ਜਲੰਧਰ 24 ਦਸੰਬਰ ( ਪਰਮਿੰਦਰ ਸਿੰਘ ) ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜਿਲਾ ਜਲੰਧਰ ਦੀ ਮੀਟਿੰਗ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ ।ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਪ ਸ ਸ ਫ ਦੇ ਸੂਬਾ ਜਨਰਲ ਸਕੱ ਜੀਤਰ ਅਤੇ ਕੁੱਲ ਹਿੰਦ ਰਾਜ ਸਰਕਾਰੀ ਮੁਲਾਜਮ ਫੈਡਰੇਸਨਦੀ ਕੇਂਦਰੀ ਕਮੇਟੀ ਮੈਂਬਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਬਿੱਲ 2025, ਸੀਡ ਬਿਲ, ਨਵੀਂ ਸਿੱਖਿਆ ਨੀਤੀ2020, ਲੇਬਰ ਕੋਡਾ ਨੂੰ ਬਦਲ ਕੇ ਅਤੇ ਨਰੇਗਾ ਵਰਗੀਆਂ ਸਕੀਮਾਂ ਨੂੰ ਬੰਦ ਕਰਨ ਦੀਆਂ ਨੀਤੀਆਂ ਰਾਹੀਂ ਸਰਮਾਏਦਾਰੀ ਸਿਸਟਮ ਲਾਗੂ ਕਰ ਰਹੀਆਂ ਹਨ । ਉਹਨਾਂ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾ ਰਹੇ ਸੰਘਰਸਾ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਸਮੇਂ ਜੇ ਪੀ ਐਮ ਓ ਵਲੋਂ 28 ਦਸੰਬਰ 2025 ਨੂੰ ਰੇਲਵੇ ਸਟੇਸ਼ਨ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਂਨਸ਼ਨ ਵਿੱਚ ਭਾਗ ਲੈਣ ਦਾ ਫੈਸਲਾ ਕੀਤਾ ਗਿਆ1 ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ ਵੱਖ ਥਾਵਾਂ ਤੇ ਕੀਤੇ ਜਾ ਰਹੇ ਝੰਡੇ ਮਾਰਚ ਵਿੱਚ ਵੀ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਜਿਸ ਦੀ ਕੜੀ ਵਜੋਂ 28 ਦਸੰਬਰ 2025 ਨੂੰ ਸ਼ਾਹਕੋਟ ਵਿਖੇ, 29 ਦਸੰਬਰ ਨੂੰ ਕਰਤਾਰਪੁਰ ਵਿਖੇ,, 30 ਦਸੰਬਰ ਨੂੰ ਫਿਲੋਰ ਤੇ ਨਕੋਦਰ ਵਿਖੇ, 31 ਦਸੰਬਰ ਨੂੰ ਭੋਗਪੁਰ ਅਤੇ 02 ਜਨਵਰੀ2026 ਨੂੰ ਨੂਰਮਹਿਲ ਇਲਾਕੇ ਅੰਦਰ ਝੰਡਾ ਮਾਰਚ ਕੀਤਾ ਜਾ ਰਿਹਾ ਹੈ1ਇਸ ਦੇ ਨਾਲ ਹੀ ਪ ਸ ਸ ਫ ਦਾ ਸਾਲ2026 ਰਿਲੀਜ ਕਰਨ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਮਾਧੋਪੁਰੀ, ਜਗੀਰ ਸਿੰਘ,ਕਰਨੈਲ ਫਿਲੋਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ,, ਰਾਜਿੰਦਰ ਮਹਿਤਪੁਰ, ਸੁਰਿੰਦਰ ਕੋਰ ਸਹੋਤਾ,ਸਿਮਰਨਜੀਤ ਕੌਰ ਪਾਸਲਾ, ਹਰੀ ਰਾਮ,ਵਿਨੋਦ ਭੱਟੀ ਜਨਰਲ ਸਕੱਤਰ ਮਨੋਜ ਕੁਮਾਰ ਸਰੋਏ ਜੁਆਇੰਟ ਸਕੱਤਰ ਗੁਰਮੇਲ ਸਿੰਘ, ਕੁਲਵੀਰ ਸਿੰਘ ਸਾਹਕੋਟ ਕੈਸ਼ੀਅਰ ਓਮ ਪ੍ਰਕਾਸ਼ ਸਹਾਇਕ ਕੈਸੀਅਰ ਬਲਬੀਰ ਸਿੰਘ ਗੁਰਾਇਆ ਪ੍ਰੈੱਸ ਸਕੱਤਰ ਪ੍ਰੇਮ ਖਲਵਾੜਾ ਸਹਾਇਕ ਪ੍ਰੈਸ ਸਕੱਤਰ ਧਰਮਿੰਦਰ ਨਕੋਦਰ ਸਤਵਿੰਦਰ ਸਿੰਘ ਫਿਲੋਰ, ਸੰਦੀਪ ਰਾਜੋਵਾਲ ਸਹਾਇਕ ਸਕੱਤਰ ਸੁਖਵਿੰਦਰ ਰਾਮ,ਮਨੋਹਰ ਲਾਲ ਤੋ ਇਲਾਵਾ ਜਸਬੀਰ ਸਿੰਘ,ਜਤਿੰਦਰ ਸਿੰਘ,ਕੁਲਦੀਪ ਸਿੰਘ ਕੌੜਾ ,ਰਤਨ ਸਿੰਘ,ਅਕਲਚੰਦ ਸਿੰਘ ਅਤੇ ਕੁਲਦੀਪ ਵਾਲੀਆ ਹਾਜ਼ਰ ਸਨ.
ਪ.ਸ.ਸ.ਫ.ਵਲੋਂ ਜੇ.ਪੀ.ਐੱਮ.ਓ.ਦੀ 28 ਦਸੰਬਰ ਦੀ ਜਲੰਧਰ ਸੂਬਾਈ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਐਲਾਨ
