13 ਵਾਂ ਸ਼੍ਰੀ ਗਣੇਸ਼ ਉਤਸਵ 18, ਤੋ 20 ਤੱਕ ਮਨਾਇਆ ਜਾਵੇਗਾ

ਨਵਾਂਸ਼ਹਿਰ ਰਾਹੋਂ 14 ਸਤੰਬਰ (ਕੁਲਵਿੰਦਰ ਸਿੰਘ ਰਾਹੋਂ ) ਹਰ ਸਾਲ ਦੀ ਤਰ੍ਹਾਂ 18,19,20 ਸਤੰਬਰ ਨੂੰ 13ਵਾਂ ਸ਼੍ਰੀ ਗਣੇਸ਼ ਉਤਸਵ ਮਨਾਉਣ ਲਈ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਰੇਸ਼ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਵਿੰਦਰ ਸ਼ਰਮਾ ਤੇ ਵਿਜੇ ਅਰੋੜਾ ਨੇ ਦੱਸਿਆ ਕਿ 18 ਸਤੰਬਰ ਨੂੰ ਸਵੇਰੇ 10 ਵਜੇ ਪੂਜਾ ਤੋਂ ਬਾਅਦ ਸ਼੍ਰੀ ਗਣੇਸ਼ ਮਹਾਰਾਜ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ। ਮਹਿਲਾ ਮੰਡਲੀ ਵੱਲੋਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਰਤਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਦੁਪਹਿਰ 1 ਵਜੇ ਭੰਡਾਰਾ ਹੋਵੇਗਾ। ਇਸੇ ਤਰ੍ਹਾਂ ਦੂਜੇ ਦਿਨ ਦੀ ਪੂਜਾ 19 ਸਤੰਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਪੂਜਾ ਉਪਰੰਤ ਮਹਿਲਾ ਮੰਡਲੀ ਵੱਲੋਂ ਕੀਰਤਨ ਕੀਤਾ ਜਾਵੇਗਾ ਅਤੇ ਭੰਡਾਰਾ ਲਗਾਇਆ ਜਾਵੇਗਾ। ਰਾਤ 8 ਵਜੇ, ਗਣੇਸ਼ ਮਹਾਰਾਜ ਦਾ 13ਵਾਂ ਜਨਮਦਿਨ ਮਨਾਇਆ ਜਾਵੇਗਾ।ਜਿਸ ਵਿੱਚ ਵਿਸ਼ਾਲ ਕੇਕ ਕੱਟਿਆ ਜਾਵੇਗਾ ਅਤੇ 21 ਕਿਲੋ ਦਾ ਲੱਡੂ, ਟਿੱਕੀਆਂ, ਪਕੌੜੇ ਕੋਲਡ ਡਰਿੰਕਸ ਤੇ ਪ੍ਰਸ਼ਾਦ ਵੰਡਿਆ ਜਾਵੇਗਾ। 20 ਸਤੰਬਰ ਦਿਨ ਐਤਵਾਰ ਨੂੰ ਗਣੇਸ਼ ਪੂਜਾ ਦੇ ਤੀਜੇ ਦਿਨ ਦੀ ਪੂਜਾ ਉਪਰੰਤ ਮਹਿਲਾਂ ਮੰਡਲੀ ਵੱਲੋਂ ਕੀਰਤਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਦੁਪਹਿਰ 1 ਵਜੇ ਵਿਸ਼ਾਲ ਲੰਗਰ ਚਲਾਇਆ ਜਾਵੇਗਾ। ਸ਼ਾਮ 4 ਵਜੇ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਮੰਦਰ ਚੌਕ ਪਟਵਾ ਤੋਂ ਸ਼ੁਰੂ ਕੀਤੀ ਜਾਵੇਗੀ।ਇਸਦਾ ਉਦਘਾਟਨ ਨਗਰ ਕੌਂਸਲ ਦੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਰੀਬਨ ਕੱਟ ਕੇ ਕਰਨਗੇ। ਇਸ ਮੌਕੇ ਤੇ ਵਿਧਾਇਕ ਡਾ. ਨਛੱਤਰਪਾਲ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ, ਸਾਬਕਾ ਵਿਧਾਇਕ ਗੁਰਇਕਬਾਲ ਕੌਰ, ਭਾਜਪਾ ਦੇ ਡਾ. ਪੂਨਮ ਮਾਣਿਕ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਚੇਅਰਮੈਨ ਸਤਨਾਮ ਸਿੰਘ ਜਲਵਾਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ, ਲਾਲਿਤ ਮੋਹਨ ਪਾਠਕ ਰੋਬੀ ਕੰਗ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ। ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ 20 ਸਤੰਬਰ ਨੂੰ ਸ਼ਾਮ 6 ਵਜੇ ਸਤਲੁਜ ਦਰਿਆ ਵਿੱਚ ਵਿਸਰਜਨ ਕੀਤੀ ਜਾਵੇਗੀ।

Leave a Reply

Your email address will not be published. Required fields are marked *