ਟਿੱਪਰ ਤੇ ਕਾਰ ਦੀ ਟੱਕਰ ਵਿੱਚ ਇੱਕ ਦੀ ਮੌਤ ਦੋ ਜਖਮੀ

ਨਵਾਂਸ਼ਹਿਰ, ਰਾਹੋਂ 14 ਜਨਵਰੀ (ਕੁਲਵਿੰਦਰ ਸਿੰਘ ਰਾਹੋਂ ) ਮਾਛੀਵਾੜਾ ਰੋਡ ਧਾਗਾ ਫੈਕਟਰੀ ਰਾਹੋਂ ਦੇ ਕੋਲ ਕਾਰ ਵਿੱਚ ਟਿੱਪਰ ਵੱਜਣ ਨਾਲ ਇਕ ਦੀ ਮੌਤ ਅਤੇ ਦੋ ਨੌਜਵਾਨ ਦਾ ਗੰਭੀਰ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ । ਥਾਣਾ ਰਾਹੋਂ ਦੇ ਐਸਐਚ ਓ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਭਰਾ ਮੋਹਣ ਲਾਲ ਪੁੱਤਰ ਧਰਮਪਾਲ ਤੇ ਬਾਸੀ ਮੁਹੱਲਾ ਦੀਵਾਨਿਆਂ ਨੇ ਪੁਲਿਸ ਨੂੰ ਬਿਆਨ ਦਰਜ਼ ਕਰਵਾਏ ਕਿ ਬੀਤੀ ਰਾਤ ਸਾਢੇ ਵਜੇ ਦੇ ਕਰੀਬ ਇੱਕ ਕਾਰ ਨੰਬਰ ਪੀ ਬੀ 32 ਆਰ 7860 ਡਿਜ਼ਾਇਰ ਜੋ ਕਿ ਅਸ਼ਵਨੀ ਕੁਮਾਰ ਮੇਰਾ ਭਰਾ ਚਲਾ ਕੇ ਰਾਹੋ ਤੂੰ ਮਾਛੀਵਾੜੇ ਨੂੰ ਜਾ ਰਿਹਾ ਸੀ ਕਿ ਉਧਰੋਂ ਆ ਰਹੇ ਇੱਕ ਟਿੱਪਰ ਨੰਬਰ ਪੀਬੀ 10 ਐਚ ਯੂ 4242 ਡਰਾਈਵਰ ਆਪਣੇ ਵਹੀਕਲ ਨੂੰ ਤੇਜ਼ ਰਫਤਾਰ ਨਾਲ ਅਤੇ ਲਾਪਰਵਾਹੀ ਨਾਲ ਚਲਾਉਂਦਾ ਹੋਇਆ ਆਇਆ। ਡਰਾਈਵਰ ਨੇ ਬਿਨਾਂ ਡਿੱਪਰ ਦਿੱਤਿਆ ਬਿਨਾਂ ਹੋਰਨ ਬਜਾਏ ਗੱਡੀ ਨੂੰ ਲਾਪਰਵਾਹੀ ਨਾਲ ਤੇਜ਼ ਰਫਤਾਰ ਨਾਲ ਡਰਾਈਵਰ ਵਾਲੀ ਸਾਈਡ ਮੇਰੇ ਭਰਾ ਅ‍ਸ਼ਵਨੀ ਕੁਮਾਰ ਦੀ ਗੱਡੀ ਵਿੱਚ ਮਾਰਿਆ ।ਜਿਸ ਨਾਲ ਮੇਰੇ ਭਰਾ ਅਸ਼ਵਨੀ ਕੁਮਾਰ ਤੇ ਮੇਰੇ ਚਾਚੇ ਦੇ ਲੜਕੇ ਨਵੀਨ ਕੁਮਾਰ ਤੇ ਪ੍ਰਿਜਵਲ ਭਾਰਤਵਾਜ਼ ਉਕਤ ਦੇ ਸਰੀਰ ਪਰ ਗੰਭੀਰ ਸੱਟਾਂ ਲੱਗੀਆਂ ਜੋ ਲੋਕਾਂ ਨੇ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆਡਾਕਟਰ ਸਾਹਿਬ ਨੇ ਮੇਰੇ ਭਰਾ ਅਸ਼ਵਨੀ ਕੁਮਾਰ ਦਾ ਚੈੱਕ ਅਪ ਕਰਕੇ ਉਸ ਨੂੰ ਮ੍ਰਿਤ ਕਰਾਰ ਕਰ ਦਿੱਤਾ ਤੇ ਪ੍ਰਜਵਲ ਭਾਰਦਵਾਜ ਤੇ ਤੀਜਾ ਨਵੀਨ ਕੁਮਾਰ ਦੇ ਸੱਟਾਂ ਲੱਗੀਆਂ ਜੋ ਕਿ ਜੇਰੇ ਇਲਾਜ ਹਸਪਤਾਲ ਦਾਖਲ ਹਨ ਫਰਾਰ ਹੋਏ ਡਰਾਈਵਰ ਦੇ ਟਰਾਲੇ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *