ਨਵਾਂਸ਼ਹਿਰ ਰਾਹੋਂ, 12 ਸਤੰਬਰ(ਕੁਲਵਿੰਦਰ ਸਿੰਘ ਰਾਹੋਂ) : ਖੂਨਦਾਨ ਮਹਾਂਦਾਨ ਹੈ।ਇਸੇ ਵਿਚਾਰਧਾਰਾ ਨੂੰ ਮਨ ਵਿਚ ਲੈ ਕੇ ਤੁਰੇ ਪਿੰਡ ਸਾਹਿਬਾ ਤਹਿ ਬਲਾਚੌਰ ਜਿਲ੍ਹਾ ਸ਼ ਭ ਸ ਨਗਰ ਦੇ ਨਿਵਾਸੀ ਅਤੇ ਪੰਜਾਬ ਪੁਲਿਸ ਵਿਚ ਬਤੌਰ ਮੁੱਖ ਮੁਣਸ਼ੀ ਥਾਣਾ ਪੋਜੇਵਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਸਮੁੱਖ ਸੁਭਾਅ ਦੇ ਮਾਲਕ ਹਨੀ ਕੁਮਾਰ ਨੇ ਆਪਣੇ ਜੀਵਨ ਵਿਚ ਹੁਣ ਤੱਕ 26 ਵਾਰ ਖੂਨਦਾਨ ਕੀਤਾ ਹੈ।ਇਸੇ ਸਬੰਧ ਵਿਚ ਉਨ੍ਹਾਂ ਦੇ ਪਿੰਡ ਸਾਹਿਬਾ ਵਿਖੇ ਕਰਵਾਏ ਗਏ ਸਾਲਾਨਾ ਛਿੰਝ ਮੇਲੇ ਵਿਚ ਛਿੰਝ ਮੇਲਾ ਪ੍ਰਬੰਧਕ ਕਮੇਟੀ ਅਤੇ ਪਤਵੰਤਿਆਂ ਵਲੋਂ ਹਨੀ ਕੁਮਾਰ ਦਾ ਸਿਰੋਪਾੳ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਖੂਨਦਾਨ ਇਕ ਮਹਾਂਦਾਨ ਹੈ।ਖੁੂਨ ਦੀ ਇਕ ਬੂੰਦ ਕਿਸੇ ਦੀ ਕੀਮਤੀ ਜਾਨ ਨੂੰ ਬਚਾ ਸਕਦੀ ਹੈ।ਇਸ ਲਈ ਉਹ ਆਪਣੇ ਜੀਵਨ ਵਿਚ ਲਗਾਤਾਰ ਖੂਨਦਾਨ ਕਰਦੇ ਆ ਰਹੇ ਹਨ।ਉਹ ਹੁਣ ਤੱਕ ਆਪਣੀ 36 ਸਾਲ ਦੀ ਉਮਰ ਵਿਚ 26 ਵਾਰ ਖੂਨਦਾਨ ਕਰ ਚੁੱਕੇ ਹਨ।ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਮੇਂ ਸਮੇਂ ਤੇ ਖੂਨਦਾਨ ਜਰੂਰ ਕਰਨ।
26 ਵਾਰ ਖੂਨਦਾਨ ਕਰਨ ਵਾਲੇ ਪੁਲਿਸ ਮੁਲਾਜ਼ਮ ਦਾ ਵਿਸ਼ੇਸ਼ ਸਨਮਾਨ
