” ਮਾਨਾ ! ਡਰਦੇ ਨਹੀਂ ਤੇਰੀ ਘੁਰਕੀ ਤੋਂ ਖਿੱਚ ਲਵਾਂਗੇ ਕੁਰਸੀ ਤੋਂ”\

ਅਧਿਆਪਕ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਮਕੀ ਭਰੇ ਟਵੀਟ ਦੀਆਂ ਕਾਪੀਆਂ ਸਾੜੀਆਂ

ਫਗਵਾੜਾ  29 ਅਗਸਤ (ਪਰਮਿੰਦਰ ਸਿੰਘ ) ਪੰਜਾਬ ਭਰ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਪ੍ਰਤੀ ਆਰ ਪਾਰ ਦੀ ਲੜਾਈ ਦੀ ਸ਼ੁਰੂਆਤ ਹੋ ਗਈ ਹੈ। ਇਸ ਗੱਲ ਪ੍ਰਗਟਾਵਾ ਕਰਦਿਆਂ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਆਗੂ ਗਣੇਸ਼ ਭਗਤ, ਸਤਨਾਮ ਸਿੰਘ ਰੰਧਾਵਾ, ਸਤਵੰਤ ਟੂਰਾ, ਪਲਵਿੰਦਰ ਸਿੰਘ, ਗੁਰਮੁਖ ਸਿੰਘ, ਕੁਲਦੀਪ ਸਿੰਘ ਕੌੜਾ, ਜਸਵੀਰ ਭੰਗੂ, ਜਸਬੀਰ ਸਿੰਘ ਸੈਣੀ, ਨਿਰਮੋਲਕ ਸਿੰਘ ਹੀਰਾ, ਜਸਪਾਲ ਸਿੰਘ ਗਰੇਵਾਲ, ਰਤਨ ਸਿੰਘ, ਸਤ ਪਾਲ ਸਿੰਘ ਖਟਕੜ ਕਲਾਂ ਨੇ ਦੱਸਿਆ ਪੰਜਾਬ ਦੀ ਭਗਵੰਤ ਮਾਨ ਸਰਕਾਰ ਸ਼ਾਇਦ ਇਹ ਗੱਲ ਭੁੱਲ ਕਰ ਰਹੀ ਇਸ ਸਮੇਂ ਪੰਜਾਬ ਭਰ 8 ਲੱਖ ਮੁਲਾਜ਼ਮ ਅਤੇ ਪੈਨਸ਼ਨਰਾਂ ਅਤੇ ਉਨ੍ਹਾਂ ਪਰਿਵਾਰ ਤੇ ਰਿਸ਼ਤੇਦਾਰ ਲਗਭਗ ਚਾਲੀ ਲੱਖ ਵੋਟਾਂ ਨਾਲ ਪੰਜਾਬ ਸਰਕਾਰ ਨੂੰ ਮਜ਼ਾ ਸਿਖਾਉਣ ਲਈ ਤਿਆਰ ਖੜੀ ਹੈ। ਜਿਸ ਤਰ੍ਹਾਂ ਪੰਜਾਬ ਦੇ ਮੁਲਾਜ਼ਮਾ ਦੇ ਦੋਖੀ  ਮੁੱਖ ਮੰਤਰੀ ਭਗਵੰਤ ਮਾਨ ਗੱਲ ਬਾਤ ਕਰਨ ਤੋਂ ਮੁਨਕਰ ਕੇ ਦੌੜ ਰਿਹਾ ਹੈ। ਇਸ ਨਾਲ ਪੰਜਾਬ ਦੇ ਮੁਲਾਜ਼ਮਾ ਦਾ ਰੋਸ਼ ਵੱਧਦਾ ਜਾ ਰਿਹਾ ਹੈ। 27 ਅਗਸਤ ਦੀ ਮੁਲਾਜ਼ਮਾਂ ਨਾਲ ਮੀਟਿੰਗ ਕੀਤੇ ਬਿਨਾਂ ਭੱਜਣਾ ਇਸ ਤੋਂ ਸਾਫ ਜਾਹਿਰ ਹੁੰਦਾ ਹੈ। ਪੰਜਾਬ ਸਰਕਾਰ ਦੀ ਪੰਜਾਬ ਦੇ ਮੁਲਾਜ਼ਮਾ ਦੀ ਜਾਇਜ਼ ਹੱਕੀ ਮੰਗਾਂ ਮੰਨਣ ਪ੍ਰਤੀ ਰੱਵਈਆ ਠੀਕ ਨਹੀਂ ਹੈ। ਸ਼ਾਇਦ ਪੰਜਾਬ ਦੀ ਭਗਵੰਤ ਮਾਨ ਸਤਾ ਦੇ ਹੰਕਾਰ ਪੰਜਾਬ ਸਰਕਾਰ ਸ਼ਾਇਦ ਭੁੱਲ ਗਈ। ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜਿਸ ਨਾਲ ਪ੍ਰਸ਼ਾਸਨ ਦੇ ਹਰ ਕਾਰਜ ਇਨ੍ਹਾਂ ਤੋਂ ਬਿਨਾਂ ਅਧੂਰੇ ਹੁੰਦੇ ਹਨ। ਫਿਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਧਮਕੀਆਂ ਭਰਿਆ ਟਵੀਟ ਜਾਰੀ ਕਰਨਾ। ਇਸ ਗੱਲ ਨੂੰ ਸਾਬਤ ਕਰਦਾ ਹੈ। ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਨੀਅਤ ਠੀਕ ਨਹੀਂ। 18 ਪ੍ਰਤੀਸ਼ਤ ਡੀ ਏ ਪੰਜਾਬ ਦੇ ਮੁਲਾਜ਼ਮ ਨੇ ਪੰਜਾਬ ਸਰਕਾਰ ਦੇ ਖਿਲਾਫ ਮੁਕੱਦਮਾ ਹਾਈ ਕੋਰਟ ਦਾਇਰ ਕਰਵਾਇਆ। ਮਾਨ ਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਨੂੰ ਡੀ ਏ ਜਾਰੀ ਦੇ ਹੁਕਮ ਜਾਰੀ ਕੀਤੇ। ਜੇਕਰ ਪੰਜਾਬ ਸਰਕਾਰ ਕਿਹੇ ਇਹ ਡੀ ਏ ਉਨ੍ਹਾਂ ਵੱਲੋਂ ਦਿੱਤਾ ਗਿਆ ਇਹ ਸਰਾਸਰ ਗਲਤ ਹੋਵੇਗਾ ਕਿਉਂਕਿ ਇਹ 18 ਪ੍ਰਤੀਸ਼ਤ ਡੀ ਏ ਦੀ ਕਿਸ਼ਤ ਕੋਰਟ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਸੁਣਾਏ ਫੈਸਲੇ ਦਾ ਨਤੀਜਾ ਹੈ। ਪੰਜਾਬ ਸਰਕਾਰ ਜੋ ਵੀ ਮੁਲਾਜ਼ਮ ਮਾਰੂ ਨੀਤੀਆਂ ਅਪਣਾ ਰਹੀ ਹੈ। ਪੰਜਾਬ ਸਰਕਾਰ  ਦੇ ਖਿਲਾਫ ਮੁਲਾਜ਼ਮ ਜਥੇਬੰਦੀਆਂ ਵੱਲ਼ੋਂ ਦਿਤੇ ਐਕਸ਼ਨ ਦੋਰਾਨ ਪੰਜਾਬ ਭਰ ਦੇ ਮੁਲਾਜ਼ਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਟਵੀਟ ਦੀਆਂ ਕਾਪੀਆਂ ਸਾੜਣ ਪ੍ਰੋਗਰਾਮ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ- 1 ਅਤੇ ਫਗਵਾੜਾ- 2 ਤਹਿਤ ਸੈਂਟਰ ਧਰਮਕੋਟ, ਨਾਨਕ ਨਗਰੀ, ਖਜੂਰਲਾ , ਨਰੂੜ ਦੇ ਅਧਿਆਪਕਾਂ ਕੇ ਟਵੀਟ ਦੀਆਂ ਕਾਪੀਆਂ ਸਾੜਣ ਅਤੇ ਮਾਨਾ ਡਰਦੇ ਨਹੀਂ ਤੇਰੀ ਘੁਰਕੀ ਤੋਂ ਖਿੱਚ ਲਵਾਂਗੇ ਕੁਰਸੀ ਤੋਂ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਗਟ ਕੀਤਾ। ਇਸ ਐਕਸ਼ਨ ਨੂੰ ਸਫਲ ਬਣਾਉਣ ਵਿਚ ਸੈਂਟਰ ਹੈਡ ਕੁਲਵੀਰ ਕੌਰ , ਨਾਨਕ ਨਗਰੀ ਦੇ ਸੈਂਟਰ ਟੀਚਰ ਨਵਤੇਜ ਸਿੰਘ, ਸਤਨਾਮ ਸਿੰਘ ਪਰਮਾਰ,ਹੈਡ ਟੀਚਰ ਗਣੇਸ਼ ਭਗਤ, ਨੀਤੂ ਪਾਲ, ਜਸਵਿੰਦਰ ਸਿੰਘ, ਸਤਨਾਮ ਸਿੰਘ ਗਿੱਲ, ਸੁਰਿੰਦਰ ਪਾਲ, ਕਮਲਦੀਪ ਕੌਰ ਸੈਣੀ, ਪੰਕਜ ਸ਼ਰਮਾ, ਮਲਕੀਤ ਸਿੰਘ, ਕਮਲਦੀਪ, ਸੈਲੀ, ਮੋਨਿਕਾ ਦੁੱਗਲ, ਨੇਹਾ ਸੇਠੀ,ਸੰਗੀਤਾ ਵਾਲੀਆ, ਰੁਪਿੰਦਰ ਕੌਰ, ਮਨਿੰਦਰ ਕੌਰ, ਸਵਾਤੀ ਵਰਮਾ, ਹਰਜਿੰਦਰ ਕੌਰ, ਰਾਖੀ ਗੋਇਲ, ਹਿਮਾਨੀ, ਸੁਖਜਿੰਦਰ ਸਿੰਘ, ਅਪਸਾ਼ ਸੂਦ , ਕਿਰਨ ਸ਼ਰਮਾ ,ਅਮਰ ਜੀਤ ਕੌਰ,ਆਦਿ ਨੇ ਹਿੱਸਾ ਲਿਆ।

Leave a Reply

Your email address will not be published. Required fields are marked *