ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਤਹਿਸੀਲ ਫਗਵਾੜਾ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਵੱਲੋਂ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਨਾ ਮੰਨਣ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਫਗਵਾੜਾ:- ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਤੇ ਅਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਸਮੂਹਿਕ ਛੁੱਟੀ ਲੈਕੇ ਤਹਿਸੀਲ ਤਹਿਸੀਲ ਫਗਵਾੜਾ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਵਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਫਗਵਾੜਾ ਵਿੱਚ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਸੈਕੜੇ ਮੁਲਾਜਮਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਰੰਧਾਵਾ, ਗਣੇਸ਼ ਭਗਤ, ਪਲਵਿੰਦਰ ਸਿੰਘ ,ਵਰਿੰਦਰ ਸ਼ਰਮਾ ਸਤਵੰਤ ਟੂਰਾ,ਅਜੇ ਕੁਮਾਰ, ਹਰਪ੍ਰੀਤ ਸਿੰਘ ਖੁੰਡਾ,ਲਖਵੀਰ ਚੰਦ, ਕੁਲਦੀਪ ਸਿੰਘ ਕੌੜਾ, ਗੁਰਮੱਖ ਸਿੰਘ ਲੋਕ ਪ੍ਰੇਮੀ, ਜਸਬੀਰ ਸਿੰਘ ਸੈਣੀ, ਹਰਿੰਦਰ ਕੌਰ ਸੇਠੀ, ਮਨਜੀਤ ਕੁਮਾਰ , ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ, ਨਿਰਮੋਲਕ ਸਿੰਘ ਹੀਰਾ,ਨਰਿੰਦਰ ਕੁਮਾਰ,ਦਲਜੀਤ ਸਿੰਘ ਸੈਣੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਢੇ ਚਾਰ ਸਾਲਾਂ ਵਿੱਚ ਮੁਲਾਜਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ, ਸਗੋ 18% ਮਹਿੰਗਾਈ ਭੱਤਾ ਦੇਣ ਦੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਨੂੰ ਵੀ ਲਾਗੂ ਕਰਨ ਤੋਂ ਮੁਨਕਰ ਹੋਇਆ ਜਾ ਰਿਹਾ ਹੈ। ਓਹਨਾਂ ਕਿਹਾ ਕੇ ਅਗਰ ਸਰਕਾਰ ਵਲੋਂ ਅੱਜ ਮੁਲਾਜ਼ਮ ਮਸਲਿਆਂ ਨੂੰ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ, 18% ਮਹਿੰਗਾਈ ਭੱਤਾ ਤਰੁੰਤ ਜਾਰੀ ਕੀਤਾ ਜਾਵੇ, ਅਤੇ ਸਾਰੇ ਰਹਿੰਦੇ ਬਕਾਏ ਯਕਮੁਸ਼ਤ ਜਾਰੀ ਕੀਤੇ ਜਾਣ, 17-7-20 ਦਾ ਕੇਂਦਰੀ ਸਕੇਲ ਪੱਤਰ ਰੱਦ ਕੀਤਾ ਜਾਵੇ, 15-1-15 ਦਾ ਪੱਤਰ ਰੱਦ ਕੀਤਾ ਜਾਵੇ ਅਤੇ ਪ੍ਰੋਬੇਸ਼ਨ ਸਮੇਂ ਵਿੱਚ ਪੂਰੀ ਤਨਖਾਹ ਦਿੱਤੀ ਜਾਵੇ, ਕੰਪਿਊਟਰ ਅਧਿਆਪਕ, ਐਨ ਐਸ ਕਉ ਐੱਫ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ, ਐਸੋਸੀਏਟ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਸਾਰੇ ਵਿਭਾਗਾਂ ਦੀਆਂ ਖ਼ਾਲੀ ਆਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਭਰਿਆ ਜਾਵੇ, ਪੇਂਡੂੰ ਭੱਤੇ ਸਮੇਤ ਸਾਰੇ ਤਰ੍ਹਾਂ ਦੇ ਭੱਤੇ ਬਹਾਲ ਕੀਤੇ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਮਾਣ ਭੱਤੇ ਤੇ ਕੰਮ ਕਰਦੇ ਆਸ਼ਾ ਵਰਕਰ, ਮਿਡ ਡੇ ਮੀਲ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ, ਸਫ਼ਾਈ ਮਜ਼ਦੂਰਾਂ, ਚੌਕੀਦਾਰਾ, ਸੇਵਾਦਾਰਾਂ ਨੂੰ ਪੱਕਾ ਕੀਤਾ ਜਾਵੇ, ਪੈਨਸ਼ਨਰਾਂ ਦੀ ਦੁਹਰਾਈ 2.59 ਗੁਣਾਕ ਨਾਲ਼ ਕੀਤੀ ਜਾਵੇ, ਏ ਸੀ ਪੀ ਬਹਾਲ ਕੀਤੀ ਜਾਵੇ, ਕੈਸ਼ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ, ਡੈੱਥ ਕਮ ਸੇਵਾ ਮੁਕਤੀ ਗ੍ਰਚਟੀ 25 ਲੱਖ ਕੀਤੀ ਜਾਵੇ, ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, 200 ਰੁਪਏ ਜਜੀਆ ਕਰ ਖ਼ਤਮ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਆਏ ਸਾਰੇ ਅਦਾਲਤੀ ਹੁਕਮਾਂ ਨੂੰ ਜਨਰਲਾਯੇਜ਼ ਕੀਤੇ ਜਾਣ। ਇਸ ਮੌਕੇ ਤੇ ਫਗਵਾੜਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਸਾਬਕਾ ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼, ਪਰਮਜੀਤ ਸਿੰਘ ਖੁਰਾਣਾ ਨੇ ਧਰਨੇ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਉਨ੍ਹਾਂ ਵੱਲੋਂ ਪੰਜਾਬ ਦੀ ਮੌਜੂਦਾ ਸਰਕਾਰ ਦੀ ਚਾਰ ਸਾਲਾਂ ਦੀ ਕਾਰਜਸ਼ੈਲੀ ਤੇ ਸਵਾਲ ਚੁੱਕੇ ਆਦਿ। ਇਸ ਮੌਕੇ ਤੇ ਅਧਿਆਪਕ ਆਗੂਆਂ ਨੇ ਇਨ੍ਹਾਂ ਆਗੂਆਂ ਨੂੰ ਸਵਾਲ ਕੀਤੇ ਉਨ੍ਹਾਂ ਦੇ ਸਮੇਂ ਉਨ੍ਹਾਂ ਦੀਆਂ ਸਰਕਾਰਾਂ ਸਮੇਂ ਪੁਰਾਣੀ ਪੈਨਸ਼ਨ ਬੰਦ ਕੀਤੀ ਗਈ ਸੀ। ਉਨ੍ਹਾਂ ਨੇ ਅਵਾਜ਼ ਕਿਓਂ ਨਹੀਂ ਚੁੱਕੀ। ਇਹ ਆਗੂ ਕੋਈ ਸਾਰਥਕ ਜਵਾਬ ਦੇਣ ਤੋਂ ਨਕਾਮ ਰਹੇ। ਸਾਂਝਾ ਮੁਲਾਜ਼ਮ ਮੰਚ ਦੇ ਆਗੂਆਂ ਵੱਲੋ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਰੋਸ ਦਾ ਪ੍ਰਗਟਾਵਾ ਕੀਤਾ। ਇਸ ਤੇ ਪਰਮਜੀਤ ਚੌਹਾਨ, ਮੋਹਣ ਸਿੰਘ ਭੱਟੀ, ਪ੍ਰਮੋਦ ਕੁਮਾਰ ਜੋਸ਼ੀ,ਸਤਨਾਮ ਸਿੰਘ ਗਿੱਲ, ਗੋਰਵ ਰਾਠੋਰ,ਪੰਕਜ ,ਸਤਨਾਮ ਸਿੰਘ ਪਰਮਾਰ, ਰਵਿੰਦਰ ਸਿੰਘ, ਸੁਰਿੰਦਰ ਰਾਮ, ਮਲਕੀਤ ਅੱਪਰਾ, ਜਸਵੀਰ ਭੰਗੂ ਹਰਪ੍ਰੀਤ ਸਿੰਘ, ਜਸਪਾਲ ਸਿੰਘ, ਜਸਪਾਲ ਸਿੰਘ ਗਰੇਵਾਲ, ਹਰਭਜਨ ਲਾਲ ਕੌਲ, ਸਤਪਾਲ ਸਿੰਘ ਖੱਟਕੜ, ਗੁਰਮੀਤ ਰਾਮ ਲੁੱਗਾ,ਸਤਪਾਲ ਵਰਮਾ ,ਅਕਬਰ ਖਾਨ, ਮਨਜੀਤ ਲਾਲ, ਕਮਲਦੀਪ ਕੌਰ ਸੈਣੀ, ਜਸਪਾਲ ਕੌਰ ਘੁੰਮਣ,ਨੇਹਾ ਸੇਠੀ, ਸੁਨੀਤਾ ਕੁਮਾਰੀ, ਕੁਲਵੀਰ ਕੌਰ, ਪਲਵਿੰਦਰ ਕੌਰ, ਮਨਦੀਪ ਕੋਰ, ਕਮਲਦੀਪ ਕੌਰ, ਗੁਰਪ੍ਰੀਤ ਕੌਰ ਸੁਨੇਹ ਲਤਾ, ਰਤਨ ਸਿੰਘ, ਮੋਹਣ ਲਾਲ ਰਤਨ, ਬਲਬੀਰ ਸਿੰਘ ਕੂਨਰ,ਅਤੇ ਹੋਰ ਆਗੂ
ਹਾਜ਼ਰ ਸਨ।

Leave a Reply

Your email address will not be published. Required fields are marked *