ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ 1 ਫਰਵਰੀ ਨੂੰ- ਸ਼੍ਰੀ ਗੁਰੂ ਰਵਿਦਾਸ ਏਕਤਾ ਕਮੇਟੀ

ਜਲੰਧਰ 19 ਜਨਵਰੀ (ਪਰਮਿੰਦਰ ਸਿੰਘ ) ਸ਼੍ਰੀ ਗੁਰੂ ਰਵਿਦਾਸ ਏਕਤਾ ਕਮੇਟੀ ਲਾਗੜੀਆ ਮੁਹੱਲਾ ਗੁਰਾਇਆ ਦੀ ਮੀਟਿੰਗ ਸ਼੍ਰੀ ਦੀਪ ਲਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਸਵੇਰੇ ਸਭ ਤੋਂ ਪਹਿਲਾਂ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਉਂਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇ ਪ੍ਰਕਾਸ਼ ਉਤਸਵ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਕਾਸ਼ ਉਤਸਵ ਨੂੰ ਮੁਖ ਰੱਖਦੇ ਹੋਏ ਗੁਰਦੁਆਰਾ ਸਾਹਿਬ ਵਿਖੇ 21 ਜਨਵਰੀ ਤੋਂ ਅੰਮਿ੍ਤ ਵੇਲੇ ਪ੍ਰਭਾਤ ਫੇਰੀਆਂ ਦੀ ਅਰੰਭਤਾ ਕੀਤੀ ਜਾਵੇਗੀ ਜੋ 1 ਫਰਵਰੀ ਨੂੰ ਸਮਾਪਤ ਹੋਣਗੀਆ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ 30 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦਾ ਭੋਗ 1 ਫਰਬਰੀ ਨੂੰ ਪਾਉਣ ਉਪਰੰਤ ਕੀਰਤਨ ਸਜਾਏ ਜਾਣਗੇ ਜਿਸ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਮੀਟਿੰਗ ਵਿੱਚ ਪ੍ਰਧਾਨ ਦੀਪ ਲਾਲ, ਕੈਸ਼ੀਅਰ ਜੋਗਿੰਦਰ ਸਿੰਘ ਮਹਿਮੀ,ਹੰਸ ਰਾਜ, ਰੇਸ਼ਮ ਲਾਲ, ਹਰਮੇਸ਼ ਲਾਲ ਪ੍ਰਧਾਨ ਨਗਰ ਕੌਂਸਲ ਗੁਰਾਇਆ,ਸੋਨੀ ਚੋਹਾਨ ,ਬਲਰਾਮ, ਧਰਮਿੰਦਰ ਜਸੱਲ, ਸੀਤਾਰਾਮ, ਸੁਰਿੰਦਰਪਾਲ, ਤਰਸੇਮ ਸੁਆਣ , ਅਤੇ ਤਾਰਾ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *