ਕਿਸਾਨ ਬਚਾਓ ਦੇਸ਼ ਬਚਾਓ ਮਤਾ ਬਾਜਵਾ ਵਲੋਂ ਪੇਸ਼
ਜਲੰਧਰ :24 ਜਨਵਰੀ ( ਪਰਮਿੰਦਰ ਸਿੰਘ ) ਦੇਸ਼ ਦੇ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ 18ਵੀਂ ਨੈਸ਼ਨਲ ਕਨਵੈਨਸ਼ਨ ਕੌਮੀ ਪ੍ਰਧਾਨ ਸ੍ਰੀ ਸੁਭਾਸ਼ ਲਾਭਾਂ, ਜਨਰਲ ਸਕੱਤਰ ਸ੍ਰੀ ਕੁਮਾਰ,ਵਿੱਤ ਸਕੱਤਰ ਸ਼ਸ਼ੀ ਕਾਂਤ ਦੀ ਅਗਵਾਈ ਹੇਠ ਸਿਰੜੀ ਮਹਾਰਾਸ਼ਟਰ ਵਿਖੇ ਹੋਈ। ਜਿਸ ਵਿੱਚ ਅਫ਼ਰੀਕਾ ਦੇ ਮਜ਼ਦੂਰ ਆਗੂ ਪ੍ਰਧਾਨ ਡੇਸਮੁਡ ਮਲੱਥਾ,ਵਿਸ਼ਵ ਵਪਾਰ ਸੰਗਠਨ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਜੌਂਅਲਾ ਸਫੇਥਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਕਾਨਫਰੰਸ ਦੇ ਦੂਸਰੇ ਦਿਨ ਅੱਜ ਜਿੱਥੇ ਜਨਰਲ ਸਕੱਤਰ ਦੀ ਰਿਪੋਰਟ ਪੇਸ਼ ਕੀਤੀ ਗਈ ਉੱਥੇ ਹੀ ਵੱਖ-ਵੱਖ ਰਾਜਾਂ ਦੇ ਆਗੂਆਂ ਵੱਲੋਂ ਆਪਣੇ ਰਾਜ ਦੀ ਵਰਕ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਸ ਫੈਡਰੇਸ਼ਨ ਵੱਲੋਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਵੱਲੋਂ ਪੰਜਾਬ ਅੰਦਰ ਕੀਤੇ ਗਏ ਸੰਘਰਸ਼ਾਂ ਸਰਕਾਰ ਦੀਆਂ ਨੀਤੀਆਂ ਸਬੰਧੀ ਵਰਕਰ ਰਿਪੋਰਟ ਨੂੰ ਵਿਸਥਾਰ ਵਿੱਚ ਪੇਸ਼ ਕੀਤਾ ਗਿਆ। ਇਸ ਉਪਰੰਤ ਜਨਰਲ ਸਕੱਤਰ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਕਾਰਵਾਈ ਰਿਪੋਰਟ ਤੇ ਵੱਖ ਵੱਖ ਰਾਜਾਂ ਦੇ ਡੈਲੀਗੇਟਾਂ ਵੱਲੋਂ ਬਹਿਸ ਵਿੱਚ ਹਿੱਸਾ ਲਿਆ ਗਿਆ ਜਿਸ ਵਿੱਚ ਪੰਜਾਬ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਸ ਫੈਡਰੇਸ਼ਨ ਦੇ ਆਗੂ ਇੰਦਰਜੀਤ ਬਿਰਦੀ ਰਾਣੋਖੇੜੀ ਗਿਲਾਂ ਵੱਲੋਂ ਰਿਪੋਰਟ ਤੇ ਬਹਿਸ ਵਿੱਚ ਹਿੱਸਾ ਲਿਆ ਗਿਆ । ਇਸ ਦੇ ਨਾਲ ਹੀ ਪੇਸ਼ ਕੀਤੇ ਗਏ ਮਤਿਆਂ ਦੇ ਤਹਿਤ ਪ ਸ ਸ ਫ ਦੇ ਸੂਬਾ ਵਿੱਤ ਸਕੱਤਰ ਸਾਥੀ ਗੁਰਦੀਪ ਸਿੰਘ ਬਾਜਵਾ ਵੱਲੋਂ ਕਿਸਾਨ ਬਚਾਓ ਦੇਸ਼ ਬਚਾਓ ਸਬੰਧੀ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਪੂਰੇ ਹਾਊਸ ਵੱਲੋਂ ਨਾਰਿਆਂ ਦੀ ਗੂੰਜ ਵਿੱਚ ਪਾਸ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਤੋਂ ਪ ਸ ਸ ਫ 1406-22-ਬੀ ਚੰਡੀਗੜ੍ਹ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ , ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ, ਸੂਬਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਵਿਰਦੀ, ਸਹਾਇਕ ਪ੍ਰੈਸ ਸਕੱਤਰ ਗੁਰਦੇਵ ਸਿੰਘ ਸਿੱਧੂ , ਗੁਰਵਿੰਦਰ ਸਿੰਘ ਚੰਡੀਗੜ੍ਹ, ਮਨੋਹਰ ਲਾਲ ਸ਼ਰਮਾ, ਵੀਰਇੰਦਰਜੀਤ ਸਿੰਘ ਪੁਰੀ, ਰਾਮ ਲੁਭਾਇਆ ਦਵੇਦੀ, ਬਲਵਿੰਦਰ ਸਿੰਘ ਭੁੱਟੋ, ਗੁਰਪ੍ਰੀਤ ਸਿੰਘ ਮਕੀਮਪੁਰ, ਰਾਣੋ ਖੇੜੀ ਗਿੱਲਾ , ਗੁਰਵਿੰਦਰ ਸਿੰਘ ਚੰਡੀਗੜ੍ਹ, ਅਨਿਲ ਕੁਮਾਰ, ਬਲਜਿੰਦਰ ਸਿੰਘ,ਕਰਮ ਸਿੰਘ, ਪੁਸ਼ਪਿੰਦਰ ਕੁਮਾਰ ਪਿੰਕੀ, ਰਾਜਿੰਦਰ ਸਿੰਘ ਰਾਜਨ, ਸੰਜੀਵ ਕੁਮਾਰ, ਅਮਨਦੀਪ ਸਿੰਘ, ਸੁਖਦੇਵ ਸਿੰਘ ਚੰਗਾਲੀਵਾਲਾ, ਲਖਵਿੰਦਰ ਸਿੰਘ ਖ਼ਾਨਪੁਰ,ਦਰਸ਼ਨ ਸਿੰਘ ਚੀਮਾ, ਫ਼ਕੀਰ ਸਿੰਘ ਟਿੱਬਾ, ਬੱਗਾ ਸਿੰਘ, ਸ਼ਵਿੰਦਰ ਭੱਟੀ, ਹੀਰਾ ਸਿੰਘ ਭੱਟੀ ਪ੍ਰਭਜੋਤ ਕੌਰ, ਸੰਦੀਪ ਕੌਰ, ਬੇਬੀ ਅਬਰੋਲ, ਰਾਣੋ ਖੇੜੀ ਗਿੱਲਾਂ, ਰੁਪਿੰਦਰ ਕੌਰ ਰਾਮਪੁਰਾ , ਕੁਲਦੀਪ ਸਿੰਘ ਕੌੜਾ, ਰਤਨ ਸਿੰਘ ਗੁਰਾਇਆ ਆਦਿ ਤੋਂ ਇਲਾਵਾਂ ਦੇਸ਼ ਦੇ ਵੱਖ ਵੱਖ 24 ਸੂਬਿਆਂ ਦੇ 800 ਡੈਲੀਗੇਟ ਸਿਰੜੀ ਮਹਾਰਾਸ਼ਟਰ ਕੌਮੀ ਕਾਨਫਰੰਸ ਵਿਚ ਸ਼ਾਮਿਲ ਹੋਏ।
