ਚੋਣ ਡਿਊਟੀ ਦੌਰਾਨ ਮ੍ਰਿਤਕ ਅਧਿਆਪਕਾਂ ਨੂੰ ਇਨਸਾਫ਼ ਦੁਆਉਣ ਲਈ ਕੀਤਾ ਮੋਮਬੱਤੀ ਮਾਰਚ

ਮ੍ਰਿਤਕ ਅਧਿਆਪਕਾਂ ਦੇ ਵਾਰਸਾਂ ਨੂੰ 2-2 ਕਰੋੜ ਰੁਪਏ ਮੁਆਵਜ਼ਾ ਦੇਣ ਦੀ ਕੀਤੀ ਜ਼ੋਰਦਾਰ ਮੰਗ

ਫਗਵਾੜਾ:08 ਜਨਵਰੀ( ਪਰਮਿੰਦਰ ਸਿੰਘ ) ਦਸੰਬਰ 2025 ਵਿੱਚ ਹੋਈਆਂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਦੌਰਾਨ ਚੋਣ ਡਿਊਟੀ ਤੇ ਜਾਂਦੇ ਹੋਏ ਮੋਗਾ ਵਿਖੇ ਕਾਰ ਹਾਦਸੇ ਵਿੱਚ ਜਾਨ ਗਵਾਉਣ ਵਾਲ਼ੇ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਨੂੰ ਇਨਸਾਫ਼ ਦੁਆਉਣ ਲਈ ਇੱਕ ਮੋਮਬੱਤੀ ਮਾਰਚ ਕੀਤਾ ਗਿਆ। ਇਸ ਵਿੱਚ ਸਮੂਹ ਅਧਿਆਪਕ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਮੋਹਰਲੀ ਕਤਾਰ ਦੇ ਕਾਰਕੁੰਨਾਂ ਨੇ ਭਾਗ ਲਿਆ। ਅਧਿਆਪਕ ਆਗੂਆਂ ਵਰਿੰਦਰ ਸਿੰਘ ਕੰਬੋਜ,ਸਤਨਾਮ ਸਿੰਘ ਰੰਧਾਵਾ, ਸਤਵੰਤ ਟੂਰਾ,ਗੁਰਮੁਖ ਲੋਕਪ੍ਰੇਮੀ,ਕੁਲਦੀਪ ਸਿੰਘ ਕੌੜਾ,ਅਜੈ ਕੁਮਾਰ, ਪਰਮਿੰਦਰਪਾਲ ਸਿੰਘ,ਹਰਸਿਮਰਨ ਸਿੰਘ ਆਦਿ ਨੇ ਮੰਗ ਕੀਤੀ ਕਿ ਮਿਰਤਕ ਅਧਿਆਪਕ ਜੋੜੇ ਦੇ ਪਰਿਵਾਰਾਂ ਨੂੰ ਤੁਰੰਤ ਦੋ-ਦੋ ਕਰੋੜ ਦਾ ਮੁਆਵਜ਼ਾ ਅਦਾ ਕੀਤਾ ਜਾਵੇ। ਕੇਵਲ ਦਸ-ਦਸ ਲੱਖ ਐਲਾਨ ਕੇ ਪੱਲਾ ਝਾੜ ਲੈਣਾ ਸਰਕਾਰ ਦਾ ਗੈਰ ਜਿਮੇਵਾਰਾਨਾ, ਸੰਵੇਦਨਹੀਂਣਾ ਅਤੇ ਸ਼ਰਮਨਾਕ ਕਦਮ ਹੈ। ਇਸਤੋਂ ਇਲਾਵਾ ਮਿਰਤਕ ਅਧਿਆਪਕਾਂ ਦੇ ਮਾਸੂਮ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਸਰਕਾਰ ਚੁੱਕੇ।ਉਹਨਾਂ ਦੀ ਪੜ੍ਹਾਈ ਉਪਰੰਤ ਨੌਕਰੀ ਦੀ ਲਿਖਤੀ ਜਿੰਮੇਵਾਰੀ ਦਿੱਤੀ ਜਾਵੇ। ਅੱਗੇ ਤੋਂ ਚੋਣਾਂ ਵਿੱਚ ਅਧਿਆਪਕਾਂ,ਮੁਲਾਜ਼ਮਾਂ ਦੀ ਖੱਜਲ ਖਰਾਬੀ ਬੰਦ ਕੀਤੀ ਜਾਵੇ।ਕਪਲ ਕੇਸ ਵਿੱਚ ਔਰਤ ਮੁਲਾਜ਼ਮ ਅਤੇ ਛੋਟੇ ਬੱਚਿਆਂ ਦੀਆਂ ਮਾਂਵਾਂ ਅਤੇ ਬੀ ਐੱਲ ਓਜ਼ ਨੂੰ ਛੋਟ ਦਿੱਤੀ ਜਾਵੇ। ਚੋਣ ਡਿਊਟੀ ਦੌਰਾਨ ਹੀ ਜ਼ਖਮੀ ਹੋਈ ਅਧਿਆਪਕਾ ਰਾਜਵੀਰ ਕੌਰ ਨੂੰ ਤੁਰੰਤ ਵੀਹ ਲੱਖ ਦਾ ਮੁਆਵਜ਼ਾ ਦੇ ਕੇ ਠੀਕ ਹੋਣ ਤੱਕ ਆਨ ਡਿਊਟੀ ਮੰਨ ਕੇ ਪੂਰੀ ਤਨਖਾਹ ਦਿੱਤੀ ਜਾਵੇ। ਆਗੂਆਂ ਨੇ ਜਾਣਕਾਰੀ ਦਿੱਤੀ ਕਿ ਇਸ ਹੀ ਮੁੱਦੇ ਨੂੰ ਲੈ ਕੇ 18 ਜਨਵਰੀ ਨੂੰ ਸਮੂਹ ਜਥੇਬੰਦੀਆਂ ਦੇ ਸਾਂਝੇ ਮੰਚ ‘ਅਧਿਆਪਕ ਇਨਸਾਫ ਕਮੇਟੀ’ ਦੇ ਸੱਦੇ ਤੇ ਮੋਗਾ ਵਿਖੇ ਭਰਵਾਂ ਇਕੱਠ ਕਰਕੇ ਇਨਸਾਫ ਰੈਲੀ ਕੀਤੀ ਜਾਵੇਗੀ ਅਤੇ ਇਨਸਾਫ ਦੀ ਇਸ ਲੜਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮਾਰਚ ਵਿੱਚ ਤਰਕਸ਼ੀਲ ਸੋਸਾਇਟੀ ਦੇ ਆਗੂ ਜਸਵਿੰਦਰ ਫਗਵਾੜਾ ਅਤੇ ਸੁਖਦੇਵ ਮਾਹੀ ਵੀ ਸ਼ਾਮਿਲ ਹੋਏ। ਇਸ ਮੌਕੇ ਮਨਜੀਤ ਗਾਟ,ਅਸ਼ੋਕ ਕੁਮਾਰ,ਜੋਗਿੰਦਰਪਾਲ,ਲਖਵੀਰ ਚੰਦ,ਜਸਵਿੰਦਰ ਖੇੜਾ,ਰਜਿੰਦਰ ਸਿੰਘ,ਦਵਿੰਦਰ ਸਿੰਘ,ਜਗਦੀਸ਼ ਕੁਮਾਰ,ਰਸ਼ਪਾਲ ਸਿੰਘ , ਰਤਨ ਸਿੰਘ ਗੁਰਾਇਆ ਆਦਿ ਸਮੇਤ ਹੋਰ ਅਧਿਆਪਕ ਹਾਜ਼ਿਰ ਸਨ।

Leave a Reply

Your email address will not be published. Required fields are marked *