ਨਵਾਂਸ਼ਹਿਰ ਰਾਹੋਂ 28 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਮਨ ਪੈਲੇਸ ਮਾਛੀਵਾੜਾ ਰੋਡ ਰਾਹੋਂ ਵਿਖੇ ਸਮੂਹ ਸਾਧ ਸੰਗਤ ਅਤੇ ਨੋਜਵਾਨਾਂ ਸਭਾ ਵਲੋਂ ਵਿਸ਼ੇਸ਼ ਤੌਰ ਤੇ ਤੀਸਰਾ ਸਲਾਨਾ ਸਵੈ ਇਛੁੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸੰਤ ਗੁਰਮੇਲ ਸਿੰਘ ਜੀ ਬਲੱਡ ਸੈਂਟਰ ਦੀ ਤਕਨੀਕੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਹ ਖੂਨ ਦਾਨ ਕੈਂਪ ਸੰਗਤਾਂ ਦੇ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ ਹੈ। ਇਸ ਮੌਕੇ ਸੰਤ ਗੁਰਮੇਲ ਸਿੰਘ ਜੀ ਬਲੱਡ ਸੈਂਟਰ ਦੀ ਟੀਮ ਵਲੋਂ ਕੈਂਪ ਦੌਰਾਨ 64 ਯੂਨਿਟ ਖੂਨ ਦੇ ਇਕੱਤਰ ਕੀਤੇ ਗਏ। ਇਸ ਮੌਕੇ ਪ੍ਰਬੰਧਕਾ ਵੱਲੋਂ ਖੂਨ ਦਾਨ ਕਰਨ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦਿੱਤੇ ਗਏ। ਨੌਜਵਾਨ ਪੀੜ੍ਹੀ ਵਿਚ ਵੀ ਖੂਨਦਾਨ ਕਰਨ ਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਮਾਜ ਸੇਵਕ ਦਿਲਵਰ ਸਿੰਘ ਕਾਹਲੋਂ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਖੂਨਦਾਨ ਇੱਕ ਜੀਵਨ ਦਾਨ ਹੈ। ਸਾਨੂੰ ਸਭ ਨੂੰ ਇਸਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਖੂਨਦਾਨੀਆਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣ ਲਈ ਵੀ ਪ੍ਰੇਰਿਆ। ਇਸ ਮੌਕੇ ਗ੍ਰਾਮ ਪੰਚਾਇਤ ਕਾਹਲੋ ਦੇ ਸਰਪੰਚ ਬਲਕਰਨ ਸਿੰਘ, ਸਮਾਜ ਸੇਵੀ ਪਰਮਜੀਤ ਸਿੰਘ ਮਾਨ, ਡਾਕਟਰ ਰਣਜੀਤ ਹਰੀਸ਼, ਨੇ ਕੈਂਪ ਦੌਰਾਨ ਹਾਜ਼ਰ ਹੋਈਆਂ ਤੇ ਵਿਸ਼ੇਸ਼ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਸਭਨਾਂ ਦਾ ਧੰਨਵਾਦ ਵੀ ਕੀਤਾ ਗਿਆ। ਖੂਨਦਾਨ ਕੈਂਪ ਮੌਕੇ ਦਾਨੀਆਂ ਨੇ ਖ਼ੂਨ ਦਾਨ ਕਰਕੇ ਸਾਹਿਬਜ਼ਾਦਿਆਂ ਨੂੰ ਸਿਜਦਾ ਕੀਤਾ।ਪ੍ਰਬੰਧਕਾ ਵੱਲੋਂ ਲੋਕਾਂ ਨੂੰ ਸਮਾਜ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਤੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦੇਣ ਤੋਂ ਇਲਾਵਾ ਚਾਹ, ਪਾਣੀ ਅਤੇ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਨੀ ਘੁੰਮਣ, ਗੋਪੀ ਚੌਧਰੀ, ਦੀਪਾ ਗੜ੍ਹੀ, ਲਖਵੀਰ ਕਾਹਲੋਂ, ਜੁਝਾਰ ਗੜ੍ਹ ਪਧਾਨਾ, ਜਤਿੰਦਰ ਚੀਮਾ, ਕਰਨੈਲ ਸਿੰਘ ਕੰਗ, ਜਗਪਾਲ ਹੁੰਦਲ, ਮਨਦੀਪ ਸਿੰਘ ਕਾਹਲੋਂ, ਦਿਲਵਰ ਕਾਹਲੋਂ, ਕੁੰਦਨ ਸ਼ਰਮਾ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਆਦਿ ਹਾਜ਼ਰ ਸਨ।
ਰਾਹੋਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੈ ਇਛੁੱਕ ਖ਼ੂਨਦਾਨ ਕੈਂਪ ਲਾਇਆ।
