ਸ਼ਿਵ ਰਾਮ ਕਲਾ ਮੰਚ ਵੱਲੋਂ ਰਾਮਲੀਲਾ ਲਈ ਰਿਹਰਸਲਾਂ ਦੀ ਸ਼ੁਰੂਆਤ

ਰਾਮਲੀਲਾ 10 ਅਕਤੂਬਰ ਤੋਂ ਸ਼ੁਰੂ – ਰਜਨੀਸ਼ ਕੁਮਾਰ

ਜਲੰਧਰ, 9 ਸਤੰਬਰ (ਪਰਮਿੰਦਰ ਸਿੰਘ ): ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮ ਲੀਲਾ ਕਮੇਟੀ, ਮਾਡਲ ਹਾਊਸ ਵਲੋਂ ਬੀਤੀ ਰਾਤ ਰਾਮਲੀਲਾ ਲਈ ਰਿਹਰਸਲਾਂ ਦੀ ਸ਼ੁਰੂਆਤ ਕੀਤੀ।ਪੰਡਿਤ ਮੇਘ ਰਾਜ ਸ਼ਾਸਤਰੀ ਵਲੋਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵਿੱਚ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਵਿੱਚ ਪੂਰੇ ਵੈਦਿਕ ਰੀਤੀ ਰਿਵਾਜਾਂ ਨਾਲ ਪੂਜਾ ਕੀਤੀ ਗਈ। ਸ਼੍ਰੀ ਸੰਜੀਵ ਸ਼ਰਮਾ ਅਤੇ ਓਹਨਾ ਦੀ ਟੀਮ ਵੱਲੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਪੂਜਾ ਤੋਂ ਬਾਅਦ ਰਿਹਰਸਲਾਂ ਦੀ ਸ਼ੁਰੂਆਤ ਭਗਵਾਨ ਰਾਮ ਦੀ ਆਰਤੀ “ਸ਼੍ਰੀ ਰਾਜਾ ਰਾਮ ਚੰਦਰ ਕੀ ਜੈ ਮਨਾਓ ਅੱਜ” ਦੇ ਗਾਇਨ ਨਾਲ ਹੋਈ। ਪਹਿਲੇ ਦਿਨ ਕਲਾਕਾਰਾਂ ਨੂੰ ਵਿਸ਼ੇਸ਼ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਉਣ ਤੋਂ ਬਾਅਦ ਵਿਸ਼ੇਸ਼ ਦ੍ਰਿਸ਼ ਪੇਸ਼ ਕੀਤੇ ਗਏ। ਮੰਚ ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਦੱਸਿਆ ਕਿ ਰਾਮਲੀਲਾ 10 ਅਕਤੂਬਰ ਤੋਂ 18 ਅਕਤੂਬਰ ਤੱਕ ਮਾਡਲ ਹਾਊਸ ਦੇ ਦੁਸਹਿਰਾ ਗਰਾਊਂਡ ਵਿੱਚ ਆਯੋਜਿਤ ਕੀਤੀ ਜਾਵੇਗੀ। ਜਿਸ ਵਿੱਚ ਬਹੁਤ ਸੁੰਦਰ ਦ੍ਰਿਸ਼ ਪੇਸ਼ ਕੀਤੇ ਜਾਣਗੇ। ਉਨ੍ਹਾਂ ਨੇ ਰਿਹਰਸਲ ਦੀ ਸ਼ੁਰੂਆਤ ‘ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਲਾਕਾਰਾਂ ਨੂੰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਕਲਾਕਾਰਾਂ ਨੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਵਿਸ਼ੇਸ਼ ਮਹਿਮਾਨਾਂ ਨੂੰ ਮੋਹਿਤ ਕੀਤਾ। ਇਸ ਆਯੋਜਨ ਵਿਚ ਮੰਦਿਰ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਸ਼ਰਮਾਂ ਲੱਕੀ, ਕਾਂਗਰਸ ਦੇ ਵਾਰਡ ਪ੍ਰਧਾਨ ਵਿਕਰਮ ਸ਼ਰਮਾ, ਆਪ ਨੇਤਾ ਵਿਨੋਦ ਰੌਕਸੀ, ਭਾਜਪਾ ਦੇ ਵਾਰਡ ਇੰਚਾਰਜ ਹਰਿੰਦਰ ਸ਼ਰਮਾ, ਧਾਰਮਿਕ ਉਤਸਵ ਕਮੇਟੀ ਦੇ ਕਨਵੀਨਰ ਹੇਮੰਤ ਸ਼ਰਮਾ, ਵਿਨੈ ਸ਼ਰਮਾ, ਸ਼ਿਵ ਰਾਮ ਕਲਾ ਮੰਚ ਦੇ ਚੇਅਰਮੈਨ ਹਰਜੀਵਨ ਗੋਗਨਾ, ਪ੍ਰਧਾਨ ਅਤੇ ਡਾਇਰੈਕਟਰ ਰਜਨੀਸ਼ ਕੁਮਾਰ, ਜਨਰਲ ਸਕੱਤਰ ਕੁਲਵਿੰਦਰ ਸਿੰਘ ਹੀਰਾ, ਖਜ਼ਾਨਚੀ ਵਿਸ਼ਾਲ ਭੱਲਾ, ਸ਼ਿਵਮ ਕਾਲੀਆ, ਜਗਦੀਸ਼ ਬਿੱਟਾ, ਨਿਰਦੋਸ਼ ਕੁਮਾਰ, ਧੀਰਜ ਸਹਿਗਲ, ਕਾਰਤਿਕ (ਪ੍ਰੌਂਮਟ ਡਾਇਰੈਕਟਰ), ਅਮਨਦੀਪ ਹੈਰੀ, ਪ੍ਰਦੀਪ ਬੀਟੀ, ਸਚਿਤ ਸ਼ਰਮਾ, ਗੁਰਦਾਸ ਬੋਲੀਨਾ, ਅਸ਼ੋਕ ਜੋਦਰਾ, ਭਰਤ ਗੋਗਨਾ, ਮਨੀ, ਵਿਨੈ ਵਰਮਾ (ਸੰਗੀਤ ਡਾਇਰੈਕਟਰ), ਕਿਸ਼ੋਰ ਭਸੀਨ, ਰਾਜੇਸ਼ ਗੁਪਤਾ, ਕਰਨ ਆਨੰਦ, ਲਵੀ ਸਿੰਘ, ਸੁਨੀਲ ਬਰਾਰ, ਮਾਨਵ ਅਤੇ ਸ਼ੁਭਮ ਸਮੇਤ ਵੱਖ-ਵੱਖ ਅਹੁਦੇਦਾਰਾਂ ਅਤੇ ਕਲਾਕਾਰਾਂ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *