ਪੈਨਸ਼ਨਰਾਂ ਵੱਲੋ 29 ਜੁਲਾਈ ਦੀ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਸੰਬੰਧੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਨੂੰ ਨੋਟਿਸ ਦਿੱਤਾ ਗਿਆ

ਵਿੱਤ- ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਮਾਰਚ ਕਰਨ ਲਈ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ

ਸੰਗਰੂਰ: 24 ਜੁਲਾਈ (ਪਰਮਿੰਦਰ ਸਿੰਘ ) ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਦੀ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ 29 ਜੁਲਾਈ ਨੂੰ ਸੰਗਰੂਰ ਦੀ ਅਨਾਜ ਮੰਡੀ ਵਿੱਚ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਸੰਬੰਧੀ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਨੂੰ ਰੈਲੀ ਦੀ ਜਿਲ੍ਹਾ ਪ੍ਰਬੰਧਕੀ ਕਮੇਟੀ ਵੱਲੋਂ ਜਿਸ ਵਿੱਚ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ,. ਅਵਿਨਾਸ਼ ਸ਼ਰਮਾ, ਭੁਪਿੰਦਰ ਸਿੰਘ ਜੱਸੀ, ਪ੍ਰਿਤਪਾਲ ਸਿਘ, ਸੁਰੇਸ਼ ਪਾਲ ਸ਼ਰਮਾ ਵੱਲੋ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀਮਤੀ ਪੂਨਮਦੀਪ ਕੌਰ ਆਈਏਐਸ ਨੂੰ ਨੋਟਿਸ ਦਿੱਤਾ ਗਿਆ। ਇਸ ਮੌਕੇ ਤੇ ਹਰਦੀਪ ਸਿੰਘ ਅਤੇ ਗੁਰਿੰਦਰਪਾਲ ਸਿੰਘ ਵੀ ਮੌਜੂਦ ਸਨ। ਆਗੂਆਂ ਵੱਲੋ ਆਖਿਆ ਗਿਆ ਕਿ ਪੰਜਾਬ ਦੇ ਸਮੂਹ ਪੈਨਸ਼ਨਰ, ਫੈਮਲੀ ਪੈਨਸ਼ਨਰ ਅਤੇ ਉਹਨਾਂ ਦੇ ਵਾਰਸ ਪੰਜਾਬ ਸਰਕਾਰ ਦੁਆਰਾ ਪੈਨਸ਼ਨਰਾਂ ਮੁਲਾਜਮਾਂ ਦੇ ਮਹਿੰਗਾਈ ਭੱਤੇ ਨੂੰ ਬੰਦ ਕਰਨ ਦੀਆਂ ਚਾਲਾਂ ਪ੍ਰਤੀ ਭਾਰੀ ਗੁੱਸਾ ਅਤੇ ਰੋਹ ਹੈ, ਛੇਵੇਂ ਤਨਖਾਹ -ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਲਗਾਤਾਰ ਆਨਾ – ਕਾਨੀ ਕੀਤੀ ਜਾ ਰਹੀ ਹੈ , ਪੈਨਸ਼ਨਰਾਂ ਦੀਆਂ ਪੈਨਸ਼ਨਾਂ ਜਾਮ ਕਰਨ ਲਈ ਬੈਂਕਾਂ ਨੂੰ ਉਹਨਾਂ ਦੀਆਂ ਬਣਦੀਆਂ ਅਦਾਇਗੀਆਂ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ , ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਲਈ ਡਿਜੀਟਲ ਲਾਈਵ ਸਰਟੀਫਿਕੇਟ ਅੱਪਡੇਟ ਨਾ ਹੋਣ ਦੇ ਬਹਾਨੇ ਹਜ਼ਾਰਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਰੋਕੀਆਂ ਹੋਈਆਂ ਹਨ,ਦੋ ਸਾਲ ਬਾਅਦ ਮਿਲਣ ਵਾਲੇ ਸਫ਼ਰੀ ਭੱਤੇ ਨੂੰ ਦੇਣ ਲਈ ਉਸ ਨੂੰ ਆਨਲਾਈਨ ਕਰਨ ਲਈ ਪੈਨਸ਼ਨ ਸੇਵਾ ਪੋਰਟਲ ਦੀ ਗੁੰਝਲਦਾਰ ਪ੍ਰਕ੍ਰਿਆ ਵਿੱਚ ਉਲਝਾਕੇ ਉਸਦੀ ਅਦਾਇਗੀ ਨੂੰ ਰੋਕਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ,ਮਾਨਯੋਗ ਹਾਈ ਕੋਰਟ ਦੇ ਮੁਲਾਜਮ ਪੈਨਸ਼ਨਰ ਪੱਖੀ ਫੈਸਲੇ ਲਾਗੂ ਕਰਨ ਦੀ ਬਜਾਏ ਉਹਨਾਂ ਨੂੰ ਲਟਕਾਉਣ ਲਈ ਮਾਨਯੋਗ ਹਾਈ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ , ਬੋਰਡਾਂ ਕਾਰਪੋਰੇਸ਼ਨਾਂ ਨਗਰ ਕਮੇਟੀਆਂ ਵਰਗੇ ਅਦਾਰਿਆਂ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ,ਪੈਨਸ਼ਨਰਾਂ ਦੇ ਇਲਾਜ ਤੇ ਹੋਏ ਲੱਖਾਂ ਰੁਪਏ ਦੇ ਖਰਚਿਆ ਦੀ ਪ੍ਰਤੀ ਪੂਰਤੀ ਲਈ ਬਣਦਾ ਬੱਜਟ ਦੋ ਦੋ ਸਾਲ ਜਾਰੀ ਨਹੀਂ ਕੀਤਾ ਜਾਂਦਾ‌।❤️ਜਿਸ ਕਰਕੇ ਪੰਜਾਬ ਦੇ ਪੈਨਸ਼ਨਰ ਪੰਜਾਬ ਸਰਕਾਰ ਖ਼ਿਲਾਫ਼ ਅੱਕ ਥੱਕ ਕੇ ਸੰਘਰਸ਼ ਦੇ ਰਾਹ ਪੈ ਕੇ ਅਤੇ ਕਾਨੂੰਨੀ ਲੜਾਈ ਲੜਣ ਲਈ ਮੈਦਾਨ ਵਿੱਚ ਉੱਤਰੇ ਹਨ । ਸਾਰੇ ਪੰਜਾਬ ਦੇ ਜ਼ਿਲ੍ਹਿਆ ਵਿੱਚੋਂ ਪੈਨਸ਼ਨਰ ਵੱਡੀ ਗਿਣਤੀ ਵਿੱਚ ਲਾਮਬੰਦੀ ਕਰਦੇ ਹੋਏ 29 ਜੁਲਾਈ ਨੂੰ ਸਾਢੇ ਦਸ ਵਜੇ ਸੰਗਰੂਰ ਦੀ ਧਰਤੀ ਤੇ ਮਹਾਂ ਰੈਲੀ ਕਰਨ ਲਈ ਅਤੇ ਕੁੰਭਕਰਨੀ ਨੀਦ ‘ਚ ਸੁੱਤੀ ਸਰਕਾਰ ਨੂੰ ਜਗਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਰਹੇ ਹਨ ਕਿ ਅਸੀਂ ਪੈਨਸ਼ਨਰ ਹੋਏ ਹਾਂ ਮਰੇ ਨਹੀਂ ‘ ਪੈਨਸ਼ਨਰ ਜੁਆਇੰਟ ਫਰੰਟ ਦੇ ਸੂਬਾ ਕਨਵੀਨਰਾਂ ਭਜਨ ਸਿੰਘ ਗਿੱਲ , ਕਰਮ ਸਿੰਘ ਧਨੋਆ , ਅਵਿਨਾਸ਼ ਸ਼ਰਮਾ ਅਤੇ ਸੁਖਵਿੰਦਰ ਸਿੰਘ ਸੈਣੀ ਨੇ ਵਰਚੂਅਲ ਮੀਟਿੰਗ ਕਰਨ ਉਪਰੰਤ ਸੰਗਰੂਰ ਵਿਖੇ ਫਿਜੀਕਲ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ 29 ਜੁਲਾਈ ਦੀ ਰੈਲੀ ਉਪਰੰਤ ਵਿੱਤ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਜੁਆਇੰਟ ਫਰੰਟ ਦੇ ਮੈਂਬਰਾਂ ਧਨਵੰਤ ਸਿੰਘ ਭੱਠਲ , ਸੁਰਿੰਦਰ ਰਾਮ ਕੁੱਸਾ , ਕੁਲਵਰਨ ਸਿੰਘ , ਨਾਹਰ ਸਿੰਘ , ਦੇਵ ਰਾਜ , ਹਰਜੀਤ ਸਿੰਘ ਤਰਖਾਣ ਮਾਜਰਾ , ਸੁਖਦੇਵ ਸਿੰਘ ਪੰਨੂੰ , ਪ੍ਰੇਮਚੰਦ ਸ਼ਰਮਾਂ ਪੰਜੋਲਾ ਨੇ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਤਿੱਖੇ ਸ਼ੰਘਰਸ਼ਾਂ ਦਾ ਸਾਹਮਣਾ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਸਿਆਸੀ ਹਰਜਾ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਸਫਾਈ ਸੇਵਕਾਂ , ਨਰੇਗਾ ਅਤੇ ਜੰਤਰ ਮੰਤਰ ਤੇ ਸ਼ਾਂਤਮਈ ਬੈਠੇ ਬੇਰੁਜਗਾਰਾਂ ਦੇ ਕੀਤੇ ਅੰਨ੍ਹੇ ਤਸ਼ੱਦਦ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਆਰ. ਐਸ ਐਸ ਦੇ ਪ੍ਰੋਗਰਾਮ ਦਾ ਸ਼ਾਂਤ ਮਈ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਦੀ ਵੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਸਥਾਨਕ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਰਾਜਕੁਮਾਰ ਅਰੋੜਾ , ਇੰਦਰਜੀਤ ਸਿੰਘ , ਭੁਪਿੰਦਰ ਸਿੰਘ ਜੱਸੀ ਅਮਰਜੀਤ ਸਿੰਘ ਪ੍ਰਿਤਪਾਲ ਸਿੰਘ , ਜਸਵਿੰਦਰ ਸਿੰਘ ਮੋਲੋਵਾਲ ਨੇ ਦੱਸਿਆ ਕਿ ਰੈਲੀ ਦਾ ਸਥਾਨ , ਸਟੇਜ ਪ੍ਰਬੰਧ ਸ਼ਹਿਰ ਵਿੱਚ ਮਾਰਚ ਅਤੇ ਪੈਨਸ਼ਨਰਾਂ ਦੇ ਬੈਠਣ ਲਈ ਸ਼ਾਮਿਆਨਾ ਦਰੀਆਂ ਕੁਰਸੀਆਂ ਪਾਣੀ ਆਦਿ ਦੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਗਏ ਹਨ। ਅੱਜ ਦੀ ਮੀਟਿੰਗ ਵਿੱਚ ਪੰਜਾਬ ਦੇ ਸਮੂਹ ਪੈਨਸ਼ਨਰਾਂ ਨੂੰ 29 ਜੁਲਾਈ ਦੀ ਮਹਾਂ ਰੈਲੀ ਵਿੱਚ ਸੰਗਰੂਰ ਵਿਖੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ । ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ 29 ਜੁਲਾਈ ਦੀ ਰੈਲੀ ਸਬੰਧੀ ਸਧਾਨਕ ਅਧਿਕਾਰੀਆਂ ਨੂੰ ਨੋਟਿਸ ਦਿੱਤਾ ਗਿਆ। ਅੱਜ ਦੀ ਮੀਟਿੰਗ ਵਿੱਚ ਗੁਰਦੀਪ ਸਿੰਘ ਵਾਲੀਆ ਸ਼ਿੰਦਰ ਸਿੰਘ ਧੌਲਾ, ਧਰਮਜੀਤ ਸਿੰਘ ਮਗੋ ਸੁਰੇਸ਼ ਪਾਲ , ਇੰਦਰਜੀਤ ਸਿੰਘ, ਹਰਵਿੰਦਰ ਸਿੰਘ ਭੱਠਲ ਸੁਖਮੰਦਰ ਸਿੰਘ ਮੋਗਾ , ਪਿਰਥੀ ਪਾਲ ਸਿੰਘ ਜੰਟ ਸਿੰਘ ਸੋਹੀਆਂ ‘ ਕਸਤੂਰੀ ਲਾਲ , ਮਨਜੀਤ ਸਿੰਘ ਸੈਣੀ , ਅਵਿਨਾਸ਼ ਸ਼ਰਮਾਂ ਜਨਰਲ ਸਕੱਤਰ ਕਨਫੈਡਰੇਸ਼ਨ ਸੰਗਰੂਰ ਯੂਨਿਟ ਸ਼ਾਮਲ ਹੋਏ।

Leave a Reply

Your email address will not be published. Required fields are marked *