ਨਵੇਂ ਸਾਲ ਦਾ ਪ੍ਰੋਗਰਾਮ “ਮਹਿਕਾਂ 2026 ਦੀਆਂ” ਦਰਸ਼ਕਾਂ ਦੀ ਹਾਜ਼ਰੀ ਵਿੱਚ ਰਿਕਾਰਡ ਹੋਵੇਗਾ

ਹੰਸ ਰਾਜ ਹੰਸ ਹੋਣਗੇ ਮੁੱਖ ਗਾਇਕ-
ਦੂਰਦਰਸ਼ਨ ਵਲੋਂ ਦਰਸ਼ਕਾਂ ਨੂੰ ਖੁੱਲ੍ਹਾ ਸੱਦਾ

ਜਲੰਧਰ 17 ਦਸੰਬਰ( ਪਰਮਿੰਦਰ ਸਿੰਘ ) ਦੂਰਦਰਸ਼ਨ ਜਲੰਧਰ ਵੱਲੋਂ ਨਵੇਂ ਸਾਲ ਦੀ ਪੂਰਵ ਸੰਧਿਆ ਉੱਤੇ 31 ਦਸੰਬਰ ਦੀ ਰਾਤ ਨੂੰ 9 ਵਜੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ “ਮਹਿਕਾਂ 2026 ਦੀਆਂ” ਵਿੱਚ ਇਸ ਵਾਰ ਸ਼ਾਮਿਲ ਹੋਣ ਵਾਲੇ ਗਾਇਕਾਂ ਵਿੱਚ ਪਦਮਸ਼੍ਰੀ ਹੰਸ ਰਾਜ ਹੰਸ ਦਰਸ਼ਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਹੋਣਗੇ। ਲੰਮੇ ਸਮੇਂ ਬਾਅਦ ਗਾਇਕੀ ਵਿੱਚ ਮੁੜ ਪ੍ਰਵੇਸ਼ ਕਰਨ ਵਾਲੇ ਹੰਸ ਰਾਜ ਹੰਸ ਦੀ ਰਿਕਾਰਡਿੰਗ 19 ਅਤੇ 20 ਦਸੰਬਰ ਦੀ ਸ਼ਾਮ ਨੂੰ 6 ਵਜੇ ਦੂਰਦਰਸ਼ਨ ਦੇ ਸਟੂਡੀਓਜ਼ ਵਿਖੇ ਕੀਤੀ ਜਾਵੇਗੀ। ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਮੁਖੀ ਕੇਵਲ ਕ੍ਰਿਸ਼ਨ ਦੀ ਦੇਖ-ਰੇਖ ਹੇਠ ਬਣ ਰਹੇ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਵਿੱਚ ਦਰਸ਼ਕ ਵਜੋਂ ਸ਼ਾਮਿਲ ਹੋਣ ਲਈ ਦੂਰਦਰਸ਼ਨ ਵੱਲੋਂ ਦਰਸ਼ਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਆਪਣੇ ਗੀਤ ਪੇਸ਼ ਕਰਨ ਵਾਲੇ ਹੋਰ ਗਾਇਕਾਂ ਵਿੱਚ ਨੌਜਵਾਨ ਦਿਲਾਂ ਦੀ ਧੜਕਣ ਫਿਰੋਜ਼ ਖਾਨ, ਜ੍ਯੋਤਿਕਾ ਟਾਂਗਰੀ, ਰੰਗਲੇ ਸਰਦਾਰ, ਦੀਪ ਢਿੱਲੋਂ, ਜੈਸਮੀਨ ਜੱਸੀ, ਰਜ਼ਾ ਸਿਸਟਰਜ਼ ਅਤੇ ਅਰਸ਼ ਨੂਰ ਸਮੇਤ ਉੱਘੇ ਗਾਇਕ ਅਤੇ ਹਾਸ ਰਸ ਕਲਾਕਾਰ ਸ਼ਾਮਿਲ ਹੋਣਗੇ। ਇਸ ਪ੍ਰੋਗਰਾਮ ਦਾ ਸੰਚਾਲਨ ਬਲਜੀਤ ਕੌਰ ਜੌਹਲ ਕਰਨਗੇ।

Leave a Reply

Your email address will not be published. Required fields are marked *