ਰਾਹੋਂ ਤੋਂ ਮਾਛੀਵਾੜਾ ਤੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੈਦਲ ਯਾਤਰਾ ਕੱਢੀ 

ਦਸਮੇਸ ਪਿਤਾ ਦੇ ਪਰਿਵਾਰ ਦੀ ਕੁਰਬਾਨੀ ਨੂੰ ਕਦੇ ਭੁਲਾਇਆ  ਨਹੀ ਜਾ ਸਕਦਾ – ਡਾ. ਨਛੱਤਰ ਪਾਲ 

ਨਵਾਂਸ਼ਹਿਰ ਰਾਹੋਂ 28 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਸਰਬੰਸ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮਹੱਲਾ ਦਿਵਾਨਿਆ ਰਾਹੋਂ ਤੋਂ ਡਾ. ਨਛੱਤਰ ਪਾਲ, ਵਿਧਾਇਕ ਨਵਾਂਸ਼ਹਿਰ ਦੀ ਅਗਵਾਈ ਹੇਠ ਪੈਦਲ ਯਾਤਰਾ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਤੱਕ ਵਿਸ਼ਾਲ ਪੈਦਲ ਯਾਤਰਾ ਕੱਢੀ ਗਈ। ਇਸ ਪੈਦਲ ਯਾਤਰਾ ਵਿੱਚ ਇਲਾਕੇ ਦੇ ਸੈਂਕੜੇ ਸ਼ਰਧਾਲੂਆਂ, ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਭਾਗ ਲਿਆ ਅਤੇ ਗੁਰੂ ਸਾਹਿਬਾਨ ਦੀ ਸ਼ਹਾਦਤ ਨੂੰ ਯਾਦ ਕੀਤਾ। ਪੈਦਲ ਯਾਤਰਾ ਦੌਰਾਨ ਸੰਗਤ ਵੱਲੋਂ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਮਾਹੌਲ ਗੁਰੂਮਈ ਬਣਿਆ ਰਿਹਾ। ਡਾ. ਨਛੱਤਰ ਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਅਮੋਲਕ ਅਧਿਆਇ ਹੈ, ਜੋ ਸਾਨੂੰ ਸੱਚ, ਧਰਮ ਅਤੇ ਅਨਿਆਂ ਦੇ ਖ਼ਿਲਾਫ਼ ਡਟ ਕੇ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਪੈਦਲ ਯਾਤਰੂ ਦਾ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂਘਰ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਸੰਗਤਾ ਨੂੰ ਸੰਬੋਧਨ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮਹੱਤਵ ’ਤੇ ਰੋਸ਼ਨੀ ਪਾਈ ਅਤੇ ਸੰਗਤ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਸਰਬਜੀਤ ਜਾਫਰਪੁਰ ਜ਼ਿਲਾ ਪ੍ਰਧਾਨ, ਗੁਰਮੁਖ ਸਿੰਘ ਨੌਰਧ ਵਾਈਸ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ, ਅਮਰਜੀਤ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਰਾਹੋਂ, ਹਿੰਮਤ ਰਣਦੇਵ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ, ਸਵਿਤਾ ਸਰੋਆ, ਬਲਵੀਰ ਕੌਰ, ਮਨਜੀਤ ਕੌਰ, ਪਰਵੀਨ ਕੁਮਾਰੀ, ਲਖਵੀਰ ਭੰਗਲ, ਠੇਕੇਦਾਰ ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਉਧੋਵਾਲ, ਮਨੋਹਰ ਕੁਮਾਮ,ਵਿਜੈ ਗੁਣਾਚੌਰ,  ਨਰੇਸ਼ ਭੱਟੀ, ਬਿਸ਼ਨ ਦਾਸ, ਸੋਨੂੰ ਲੱਧੜ, ਬਲਵਿੰਦਰ ਭੰਗਲ਼, ਹਰਨਰੰਜਣ ਬੇਗਮਪੁਰ, ਸਤਪਾਲ ਸਰੋਆ, ਠੇਕੇਦਾਰ ਗੁਰਨਾਮ, ਗਿਆਨ ਚੰਦ ਰਾਹੋਂ, ਹਰਬਿਲਾਸ ਬੱਧਣ, ਰਾਕੇਸ਼ ਉਧੋਵਾਲ ਸੰਮਤੀ ਮੈਂਬਰ, ਵਿਜੈ ਸਰਪੰਚ ਕਰੀਹਾ, ਸੁੱਚਾ ਸਿੰਘ ਸੈਣੀ, ਨਰੇਸ਼ ਉੜਾਪੜ, ਰੂਪਲਾਲ ਨੀਲੋਵਾਲ, ਮੰਗਤ ਰਾਮ ਨੀਲੋਵਾਲ, ਸ਼ਿੰਗਾਰਾ ਰਾਮ ਰਾਹੋਂ, ਮੁਖਤਿਆਰ ਸਿੰਘ ਰਾਹੋਂ, ਸੁੱਚਾ ਰਾਮ ਰਾਹੋ, ਤਰਸੇਮ ਗੜ੍ਹੀ, ਮੋਹਨ ਲਾਲ ਸਰਪੰਚ ਉਧੋਵਾਲ, ਹਰੀ ਰਾਮ, ਰੇਵਲ ਕਾਜਮਪੁਰ, ਪ੍ਰੇਮ ਰਤਨ, ਨਾਜਰ ਰਾਮ ਮਾਨ, ਸੰਤ ਕਰਮ ਚੰਦ, ਸੰਤ ਦਿਆਲ  ਚੰਦ ਬੰਗਾ ਅਤੇ ਮਾ ਬਲਵਿੰਦਰ ਸਿੰਘ ਨਾਨੋਵਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *