ਫ਼ਗਵਾੜਾ 09 ਮਈ ( ਪਰਮਿੰਦਰ ਸਿੰਘ ) ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੀਆਂ ਅਪ੍ਰੈਲ ਮਹੀਨੇ ਦੀਆਂ ਰੁਕੀਆਂ ਪੈਨਸਨਾਂ ਜਾਰੀ ਕਰਵਾਉਣ,ਅੱਗੇ ਤੋਂ ਪੈਨਸ਼ਨਾਂ ਵਿੱਚ ਦੇਰੀ ਨਾ ਹੋਵੇ ਅਤੇ ਪੈਨਸ਼ਨ ਪੋਰਟਲ ਤੇ ਲਾਈਵ ਸਾਰਟੀਫਿਕੇਟ ,ekyc ਟੀ.ਸੀ ਅਤੇ ਓਲਡ ਏਜ ਭੱਤੇ ਦੀ ਸਮੇਂ ਸਿਰ ਅਦਾਇਗੀ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਮਾਸ ਡੈਪੂਟੇਸ਼ਨ ਭਜਨ ਸਿੰਘ ਗਿੱਲ ,ਕਰਮ ਸਿੰਘ ਧਨੋਆ,ਸੁਖਵਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਡਾਇਰੈਕਟਰ ਪੈਨਸ਼ਨ ਵੰਡ ਅਤੇ ਖਜਾਨਾ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚਿਆ ਪਰ ਡਾਇਰੈਕਟਰ ਸਾਹਿਬ ਦਫ਼ਤਰ ਵਿੱਚ ਨਾ ਹੋਣ ਕਰਕੇ ਡਿਪਟੀ ਡਾਇਰੈਕਟਰ ਸ਼੍ਰੀ ਸੁਨੀਲ ਸੱਚਦੇਵਾ ਨੂੰ ਮਿਲਿਆ, ਵਫ਼ਦ ਨਾਲ ਗੱਲਬਾਤ ਕਰਦਿਆਂ ਉਹਨਾਂ ਵਿਸ਼ਵਾਸ਼ ਨਾਲ ਦੱਸਿਆ ਕਿ ਲਾਈਵ ਸਰਟੀਫਿਕੇਟ ਅੱਪਡੇਟ ਨਾ ਹੋਣ ਕਰਕੇ ਪੈਨਸ਼ਨਾਂ ਪੈਣ ਵਿੱਚ ਟੈਕਨੀਕਲ ਰੁਕਾਵਟ ਪੈਣ ਕਾਰਨ ਪੈਨਸ਼ਨਾਂ ਪਾਉਣ ਵਿੱਚ ਦੇਰੀ ਹੋਈ ਹੈ। ਪਰ ਜੁਆਇੰਟ ਫਰੰਟ ਦੇ ਆਗੂਆਂ ਨੇ ਕਿਹਾ ਕਿ ਇਹ ਸਮੱਸਿਆ ਕੁੱਝ ਪੈਨਸ਼ਨਰਾਂ ਫੈਮਲੀ ਪੈਨਸ਼ਨਰਾਂ ਦੀ ਹੋ ਸਕਦੀ ਹੈ ਪਰ ਸਾਰੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਬੰਦ ਕਰਨੀਆਂ ਬੁੱਢੇ ਅਤੇ ਲਾਚਾਰ ਪੈਨਸ਼ਨਰਾਂ ਨਾਲ ਸਰਾਸਰ ਧੱਕਾ ਹੈ। ਇਸ ਸਬੰਧੀ ਉਹਨਾਂ ਡਾਇਰੈਕਟਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਸਬੰਧੀ ਸ਼ਾਮ ਨੂੰ ਉਹਨਾਂ ਫੋਨ ਤੇ ਦੱਸਿਆ ਕਿ ਡਾਇਰੈਕਟਰ ਨਾਲ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਦੀ ਮੀਟਿੰਗ 15 ਮਈ ਦਿਨ ਸ਼ੁੱਕਰਵਾਰ ਨੂੰ 12:00 ਵਜੇ ਤਹਿ ਹੋ ਗਈ ਹੈ। ਇਸ ਮੀਟਿੰਗ ਵਿੱਚ ਪੈਨਸ਼ਨ ਫੰਡ ਸਮੇਂ ਸਿਰ ਬੈਂਕਾਂ ਨੂੰ ਜਾਰੀ ਹੋਣ, ਪੈਨਸ਼ਨ ਪੋਰਟਲ ਸਬੰਧੀ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਵਫਦ ਵਿੱਚ ਸ਼ਾਮਲ ਜੁਆਇੰਟ ਫਰੰਟ ਦੇ ਮੈਂਬਰਾਂ ਸੁਰਿੰਦਰ ਰਾਮ ਕੁੱਸਾ , ਪ੍ਰੇਮ ਚੰਦ ਪੰਜੋਲਾ, ਅਮਰੀਕ ਸਿੰਘ, ਨਿਰਮਲ ਸਿੰਘ ਹਰਜੀਤ ਸਿੰਘ , ਸੁਖਮੰਦਰ ਸਿੰਘ ਗੁਲਜਾਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਸਬੰਧੀ ਪੈਨਸ਼ਨ ਪੋਰਟਲ ਨੂੰ ਜਾਂ ਤਾਂ ਰੱਦ ਕੀਤਾ ਜਾਵੇ ਜਾਂ ਇਸ ਨੂੰ ਆਪਸ਼ਨਲ ਬਣਾਇਆ ਜਾਵੇ। ਪੈਨਸ਼ਨਰਾਂ ਮੁਲਾਜਮਾਂ ਦੇ ਮਹਿੰਗਾਈ ਭੱਤੇ ਸਬੰਧੀ ਮਾਨਯੋਗ ਗਈ ਕੋਰਟ ਦੇ ਫੈਸਲੇ ਦੀ ਪਾਲਣਾ ਕਰਦੇ ਹੋਏ ਕੇਂਦਰ ਸਰਕਾਰ ਦੇ ਬਰਾਬਰ 60% ਕੀਤਾ ਜਾਵੇ। ਪੇ ਕਮਿਸ਼ਨ ਦੇ ਸ਼ਿਫਾਰਸ਼ ਮੁਤਾਬਕ 2.59 ਦਾ ਗੁਣਾਂਕ ਅਤੇ ਨੋਸ਼ਨਲ ਸੋਧ ਵਿਧੀ ਲਾਗੂ ਕੀਤੀ ਜਾਵੇ। ਜਸਮੇਰ ਸਿੰਘ ਬਾਠ,ਬਾਬੂ ਸਿੰਘ ਮਰਾੜ, ਜਗਦੀਸ਼ ਸਿੰਘ ਸਰਾਓ,ਬਿੰਦਰ ਸਿੰਘ , ਬਿੱਕਰ ਸਿੰਘ ਮਾਛੀਕੇ , ਜਸਵਿੰਦਰ ਸਿੰਘ ਆਹਲੂਵਾਲੀਆ,ਗਿਆਨ ਸਿੰਘ, ਮਨਜੀਤ ਸਿੰਘ ਸੈਣੀ,ਸੀਤਲ ਰਾਮ ਕੁਲਵੰਤ ਸਿੰਘ , ਦਰਸ਼ਨ ਸਿੰਘ ਉਟਾਲ , ਮੇਵਾ ਸਿੰਘ , ਪ੍ਰੀਤਮ ਸਿੰਘ ਨਾਗਰਾ , ਕਰਨੈਲ ਸਿੰਘ ਹਰਵਿੰਦਰ ਸਿੰਘ, ਗੁਰਦੀਪ ਸਿੰਘ ਮਲਾਗਰ ਸਿੰਘ, ਪ੍ਰਮੋਦ ਕੁਮਾਰ ਜੋਸ਼ੀ,ਰਤਨ ਸਿੰਘ ਗੁਰਾਇਆ,ਪਵਨ ਮਸੀਹ ਜਲੰਧਰ,ਸੀਤਲ ਰਾਮ ਬੰਗਾ, ਕੁਲਦੀਪ ਸਿੰਘ ਕੌੜਾ ਅਤੇ ਹੋਰ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਬਦੇਸ਼ਾਂ ਵਿੱਚ ਬੈਠੇ ਪੈਨਸ਼ਨਰ ਪਹਿਲਾਂ ਦੀ ਤਰ੍ਹਾਂ ਆਪਣੇ ਲਾਈਵ ਸਾਰਟੀਫਿਕੇਟ ਕੌਂਸਲੇਟ ਤੋਂ ਅਟੈਸਟਡ ਕਰਵਾ ਕੇ ਭੇਜ ਸਕਦੇ ਹਨ। ਅੰਤ ਵਿੱਚ ਕਨਵੀਨਰ ਸਾਹਿਬਾਨ ਨੇ ਵਫ਼ਦ ਵਿੱਚ ਸ਼ਾਮਲ ਹੋਏ ਸਮੂਹ ਆਗੂਆਂ ਵਰਕਰਾਂ ਦਾ ਧੰਨਵਾਦ ਕੀਤਾ ‘ ਅੱਜ ਦੇ ਵਫ਼ਦ ਵਿੱਚ ਅਵਿਨਾਸ਼ ਸ਼ਰਮਾਂ , ਧਨਵੰਤ ਸਿੰਘ ਭੱਠਲ , ਕੁਲਵਰਨ ਸਿੰਘ,ਐਨ ਕੇ ਕਲਸੀ , ਆਪਣੇ ਘਰੇਲੂ ਰੁਝੇਵਿਆਂ ਕਰਕੇ ਸ਼ਾਮਲ ਨਹੀਂ ਹੋ ਸਕੇ ਪਰ ਉਹਨਾਂ ਫੋਨ ਤੇ ਫਰੰਟ ਦੇ ਹਰ ਪ੍ਰੋਗਰਾਮ ਵਿੱਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ।
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਮਾਸ ਡੈਪੂਟੇਸ਼ਨ ਪੈਨਸ਼ਨਰਾਂ ਦੀਆ ਰੁਕੀਆਂ ਪੈਨਸ਼ਨਾਂ ਜਾਰੀ ਕਰਵਾਉਣ ਅਤੇ ਪੈਨਸ਼ਨ ਪੋਰਟਲ ਦੀਆਂ ਸਮੱਸਿਆਵਾਂ ਦੂਰ ਕਰਵਾਉਣ ਲਈ ਡਾਇਰੈਕਟਰ ਪੈਨਸ਼ਨ ਵੰਡ ਅਤੇ ਵਿਤ ਨੂੰ ਮਿਲਣ ਪਹੁੰਚਿਆਂ: ਪੈਨਸ਼ਨਰ ਆਗੂ
