“ਬੱਚੇ ਗੁਰੂ ਰਵਿਦਾਸ ਦੇ ਬੱਚੇ” ਪੋਸਟਰ ਹੋਇਆ ਰਿਲੀਜ਼

ਨਵਾਂਸ਼ਹਿਰ ਰਾਹੋਂ 09 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰੋਡਿਊਸਰ ਹਰਦੀਪ ਘਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਜੇਆਰਐਸਡੀ ਟੀਵੀ ਕੰਪਨੀ ਵੱਲੋਂ ਪੇਸ਼ਕਸ਼ “ਗੁਰੂ ਰਵਿਦਾਸ ਦੇ ਬੱਚੇ” ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਸ਼ਬਦ ਨੂੰ ਗਾਇਕ ਦਿਲਰਾਜ ਵੱਲੋਂ ਬਾਖੂਬੀ ਦੇ ਨਾਲ ਗਾਇਆ ਗਿਆ ਹੈ।ਅਤੇ ਇਸ ਦਾ ਮਿਊਜਿਕ ਜੱਸੀ ਬ੍ਰਰਦਜ ਵੱਲੋਂ ਕੀਤਾ ਗਿਆ। ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਹੈ ਛਕਾਲ ਅਤੇ ਐਡੀਟਰ ਗਗਨ ਕੁਲਥਮ,ਡੀਓਪੀ ਆਕਾਸ਼,ਸਹਾਇਕ ਪ੍ਰੋਡਿਊਸਰ ਪੂਜਾ ਢੰਡਾ ਤੇ ਗੁਨਗੁੰਨ ਘਾਈ ਹਨ। ਇਸ ਮੌਕੇ ਉਹਨਾਂ ਨੇ ਦੱਸਿਆ ਹੈ ਕਿ ਸੁਖਦੇਵ ਸਫਰੀ,ਸੁੱਖਾ ਸਰਹਾਲੀ ਵੱਲੋਂ ਬਹੁਤ ਅਸ਼ੀਰਵਾਦ ਦਿੱਤਾ ਗਿਆ ਹੈ। ਇਹ ਸ਼ਬਦ ਬਹੁਤ ਜਲਦ ਸੰਗਤਾਂ ਦੇ ਰੂਬਰੂ ਕੀਤਾ ਜਾਵੇਗਾ।

Leave a Reply

Your email address will not be published. Required fields are marked *