ਸ਼ਿਵਰਾਤਰੀ ਦੇ ਸਬੰਧ ਵਿੱਚ ਰਾਹੋਂ ਦੇ ਦੁਕਾਨਦਾਰਾਂ ਨੇ ਆਲੂਫਿੰਗਰ ਨਿਊਡਲ ਗੋਲਗੱਪੇ ਅਤੇ ਮੰਚੂਰੀਅਨ ਆਦਿ ਦੇ ਲੰਗਰ ਲਗਾਏ

ਨਵਾਂਸ਼ਹਿਰ ਰਾਹੋਂ 19 ਫਰਵਰੀ (ਕੁਲਵਿੰਦਰ ਸਿੰਘ ਰਾਹੋਂ) ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਮੇਨ ਬਾਜ਼ਾਰ ਰਾਹੋਂ ਵਿਖੇ ਦੁਕਾਨਦਾਰਾਂ ਵਲੋਂ ਨਿਊਡਲਸ, ਆਲੂ ਫਿੰਗਰ, ਗੋਲਗਪਿਆ ਅਤੇ ਮੰਚੂਰੀਅਨ ਦਾ ਲੰਗਰ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਲੰਗਰ ਛਕਿਆ। ਸੇਵਾਦਾਰਾਂ ਵੱਲੋਂ ਮਿਲ ਕੇ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਲੰਗਰ ਛਕਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ ਨੇ ਦੱਸਿਆ ਕਿ ਭਗਵਾਨ ਸ਼ਿਵ ਦੀ ਪੂਜਾ ਤੋਂ ਬਾਅਦ ਲੰਗਰ ਦੀ ਸ਼ੁਰੂਆਤ ਕੀਤੀ ਗਈ ਜੋ ਕੇ ਸਵੇਰ ਤੋਂ ਲੈਕੇ ਦੇਰ ਸ਼ਾਮ ਤੱਕ ਲਗਾਤਾਰ ਚਲਦਾ ਰਿਹਾ। ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਪ੍ਰੇਮ ਪਾਲ ਚੋਪੜਾ, ਯਸ਼ਪਾਲ ਚੋਪੜਾ, ਹਨੀ ਗਾਬਾ, ਅਬੀ ਗਾਬਾ, ਸੁਨੀਲ ਸ਼ਰਮਾ, ਅਰੁਣ ਦੁੱਗਲ, ਅੰਕਿਤ ਦੁੱਗਲ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਦੁਕਾਨਦਾਰ ਯੂਨੀਅਨ ਦੇ ਚੇਅਰਮੈਨ ਸਰਬਜੀਤ ਸਿੰਘ ਕਾਲਾ, ਜਗਦੀਪ ਸਿੰਘ ਪਾਹਵਾ, ਮਾਨਵ ਗਾਬਾ, ਮਨੀਸ਼ ਗਾਬਾ, ਮੰਗਤ ਰਾਮ ਗਾਬਾ, ਕਪਿਲ ਅਰੋੜਾ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਿਰ ਸਨ ।

Leave a Reply

Your email address will not be published. Required fields are marked *