ਨਵਾਂਸ਼ਹਿਰ ਰਾਹੋਂ 19 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਇੱਥੋ ਦੇ ਨਜਦੀਕ ਪਿੰਡ ਜੇਠੂ ਮਜਾਰਾ ਵਿਖੇ ਮੰਦਿਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਜੰਡ ਬਾਬਾ ਕੋਲ ਨਾਥ ਜੀ ਦੇ ਆਸ਼ਿਰਵਾਦ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ ਸਮੂਹ ਸੰਗਤਾ ਤੇ ਐਨ ਆਰ ਵੀਰਾ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਇਸ ਮੋਕੇ ਸੇਵਾਦਾਰ ਭਗਤ ਜਸਪਾਲ ਪਾਲਾ ਨੇ ਦਸਿਆ ਹੈ ਕਿ ਸਵੇਰੇ ਝੰਡੇ ਦੀ ਰਸਮ ਸਮੂਹ ਸੰਗਤਾ ਵਲੋ ਕੀਤੀ ਗਈ ਅਤੇ ਹਵਨ ਯਗ ਕੀਤਾ ਗਿਆ। ਉਸ ਤੋ ਬਾਅਦ ਪੰਜਾਬ ਦੇ ਮਹਿਸ਼ੁਰ ਕਲਾਕਾਰ ਧਰਮਵੀਰ ਪ੍ਰਦੇਸੀ ਵਲੋ ਬਾਬਾ ਜੀ ਦੀ ਮਹਿਮਾ ਦਾ ਗੁਨਗਾਣ ਕੀਤਾ ਗਿਆ। ਜਿਸ ਵਿਚ ਵਸਦੀ ਕੁਲ ਦੁਨੀਆ ਸਾਡਾ ਇੱਕੋ ਯਾਰ ਬਥੇਰਾ, ਬਾਬਾ ਕੋਲ ਨਾਥ ਜੀ ਤੇਰੇ ਦਰਬਾਰ ਤੇ, ਮੇਲਾ ਲਗਾ ਮੇਰੇ ਜੋਗੀ ਦਾ ਆਦਿ ਭਜਨ ਗਾਕੇ ਹਾਜਰੀ ਭਰੀ ਅਤੇ ਇਸ ਤੋ ਬਾਅਦ ਰੋਸ਼ਨ ਪ੍ਰਿੰਸ ਵਲੋ ਗਣੇਸ਼ ਵੰਦਨਾ ਕਰ ਬਾਬਾ ਜੀ ਦੇ ਚਰਨਾ ਚ ਹਾਜਰੀ ਭਰੀ ਮਾ ਰਤਨੋ ਪੁਛਦੀ ਜੋਗੀ ਨੂੰ ਕਿਥੋ ਯੋਗ ਕਰਮਾਇਆ ਨਚਣਾ ਜੋਗੀ ਦੇ ਨਾਲ, ਕਜਰਾ ਤੇ ਮੋਟੈ ਮੋਟੇ ਨੈਣ, ਆਦਿ ਭਨ ਗਾਕੈ ਸੰਗਤਾ ਨੂੰ ਮੰਸਤੀ ਵਿਚ ਝੂਮਣ ਲਗਾ ਦਿਤਾ। ਸਟੇਜ ਸਕੈਟਰੀ ਦੀ ਭੂਮਿਕਾ ਮਹੇਸ਼ ਕੁਮਾਰ ਵਲੋ ਨਿਭਾਈ ਗਈ। ਇਸ ਮੋਕੇ ਤੇ ਲੰਗਰ ਆਤੁਟ ਵਰਤਿਆ ਗਿਆ।ਇਸ ਮੋਕੇ ਤੇ ਭਗਤ ਜਸਪਾਲ ਪਾਲਾ ਜੀ ਵਲੋ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿਚ ਹਰਮੇਸ਼ ਲਾਲ, ਬਲਰਾਜ ਬਾਲੀ,ਜੀਤਰਾਮ, ਹਰਦੀਪ ਮੋਡਗਿਲ, ਪ੍ਰੇਮ ਪਾਲ, ਦਲਜੀਤ ਬਾਲੀ, ਵਿਜੇ ਸੁੱਧਾ ਮਜਾਰਾ, ਪੰਮਾ,ਰਾਕੇਸ਼ ਜਾਡਲਾ, ਸੰਦੀਪ ਭੰਗਤ, ਬਲਵਿੰਦਰ ਲੱਡੂ ਬਾਬਾ,ਤੇ ਸਮੂਹ ਨੋਜਵਾਨ ਸੇਵਾਦਾਰ ਤੇ ਮੈਬਰ ਹਾਜਰ ਸਨ।
ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਜੋੜ ਮੇਲਾ ਧੂਮ ਧਾਮ ਨਾਲ ਕਰਵਾਇਆ ਗਿਆ
