ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਅੜਿੱਕੇ

ਨਵਾਂਸ਼ਹਿਰ ਰਾਹੋਂ 05 ਜਨਵਰੀ (ਕੁਲਵਿੰਦਰ ਸਿੰਘ ਰਾਹੋਂ):- ਨਸ਼ੇ ਦੀਆਂ 30 ਗੋਲੀਆਂ ਨਾਲ ਦੋਸ਼ੀ ਕਾਬੂ ਪੁਲਿਸ ਥਾਣਾ ਰਾਹੋ ਦੇ ਐਸਐਚਓ ਵਰਿੰਦਰ ਕੁਮਾਰ ਦੀ ਅਗਵਾਈ ਵਿੱਚ ਨਵਾਂ ਸ਼ਹਿਰ ਰੋਡ ਨੇੜੇ ਸੂਰਜ ਕੁੰਡ ਵਿਖੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਨਾਕਾ ਲਾਇਆ ਗਿਆ ਸੀ ਇਸ ਮੌਕੇ ਇਕ ਨੋਜਵਾਨ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਇੱਕ ਜੇਬ ਚੋਂ ਲਿਫਾਫਾ ਕੱਢ ਕੇ ਬਾਹਰ ਸੁੱਟ ਦਿੱਤਾ ਤਾਂ ਪੁਲਿਸ ਵਾਲਿਆਂ ਵੱਲੋਂ ਉਸ ਨੂੰ ਕਾਬੂ ਕੀਤਾ ਅਤੇ ਲਿਫਾਫੇ ਦੀ ਜਾਂਚ ਕੀਤੀ ਉਸ ਲਿਫਾਫੇ ਵਿੱਚੋਂ 30 ਗੋਲੀਆਂ ਨਸ਼ੇ ਦੀਆਂ ਬਰਾਮਦ ਹੋਈਆਂ ਪੁਲਿਸ ਥਾਣਾ ਰਾਹੋਂ ਦੇ ਮੁਖੀ ਵਰਿੰਦਰ ਕੁਮਾਰ ਏਐਸਆਈ ਸੁਦਾਗਰ ਸਿੰਘ ਅਤੇ ਪੀਸੀ ਹੁਸਨ ਲਾਲ ਵਲੋਂ ਪਰਚਾ ਦਰਜ ਕਰਕੇ ਦੋਸ਼ੀ ਨੂੰ ਮਾਨਯੋਗ ਅਦਾਲਤ ਨਵਾਂ ਸ਼ਹਿਰ ਵਿੱਚ ਪੇਸ਼ ਕਰ ਦਿੱਤਾ ਪੁਲਿਸ ਥਾਣਾ ਰਾਹੋਂ ਦੇ ਮੁਖੀ ਵਰਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਨਸ਼ੇ ਦੇ ਸੌਦਾਗਰ ਕਿਸੇ ਵੀ ਕੀਮਤ ਦੇ ਬਖਸ਼ੇ ਨਹੀਂ ਜਾਣਗੇ ਜੋ ਵੀ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਹ ਆਪਣੀ ਹਰਕਤਾਂ ਤੋਂ ਬਾਜ਼ ਆ ਜਾਣ ਅਤੇ ਨਸ਼ਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਨਸ਼ੇ ਦੇ ਵਪਾਰੀ ਨੂੰ ਜੇਲ ਭੇਜਿਆ ਜਾਵੇਗਾ

Leave a Reply

Your email address will not be published. Required fields are marked *