ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਬਾਬਾ ਦੀਪ ਸਿੰਘ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ ਰਾਹੋਂ

ਨਵਾਂਸ਼ਹਿਰ ਰਾਹੋਂ 29 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਕ ਜਥਾ ਰਾਹੋਂ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ੁਭ ਦਿਹਾੜੇ ਤੇ ਗੁਰਦੁਆਰਾ ਕਲਗੀਧਰ ਸਾਹਿਬ ਮੁਹੱਲਾ ਪਹਾੜ ਸਿੰਘ ਰਾਹੋਂ ਤੋ ਧੰਨ-ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ। ਨਗਰ ਕੀਰਤਨ ਦਾ ਥਾਂ ਥਾਂ ਉਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਵਿਖਾਏ। ਨਗਰ ਕੀਰਤਨ ਦੇ ਰੂਟ ‘ਤੇ ਸੰਗਤਾਂ ਵੱਲੋਂ ਸਜਾਵਟੀ ਗੇਟ ਲਗਾਏ ਗਏ ਸਨ, ਜਦਕਿ ਹਾਥੀ, ਊਂਠ ਅਤੇ ਘੋੜੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ।ਗੁਰੂ ਸਾਹਿਬ ਦੀ ਪਾਲਕੀ ਤੋਂ ਅੱਗੇ-ਅੱਗੇ ਰਸਤਾ ਸਾਫ ਕੀਤਾ ਗਿਆ ਅਤੇ ਸੁੰਦਰ ਰੰਗੋਲੀਆਂ ਬਣਾਈਆਂ ਗਈਆਂ। ਬੈਂਡ-ਬਾਜੇ ਸਤਿਕਾਰ ਵਜੋਂ ਅੱਗੇ-ਅੱਗੇ ਚੱਲ ਰਹੇ ਸਨ। ਸਕੂਲੀ ਬੱਚਿਆਂ ਦੀ ਭਾਗੀਦਾਰੀ ਨੇ ਵੀ ਨਗਰ ਕੀਰਤਨ ਦੀ ਰੌਣਕ ਵਧਾਈ। ਨਗਰ ਕੀਰਤਨ ਦੇ ਰਸਤੇ ‘ਤੇ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ।ਕੀਰਤਨੀ ਜੱਥੇ ਗਿਆਨੀ ਰਿਪਨਜੀਤ ਸਿੰਘ ਝੰਡੇਰ ਵੱਲੋ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ ਗਤਕਾ ਪਾਰਟੀ ਨੇ ਆਪਣੀ ਕਲਾਬਾਜ਼ੀ ਅਤੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਨਗਰ ਕੀਰਤਨ ਦੌਰਾਨ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ ਅਤੇ ਪੂਰੇ ਸ਼ਹਿਰ ਰਾਹੋਂ ਦੀ ਪਰਿਕਰਮਾ ਕਰਕੇ ਗੁਰੂਦੁਆਰਾ ਕਲਗੀਧਰ ਵਿਖੇ ਸਮਾਪਤੀ ਕੀਤੀ ਗਈ ਇਸ ਮੋਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਕ ਜਥਾ ਰਾਹੋਂ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ੁਭ ਦਿਹਾੜੇ ਤੇ ਦੱਸਿਆ ਕਿ 30 ਜਨਵਰੀ ਦਿਨ ਸ਼ੁਕਰਵਾਰ ਨੂੰ ਭੋਗ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸਵੇਰੇ 10 ਵਜੇ ਮਹਾਨ ਸੰਤ ਸਮਾਗਮ ਹੋਣਗੇ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ 30 ਅਤੇ 31 ਜਨਵਰੀ ਰਹਿਰਾਸ ਉਪਰਾਂਤ 7 ਵਜੇ ਤੋਂ ਲੈਕੇ 10 ਵਜੇ ਤੱਕ ਦੁਸਹਿਰਾ ਗਰਾਊਂਡ ਰਾਹੋ ਵਿਖੇ ਪਹੁੰਚਣਗੇ ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਬਰਜਿੰਦਰ ਸਿੰਘ ਹੁਸੈਨਪੁਰ ਸਮਾਜ ਸੇਵਕ ਅਤੇ ਸੰਸਥਾਪਕ ਨਰੋਆ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਮੋਕੇ ਮੁਕੇਸ਼ ਕੁਮਾਰ ਬੌਬੀ,ਲਖਵੀਰ ਸਿੰਘ ਲੱਖਾ,ਨਰੇਸ਼ ਸਿੰਘ ਭੁੱਲਰ,ਰਾਜੂ ਪਾਬਲਾ,ਸੁੱਚਾ ਸਿੰਘ ਪਾਬਲਾ,ਤਰਲੋਚਨ ਸਿੰਘ,ਦਿਲਬਾਗ ਸਿੰਘ,ਬਲਵਿੰਦਰ ਸਿੰਘ ਬਬਲਾ,ਪ੍ਭਜੋਤ ਸਿੰਘ ਰਾਹੋਂ,ਬਹਾਦਰ ਸਿੰਘ ਭਾਰਟਾ,ਪ੍ਭਜੋਤ ਸਿੰਘ ਭਾਰਟਾ,ਸਾਬਕਾ ਐਮ.ਐਲ.ਏ ਅੰਗਦ ਸਿੰਘ,ਨਗਰ ਕੋਸਲ ਪ੍ਧਾਨ ਅਮਰਜੀਤ ਸਿੰਘ ਬਿੱਟਾ,ਨਰਿੰਦਰ ਸਿੰਘ ਚਾਹਲ,ਮਨਦੀਪ ਰਾਣਾ,ਐਸ.ਐਚ.ਓ ਵਰਿੰਦਰ ਕੁਮਾਰ.ਏ.ਐਸ.ਆਈ ਜਸਵਿੰਦਰ ਸਿੰਘ,.ਏ.ਐਸ.ਆਈ ਗੁਰਮੇਲ ਸਿੰਘ ਮੀਲੂ ਆਦਿ ਹਾਜਰ ਸਨ l

Leave a Reply

Your email address will not be published. Required fields are marked *