ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਹਲਕਾ ਵਿਧਾਇਕ ਡਾ.ਨਛੱਤਰ ਪਾਲ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ ਰਾਹੋਂ 10 ਮਈ (ਕੁਲਵਿੰਦਰ ਸਿੰਘ ਰਾਹੋਂ) ਅੱਜ ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਤੇ ਬਲਾਕ ਪ੍ਰਧਾਨ ਸ਼੍ਰੀ ਬਲਦੀਪ ਸਿੰਘ ਦੀ ਰਹਿਨੁਮਾਈ ਹੇਠ ਮਾਨਯੋਗ ਐਮ ਐਲ ਏ ਸ਼੍ਰੀ ਨਛੱਤਰ ਪਾਲ ਜੀ ਨੂੰ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਬਰਾਂ ਦੇ ਨਵੇਂ ਹੱਦ ਕਰਜ਼ਿਆਂ ਅਨੁਸਾਰ ਕਰਜ਼ਾ ਜਾਰੀ ਨਾ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਵੱਲੋਂ ਮਾਨਯੋਗ ਐਮ ਐਲ ਏ ਸਾਹਿਬ ਨੂੰ ਦੱਸਿਆ ਗਿਆ ਕੇ ਪਹਿਲਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਭਾਵਾਂ ਰਾਹੀਂ ਦਿਤੇ ਜਾਂਦੇ ਕਰਜ਼ੇ ਵਿੱਚ ਵਾਧਾ ਕੀਤਾ ਗਿਆ ਸੀ ਪ੍ਰੰਤੂ ਬੈਂਕ ਵੱਲੋਂ ਫੰਡ ਨਾ ਹੋਣ ਦਾ ਬਹਾਨਾ ਬਣਾ ਕੇ ਇਸ ਵਿਰੁੱਧ ਹੜਤਾਲ ਕੀਤੀ ਗਈ ਜਿਸ ਤੋਂ ਬੇਵੱਸ ਹੋ ਕੇ ਸਰਕਾਰ ਵੱਲੋਂ ਹੱਦ ਕਰਜ਼ਿਆਂ ਵਿੱਚ ਵਾਧਾ ਨਾ ਕਰਕੇ ਪੁਰਾਣੇ ਹੱਦ ਕਰਜ਼ਿਆਂ ਅਨੁਸਾਰ ਹੀ ਕਰਜ਼ਾ ਜਾਰੀ ਕਰਨ ਦਾ ਫੁਰਮਾਨ ਸੁਣਾਇਆ ਗਿਆ। ਕਿਸਾਨਾਂ ਨਾਲ ਹੋ ਰਹੇ ਇਸ ਧੱਕੇ ਦੇ ਵਿਰੋਧ ਵਿੱਚ ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ 7 ਮਈ ਤੋਂ 10 ਮਈ ਤੱਕ ਹੜਤਾਲ ਦਾ ਨੋਟਿਸ ਦਿੱਤਾ ਗਿਆ ਸੀ। ਮਾਨਯੋਗ ਐਮ ਐਲ ਏ ਵੱਲੋਂ ਯੂਨੀਅਨ ਨਾਲ ਸਭਾਵਾਂ ਅਤੇ ਕਰਮਚਾਰੀਆਂ ਦੇ ਮਸਲੇ ਤੇ ਵੀ ਵਿਚਾਰਾ ਕੀਤੀਆਂ ਗਈਆਂ ਜਿਸ ਵਿੱਚ ਔਨ ਫੰਡ ਸਭਾਵਾਂ ਦੇ ਮਜ਼ਦੂਰਾਂ ਦੇ 25000 ਦੇ ਕਰਜ਼ੇ ਮਾਫੀ ਦੀ ਗੱਲ ਖੇਤੀਬਾੜੀ ਕਿਸਾਨ ਮੈਬਰਾਨ ਦੇ ਕਰਜ਼ੇ ਮਾਫੀ ਦੀ ਗੱਲ ਜਿਸ ਵਿੱਚ ਕਾਂਗਰਸ ਸਰਕਾਰ ਵੱਲੋਂ ਕਿਸਾਨ ਮੈਬਰਾਨ ਦੀ ਕਰਜ਼ੇ ਮਾਫੀ ਸੰਬੰਧੀ ਸਾਰੀ ਕਾਰਵਾਈ ਮੁਕੰਮਲ ਹੋ ਗਈ ਸੀ ਪਰ 5 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਗਿਆ, ਇਸ ਦੇ ਨਾਲ ਕਰਮਚਾਰੀ ਦੇ ਸਰਵਿਸ ਰੂਲਜ਼ ਸਬੰਧੀ ਵਿਚਾਰਾ ਕੀਤੀਆਂ ਗਈਆਂ। ਐਮ ਐਲ ਏ ਸਾਹਿਬ ਵੱਲੋਂ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਕੇ ਜਲਦੀ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਇਹ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।ਯੂਨੀਅਨ ਵੱਲੋਂ ਸ਼੍ਰੀ ਤਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਜਨਰਲ ਸਕੱਤਰ, ਕੁਲਦੀਪ ਸਿੰਘ , ਸ਼੍ਰੀ ਗੁਰਮੇਲ ਸਿੰਘ, ਸ਼੍ਰੀ ਗੁਰਮੇਜ ਸਿੰਘ ਸੀਨੀਅਰ ਸਾਥੀ, ਮਨਪ੍ਰੀਤ ਸਿੰਘ ਨਿਆਮਤਪੁਰ ਸੁਖਵਿੰਦਰ ਸਿੰਘ, ਬੂਟਾ ਰਾਮ ਘੱਕੇਵਾਲ, ਪਵਨ ਕੁਮਾਰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਉਸਮਾਨ, ਮਨਪ੍ਰੀਤ ਸਿੰਘ ਦੌਲਤਪੁਰ, ਸੰਦੀਪ ਸਿੰਘ ਸਕੱਤਰ ਮੌਜੂਦ ਸਨ।

Leave a Reply

Your email address will not be published. Required fields are marked *