ਨਵਾਂਸ਼ਹਿਰ/ਰਾਹੋਂ 16 ਮਾਰਚ (ਕੁਲਵਿੰਦਰ ਸਿੰਘ ਰਾਹੋਂ) ਸ਼ੋਮਣੀ ਅਕਾਲੀ ਅਮ੍ਰਿੰਤਸਰ ਦੀ ਜਿਲ੍ਹਾਂ ਨਵਾਂਸਹਿਰ ਵਿੱਚ ਅਹਿਮ ਮੀਟਿੰਗ ਹੋਈ ਜਿਸ ਵਿਚ ਪਾਰਟੀ ਦੇ ਜਨਰਲ ਸਕੱਤਰ ਕੁਸ਼ਲ ਪਾਲ ਸਿੰਘ ਮਾਨ ਪਾਰਟੀ ਦੇ ਜਨਰਲ ਸਕੱਤਰ ਤੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਇੰਚਾਰਜ ਤੇ ਜਿਲ੍ਹਾਂ ਪ੍ਰਧਾਨ ਬਾਬਾ ਜਸਵੀਰ ਸਿੰਘ ਖਾਲਸਾ ਨੇ ਨਵੇ ਢਾਚੇ ਦਾ ਐਲਾਨ ਕੀਤਾ ਜਿਸ ਵਿੱਚ 5 ਮੈਂਬਰੀ ਕਮੇਟੀ ਬਣਾਈ ਗਈ। 5 ਮੈਂਬਰੀ ਟੀਮ ਵਿੱਚ ਸਤਿੰਦਰ ਸਿੰਘ ਨਵਾਂਸ਼ਹਿਰ, ਕੁਲਵੀਰ ਸਿੰਘ, ਹਰਕਮਲ ਸਿੰਘ, ਹਰਵਿੰਦਰ ਸਿੰਘ, ਜਸਕਰਨ ਸਿੰਘ ਟੀਮ ਦਾ ਐਲਾਨ ਕੀਤਾ ਇਹਨ੍ਹਾਂ ਦੇ ਨਾਲ ਸੁੰਗੜਾ, ਨਵਾਂਸ਼ਹਿਰ, ਸੜੋਆ, ਬਲਾਚੋਰ ਦੇ ਕਈ ਨੌਜਵਾਨ ਸ਼ਾਮਿਲ ਹੋਏ ਪੁਰਾਣਾ ਯੂਥ ਦਾ ਢਾਚਾ ਭੰਗ ਕਰ ਦਿੱਤਾ ਗਿਆ। ਇਹ ਨੌਜਵਾਨ ਜਿਲ੍ਹੇ ਵਿੱਚ ਵੱਧ ਚੜ੍ਹ ਕੇ ਕੰਮ ਕਰਨਗੇ। ਇਸ ਮੀਟਿੰਗ ਵਿੱਚ ਯੂਥ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੇ ਵਿੱਚ ਸਰਦਾਰ ਅਮਨਦੀਪ ਸਿੰਘ ਨਵਾਂਸ਼ਹਿਰ ਨੂੰ ਪਾਰਟੀ ਦਾ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ। ਇਸ ਸਮੇ ਆਉਣ ਵਾਲੇ ਦਿਨ੍ਹਾ ਵਿੱਚ ਬਾਗਾਂ ਬਾਡਰ ਖੋਲਣ ਲਈ ਪਾਰਟੀ ਵਲੋਂ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਉਸ ਦੇ ਵਿੱਚ ਨਵਾਂਸ਼ਹਿਰ ਵਲੋਂ ਚੜ੍ਹ ਕੇ ਜੱਥਾ ਸ਼ਾਮਿਲ ਹੋਵੇਗਾ। ਇਸ ਵੇਲੇ ਹਾਜਰ ਸਨ ਹਰਜੀਤ ਸਿੰਘ ਚਤਾਮਲਾ ਯੂਥ ਪ੍ਰਧਾਨ ਰੋਪੜ ਸਰਦਾਰ ਜੋਗਾ ਸਿੰਘ, ਸੀਨੀਅਰ ਮੀਥ ਪ੍ਰਧਾਨ ਦਫਤਰ ਦੇ ਇੰਚਾਰਜ ਸਰ ਨਰਿੰਜਨ ਸਿੰਘ, ਰਾਠੋਰ, ਕਿਸਾਨ ਵਿੰਗ ਦੇ ਆਗੂ ਜਸਪਾਲ ਸਿੰਘ, ਮੋਹਣ ਸਿੰਘ ਮਹਿਤਪੁਰ, ਭਗਤ ਸਿੰਘ ਕਰੀਹਾ, ਕੁਲਵਿੰਦਰ ਸਿੰਘ, ਬਲਬੀਰ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ ਸਿੰਬਲੀ ਆਦਿ ਨੌਜਵਾਨ ਸ਼ਾਮਿਲ ਸਨ।
ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਿਲ੍ਹਾ ਨਵਾਸ਼ਹਿਰ ਦੇ ਯੂਥ ਵਿੰਗ ਦੇ ਨਵੇ ਢਾਚੇ ਦਾ ਐਲਾਨ
