ਮੰਗ ਪੱਤਰ ‘ਤੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਤੋਂ 17 ਜੂਨ ਤੋਂ ਪਹਿਲਾਂ ਮੀਟਿੰਗ ਕਰਨ ਦੀ ਕੀਤੀ ਮੰਗ
ਫ਼ਗਵਾੜਾ 04 ਜੂਨ (ਪਰਮਿੰਦਰ ਸਿੰਘ ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ 01 ਤੋਂ 05 ਜੂਨ ਤੱਕ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਂ ‘ਤੇ ਮੰਗ ਪੱਤਰ ਭੇਜਦੇ ਹੋਏ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਲਈ 17 ਜੂਨ ਤੋਂ ਪਹਿਲਾਂ ਪਹਿਲਾਂ ਮੀਟਿੰਗ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਗੌਰਮਿੰਟ ਪੈਨਸ਼ਨਰਜ਼ ਫਰੰਟ ਫ਼ਗਵਾੜਾ ਵਲੋਂ ਮੋਹਣ ਸਿੰਘ ਭੱਟੀ ਅਤੇ ਹੰਸ ਰਾਜ ਬੰਗੜ,ਤਾਰਾ ਸਿੰਘ ਬੀਕਾ,ਹੰਸ ਰਾਜ ਦੀ ਅਗਵਾਈ ਹੇਠ ਐਡੀਸ਼ਨਲ ਡਿਪਟੀ ਕਮਿਸ਼ਨਰ ਫ਼ਗਵਾੜਾ ਡਾ.ਸਿਖਾ ਭਗਤ ਪੀ ਸੀ ਐੱਸ ਦੀ ਗੈਰ ਮੌਜੂਦਗੀ ਵਿੱਚ ਤਹਿਸੀਲਦਾਰ ਫ਼ਗਵਾੜਾ ਸ਼੍ਰੀ ਵਰਿੰਦਰ ਭਾਟੀਆ
ਦੇ ਰਾਹੀਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਂ ਤੇ ਮੰਗ ਪੱਤਰ ਭੇਜਿਆ ਗਿਆ। ਸਾਂਝਾ ਫਰੰਟ ਫਗਵਾੜਾ ਦੇ ਸੀਨੀਅਰ ਪੈਨਸ਼ਨਰ ਆਗੂ ਗਿਆਨ ਚੰਦ ਨਈਅਰ, ਕੁਲਦੀਪ ਸਿੰਘ ਕੌੜਾ, ਪ੍ਰਮੋਦ ਕੁਮਾਰ ਜੋਸ਼ੀ, ਜਸਵਿੰਦਰ ਸਿੰਘ ਆਦਿ ਨੇ ਮੰਗ ਪੱਤਰ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਪ੍ਰੈੱਸ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਿਤੀ:-28/11/2025 ਨੂੰ ਜਾਰੀ ਪੈਨਸ਼ਨਰ ਵਿਰੋਧੀ ਪੱਤਰ ਤੁਰੰਤ ਵਾਪਸ ਲਿਆ ਜਾਵੇ,05/07/2021 ਨੂੰ ਜਾਰੀ ਕੀਤੇ ਨੌਟੀਫਿਕੇਸ਼ਨ ਵਿੱਚ ਦਰਸਾਏ 2.59 ਦੇ ਪੇ ਮੈਟ੍ਰਿਕਸ ਅਨੁਸਾਰ ਨੌਸ਼ਨਲ ਪੇ ਫਿਕਸੇਸ਼ਨ ਦਾ ਟੇਬਲ ਤਿਆਰ ਕੇ ਬਣਦੀ 50 ਪ੍ਰਤੀਸ਼ਤ ਪੈਂਨਸ਼ਨ ਤੁਰੰਤ ਜਾਰੀ ਕੀਤੀ ਜਾਵੇ, ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹੀਨਾ ਕਰਨ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਿਤੀ 08/06/2026 ਦੇ ਫੈਸਲੇ ਅਨੁਸਾਰ 30/06/2026 ਤੱਕ ਡੀ ਏ ਦੀਆਂ 18 ਪ੍ਰਤੀਸ਼ਤ ਦੀਆਂ ਕਿਸ਼ਤਾਂ ਅਤੇ ਬਕਾਏ ਦੇਣ ਬਾਰੇ,ਸੋਧੀ ਹੋਈ ਯਾਤਰਾ ਸਹੂਲਤ 01/01/2016 ਤੋਂ ਲਾਗੂ ਕਰਦੇ ਹੋਏ 01/01/2016 ਤੋਂ 30/06/2021 ਤੱਕ ਦੇ ਬਕਾਏ ਦੇਣ, ਵੱਖ ਵੱਖ ਸਮੇਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਕੋਰਟਾਂ ਦੇ ਹੋਏ ਫੈਸਲਿਆਂ ਨੂੰ ਲਾਗੂ ਕਰਨ ਆਦਿ ਮੰਗ ਪੱਤਰ ਵਿੱਚ ਦਰਜ਼ ਮੰਗਾਂ ‘ਤੇ ਸੁਖਾਵੇਂ ਮਾਹੌਲ ਵਿੱਚ ਪੈਨਸ਼ਨਰਾਂ ਦੇ ਆਗੂਆਂ ਨਾਲ ਦੋ ਧਿਰੀ ਗੱਲਬਾਤ ਕਰਦੇ ਹੋਏ ਮੰਗਾਂ ਦਾ ਨਿਪਟਾਰਾ ਕਰਨ ਲਈ ਪੂਰੇ ਪੰਜਾਬ ਵਿੱਚ 01 ਜੂਨ ਤੋਂ 05 ਜੂਨ ਤੱਕ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜੇ ਜਾ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੰਗ ਪੱਤਰ ਮਿਲਣ ਉਪਰੰਤ ਜੇ ਪੰਜਾਬ ਸਰਕਾਰ ਵਲੋਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ 17 ਜੂਨ ਤੋਂ ਪਹਿਲਾਂ ਪਹਿਲਾਂ ਸਮਾਂ ਨਾ ਦਿੱਤਾ ਗਿਆ ਤਾਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ 17 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਸ਼ਾਲ ਸੂਬਾਈ ਕਨਵੈਨਸ਼ਨ ਕਰਦੇ ਹੋਏ ਪੰਜਾਬ ਸਰਕਾਰ ਦੇ ਅੜੀਅਲ ਅਤੇ ਜਿੱਦੀ ਵਤੀਰੇ ਦੇ ਵਿਰੁੱਧ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।ਜਿਸ ਲਈ ਸਿਰਫ ਤੇ ਸਿਰਫ ਪੰਜਾਬ ਸਰਕਾਰ ਨਿੱਜੀ ਤੌਰ ਤੇ ਜਿੰਮੇਵਾਰ ਹੋਵੇਗੀ। ਮੰਗ ਪੱਤਰ ਭੇਜਣ ਦੇ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਤਪਾਲ ਮਹਿਮੀ, ਸ਼ਿਵ ਦਾਸ, ਗੁਰਨਾਮ ਸਿੰਘ ਸੈਣੀ, ਜੋਗਿੰਦਰ ਸਿੰਘ,ਚਰਨ ਦਾਸ, ਸਤਪਾਲ ਯਾਦਵ, ਸਤਪਾਲ ਸਿੰਘ ਖੱਟਕੜ, ਕੁਲਦੀਪ ਸਿੰਘ,ਰਾਮ ਲੁਭਾਇਆ ਰਿਹਾਣਾ ਜੱਟਾਂ, ਪਿਆਰਾ ਰਾਮ ਜੱਸੀ, ਪਿਆਰਾ ਸਿੰਘ ਗੰਭੀਰ, ਬੂਟਾ ਰਾਮ ਅਕਾਲਪੁਰ, ਕਰਨੈਲ ਸਿੰਘ ਮਾਹਲਾਂ, ਭੁਪਿੰਦਰ ਸਿੰਘ ਮਾਹੀ,ਭਾਗ ਮੱਲ,ਰਤਨ ਸਿੰਘ ਗੁਰਾਇਆ,ਰਤਨ ਸਿੰਘ ਖਲਵਾੜਾ,ਵਿਜੇ ਕੁਮਾਰ ਕਟਾਰੀਆ,ਕੇ ਕੇ ਪਾਂਡੇ, ਜੋਗਿੰਦਰ ਸਿੰਘ, ਪ੍ਰਿੰਸੀਪਲ ਰਾਮ ਕ੍ਰਿਸ਼ਨ, ਮਹਿੰਦਰ ਪਾਲ, ਲਸ਼ਕਰ ਸਿੰਘ,ਹਰੀ ਰਾਮ ਚੋਟ, ਹਰਦੇਵ ਸਿੰਘ,ਡਾ.ਤਰਲੋਕ ਸਿੰਘ,ਗਿਆਨ ਚੰਦ ਰੱਤੂ,ਗੁਰਮੀਤ ਸਿੰਘ,ਸਵਰਨ ਸਿੰਘ ਫੋਜੀ,ਬਲਵੀਰ ਚੰਦ ਹਰਚਰਨ ਭਾਰਤੀ,ਗਿਆਨ ਚੰਦ ਪ੍ਰੀਤ ਨਗਰ, ਆਦਿ ਪੈਨਸ਼ਨਰ ਸਾਥੀ ਸ਼ਾਮਲ ਹੋਏ।
