ਪਿੰਡ ਭੰਗਰਨੀ ਸ਼ਹੀਦ ਭਾਈ ਪਿਆਰਾ ਸਿੰਘ ਯਾਦਗਾਰੀ ਗੇਟ ਵਿਚ ਫਸਿਆ ਟਿੱਪਰ ਜਾਨੀ ਨੁਕਸਾਨ ਤੋਂ ਬਚਾਅ

ਮੇਹਟਿਆਣਾ 26 ਜਨਵਰੀ (ਜਗਤਾਰ ਸਿੰਘ ਭੂੰਗਰਨੀ ) ਅੱਜ ਸਵੇਰ ਸਾਰ ਲਗਭਗ ਸਵਾ ਕੁ ਅੱਠ ਵਜੇ ਇਕ ਸ਼ਤੀਸ਼ ਅਗਰਵਾਲ ਕੰਪਨੀ ਦਾ ਇਕ ਟਿੱਪਰ ਨੰ- PB08 CB 9386 ਜਿਸ ਨੂੰ ਡਰਾਈਵਰ ਬਲਵੀਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਜਗਤਪੁਰ ਜੱਟਾਂ ਚਲਾ ਰਿਹਾ ਸੀ । ਉਸਦੇ ਦੱਸਣ ਮੁਤਾਬਿਕ ਜਦੋਂ ਉਹ ਮੇਹਟੀਆਣਾ ਗੜ ਸ਼ੰਕਰ ਵਾਲੀ ਸੜਕ ਤੋਂ ਪਿੰਡ ਭੰਗਰਨੀ ਵੱਲ ਮੁੜਿਆਂ ਤਾਂ ਧੁੰਦ ਵੀ ਕਾਫੀ ਸੀ । ਜਦੋਂ ਉਹ ਲਗਭਗ ਅਜੇ 100 ਗਜ਼ ਹੀ ਅੱਗੇ ਗਿਆ ਤਾਂ ਟਿੱਪਰ ਦਾ ਜੈਕ ਵਾਲਾ ਪਿੱਛਲਾ ਟਰਾਲਾ ਅਚਾਨਕ ਖੱਲ ਗਿਆ ਅਤੇ ਉੱਪਰ ਚੁੱਕਿਆ ਗਿਆ । ਜਿਸਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਹ ਗੇਟ ਦੇ ਉਪਰਲੇ ਹਿੱਸੇ ਵਿਚ ਫਸ ਗਿਆ । ਜਿਸ ਕਾਰਨ ਗੇਟ ਦਾ ਉਪਰਲਾ ਹਿੱਸਾ ਨੁਕਸਾਨਿਆਂ ਗਿਅ। ਜਿਸਦੇ ਕਾਰਨ ਡਰਾਇਵਰ ਗੰਭੀਰ ਜਖਮੀ ਹੋ ਗਿਆ। ਜਿਸਨੂੰ ਪਿੰਡ ਵਾਸੀਆਂ ਨੇ ਫਸਟ ਏਡ ਦਵਾਈ ਅਤੇ ਇਸ ਐਕਸੀਡੈਟ ਦੀ ਇਤਲਾਹ ਮੇਹਟੀਆਣਾ ਪੁਲਿਸ ਨੂੰ ਦਿੱਤੀ ਗਈ। ਥਾਣਾ ਮੇਹਟੀਆਣਾ ਨੂੰ ਇਤਲਾਹ ਮਿਲਦਿਆਂ ਸਾਰ ਏ ਐਸ ਆਈ ਉਂਕਾਰ ਸਿੰਘ ਸਿੰਘ , ਏ ਐਸ ਆਈ ਕਰਨੈਲ ਸਿੰਘ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚ ਗਏ। ਡਰਾਈਵਰ ਨੂੰ ਹਸਪਤਾਲ ਭੇਜਿਆ ਗਿਆ। ਕੋਈ 3-4 ਘੰਟੇ ਦੀ ਜਦੋ ਜਹਿਦ ਮਗਰੋਂ ਪੁਲੀਸ ਵੱਲੋਂ ਆਵਾਜਾਈ ਚਾਲੂ ਕਰਵਾ ਦਿੱਤੀ ਗਈ

Leave a Reply

Your email address will not be published. Required fields are marked *