲਾਈਵ ਸਰਟੀਫਿਕੇਟ ਅੱਪਡੇਟ ਨਹੀਂ ਕਰਵਾਇਆ,ਉਹ ਆਪਣਾ ਸਰਟੀਫਿਕੇਟ ਜਲਦੀ ਤੋਂ ਜਲਦੀ ਅੱਪਡੇਟ ਕਰਵਾ ਲੈਣ ਤਾਂ ਜੋ ਭਵਿੱਖ ਵਿੱਚ ਪੈਂਨਸ਼ਨ ਖਾਤਿਆਂ ਵਿੱਚ ਪੈਣ ਸੰਬੰਧੀ ਕੋਈ ਸਮੱਸਆ ਪੈਦਾ ਨਾ ਹੋਵੇ। ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹਨਾਂ ਮੈਂਬਰਾਂ ਦਾ ਐੱਲ ਟੀ ਸੀ ਡਿਊ ਹੈ,ਉਹ ਆਪਣਾ ਐੱਲ ਟੀ ਸੀ ਲੈਣ ਲਈ ਪੈਂਨਸ਼ਨ ਪੋਰਟਲ ਤੇ ਅਪਡੇਟ ਕਰਨ ਤਾਂ ਜੋ ਉਹਨਾਂ ਨੂੰ ਐੱਲ ਟੀ ਸੀ ਮਿਲ ਸਕੇ।ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਸਾਂਝੇ ਤੌਰ ‘ਤੇ ਅਪ੍ਰੈਲ ਮਹੀਨੇ ਦੀਆਂ ਪੈਨਸ਼ਨਾਂ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਲੇਟ ਪਾਉਣ ਅਤੇ ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਭਵਿੱਖ ਵਿੱਚ ਖਾਤਿਆਂ ਵਿੱਚ ਪੈਂਨਸ਼ਨਾਂ ਸਮੇਂ ਸਿਰ ਪਾਉਣ ਲਈ ਪੰਜਾਬ ਸਰਕਾਰ ਸੰਬੰਧਿਤ ਬੈਂਕ ਨੂੰ ਲੋੜੀਂਦਾ ਫੰਡ ਸਮੇਂ ਸਿਰ ਭੇਜੇ ਤਾਂ ਜ਼ੋ ਪੈਨਸ਼ਨਰਾਂ ਦੀ ਖੱਜਲ ਖੁਆਰੀ ਨਾ ਹੋਵੇ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਮੈਂਬਰਸ਼ਿਪ ਮੁਹਿੰਮ ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਮੈਂਬਰਸ਼ਿਪ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਹੋਰ ਮੈਂਬਰਾਂ ਨਾਲ ਵੱਧ ਤੋਂ ਵੱਧ ਸੰਪਰਕ ਬਣਾਉਣ ਦਾ ਫੈਸਲਾ ਕੀਤਾ ਗਿਆ। ਮਾਸਿਕ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਵਨ ਮਸੀਹ, ਗੁਰਦੇਵ ਰਾਮ ਚਿੱਟੀ, ਬਲਵਿੰਦਰ ਕੁਮਾਰ ਪ੍ਰਧਾਨ ਫਿਲੌਰ,ਤਾਰਾ ਸਿੰਘ ਬੀਕਾ,ਮੁਖਤਿਆਰ ਸਿੰਘ,ਰਾਮ ਕਿਸ਼ਨ, ਵਿੱਦਿਆ ਸਾਗਰ, ਜੋਗਿੰਦਰ ਸਿੰਘ ਆਦਿ ਪੈਨਸ਼ਨਰ ਸਾਥੀ ਸ਼ਾਮਲ ਹੋਏ।

Leave a Reply

Your email address will not be published. Required fields are marked *