ਨਵਾਂਸ਼ਹਿਰ/ਰਾਹੋਂ 21 ਦਸੰਬਰ (ਕੁਲਵਿੰਦਰ ਸਿੰਘ ਰਾਹੋਂ ):- ਇਲਾਕੇ ਦੀ ਮਾਣਮੱਤੀ ਸੰਸਥਾ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਦੀਆਂ ਵਿਦਿਆਰਥਣਾਂ ਨੂੰ ‘ਨਰੋਆ ਪੰਜਾਬ ਸੰਸਥਾ’ ਦੇ ਮੁਖੀ ਬਰਜਿੰਦਰ ਸਿੰਘ ਹੁਸੈਨਪੁਰ ਵੱਲੋਂ 25 ਕੋਟੀਆਂ ਅਤੇ 25 ਵਰਦੀਆਂ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਵਿਦਿਆਰਥਣਾਂ ਨੂੰ ਭੇਂਟ ਕੀਤੀਆਂ ਗਈਆਂ। ਇਸ ਮੌਕੇ ਗਿਰਧਾਰੀ ਢਾਬਾ ਨਵਾਂ ਸ਼ਹਿਰ ਦੇ ਮਾਲਕ ਸੁਨੀਲ ਕੁਮਾਰ ਵੱਲੋਂ ਵੀ ਵਿਦਿਆਰਥਣਾਂ ਨੂੰ ਠੰਡ ਦੇ ਮੌਸਮ ਤੋਂ ਬਚਣ ਲਈ 25 ਬੂਟ ਭੇਂਟ ਕੀਤੇ ਗਏ। ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਕੀਤਾ ਗਿਆ ਦਾਨ ਸਰਬ ਉੱਤਮ ਦਾਨ ਕਹਾਉਂਦਾ ਹੈ ਕਿਉਂਕਿ ਜਿਹੜੀਆਂ ਲੋੜਵੰਦ ਧੀਆਂ ਨੂੰ ਠੰਡ ਤੋਂ ਬਚਣ ਲਈ ਇਹ ਲੋੜਵੰਦ ਵਸਤੂਆਂ ਭੇਂਟ ਕੀਤੀਆਂ ਜਾਣਗੀਆਂ ਉਹ ਸਦਾ ਹੀ ਭੇਂਟ ਕਰਤਾਵਾਂ ਨੂੰ ਯਾਦ ਕਰਨਗੀਆਂ। ਉਹਨਾਂ ਕਿਹਾ ਕਿ ਇਹ ਸੰਸਥਾਵਾਂ ਹਰੇਕ ਸਾਲ ਠੰਡ ਦੇ ਮੌਸਮ ਵਿੱਚ ਸਾਡੇ ਸਕੂਲ ਦੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਧਿਆਨ ਰੱਖਦੀਆਂ ਹਨ ਅਤੇ ਸਮੇਂ ਸਮੇਂ ਤੇ ਹਰ ਸਿੱਖਿਆ ਨਾਲ ਸੰਬੰਧਿਤ ਲੋੜੀਂਦੀ ਵਸਤੂ ਨੂੰ ਦਾਨ ਕਰਦੇ ਹਨ, ਜਿਸ ਲਈ ਅਸੀਂ ਇਨਾਂ ਦੇ ਹਮੇਸ਼ਾ ਦਿਲੋਂ ਧੰਨਵਾਦੀ ਹੋਵਾਂਗੇ। ਉਹਨਾਂ ਇਸ ਮੌਕੇ ਸ੍ਰੀ ਸੰਜੀਵ ਕੁਮਾਰ ਐਸ ਐਲ ਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਦੀਆਂ ਕੋਸ਼ਿਸ਼ਾਂ ਸਦਕਾ ਲੋੜਵੰਦ ਵਿਦਿਆਰਥਣਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਰਵਿੰਦਰ ਕੁਮਾਰ ,ਸੁਸ਼ੀਲ ਕੁਮਾਰ, ਪ੍ਰਮੋਦ ਕੁਮਾਰ, ਅਸ਼ੋਕ ਕੁਮਾਰ ਭਾਰਦਵਾਜ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਵਿੰਦਰ ਕੌਰ, ਸਤਨਾਮ ਸਿੰਘ, ਗੁਰਸ਼ਰਨ ਦੀਪ, ਅਜੀਤ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਲਾਲ, ਰਾਜਨ ਰਾਣਾ, ਸਤਿੰਦਰ ਕੌਰ, ਗਗਨਪ੍ਰੀਤ ਕੌਰ, ਬਲਦੇਵ ਕ੍ਰਿਸ਼ਨ, ਹਰਜੀਤ ਕੌਰ, ਮਨਜੀਤ ਕੌਰ, ਰੇਨੂੰ, ਰਣਜੀਤ ਕੌਰ, ਸੋਨਾ ਸ਼ਰਮਾ, ਰਵਦੀਪ ਕੌਰ, ਸਤਿੰਦਰਪਾਲ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ, ਨੀਲਮ ਰਾਣੀ, ਕਮਲਦੀਪ, ਜਸਵਿੰਦਰ ਕੌਰ,ਬਲਵਿੰਦਰ ਕੌਰ, ਪ੍ਰੀਤੀ ਲਿਆਲ, ਜਸਵੀਰ ਰਾਜ, ਨਿਧੀ ਉੱਮਟ, ਰਾਕੇਸ਼ ਰਾਣੀ, ਨਿਰਮਲਜੀਤ ਕੌਰ, ਮਨਦੀਪ ਕੌਰ, ਰਜਿੰਦਰ ਨਾਥ ਆਦਿ ਹਾਜ਼ਰ ਸਨ
‘ਨਰੋਆ ਪੰਜਾਬ ਸੰਸਥਾ’ ਵੱਲੋਂ ਕੰਨਿਆ ਸਕੂਲ ਰਾਹੋਂ ਨੂੰ ਵਰਦੀਆਂ ਅਤੇ ਕੋਟੀਆਂ ਭੇਂਟ ਕੀਤੀਆਂ ਗਈਆਂ
