ਨਵਾਂਸ਼ਹਿਰ ਰਾਹੋਂ 18 ਜਨਵਰੀ ( ਕੁਲਵਿੰਦਰ ਸਿੰਘ ਰਾਹੋਂ ) ਸਵਰਗਵਾਸੀ ਸ. ਸਤਨਾਮ ਸਿੰਘ ਚੀਮਾ ਦੀ ਯਾਦ ਵਿੱਚ ਸ਼ੇਰੇ ਪੰਜਾਬ ਸੇਵਾ ਦਲ ਸੁਸਾਇਟੀ ਰਾਹੋਂ ਵੱਲੋਂ ਹਰੇਕ ਸਾਲ ਦੀ ਤਰ੍ਹਾ ਇਸ ਸਾਲ ਵੀ ਅੱਖਾਂ ਦਾ ਮੁਫਤ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਗੁਰਦੁਆਰਾ ਕਲਗੀਧਰ ਸਾਹਿਬ ਮੁਹੱਲਾ ਪਹਾੜ ਸਿੰਘ, ਰਾਹੋਂ (ਸ਼.ਭ.ਸ. ਨਗਰ) ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਸੇਠ ਹਸਪਤਾਲ ਬੰਗਾ ਵਲੋਂ 300 ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅਪ ਕੀਤਾ ਗਿਆ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਦੇਵਅਸ਼ੀਸ਼ ਸੇਠ ਨੇ ਦੱਸਿਆ ਕਿ ਡਾ. ਸੇਠ ਅੱਖਾਂ ਦਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਾਲਿਆਂ ਵੱਲੋਂ ਕੈਂਪ ਦੌਰਾਨ ਆਏ ਹੋਏ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਂਪ ਦੌਰਾਨ ਚਿੱਟੇ ਮੋਤੀਏ, ਕਾਲੇ ਮੋਤੀਏ ਦੇ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੇ ਮਰੀਜਾਂ ਦੇ ਅਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ। ਇਸ ਕੈਂਪ ਦੌਰਾਨ ਮਰੀਜਾਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਕੈਂਪ ‘ਚ ਮਸ਼ਹੂਰ ਸੇਠ ਹਸਪਤਾਲ ਦੇ ਡਾ.ਦੇਵਅਸ਼ੀਸ਼ ਸੇਠ ਅਤੇ ਸਟਾਫ਼ ਵੱਲੋਂ ਆਪੋ-ਆਪਣੀਆਂ ਸੇਵਾਵਾਂ ਨਿਭਾਇਆਂ। ਜੱਥੇਦਾਰ ਸ. ਤਰਲੋਚਨ ਸਿੰਘ ਨੇ ਦਸਿਆ ਕੇ ਕਈ ਸਾਲਾਂ ਤੋਂ ਲਗਾਤਾਰ ਉਹਨਾਂ ਦੀ ਸੋਸਾਇਟੀ ਵਲੋ ਇਹ ਕੈਂਪ ਲਗਾਇਆ ਜਾਂਦਾ ਹੈ। ਜਿਸ ਵਿੱਚ ਇਸ ਵਾਰ 300 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਜਿਹਨਾਂ ਵਿੱਚੋ 60 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ ਜਿਹਨਾਂ ਦੇ ਫਰੀ ਅਪ੍ਰੇਸ਼ਨ ਕੀਤੇ ਜਾਣਗੇ। ਇਸ ਕੈਂਪ ਵਿੱਚ ਸ. ਸੁਰਜੀਤ ਸਿੰਘ ਪ੍ਰਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ, ਸ. ਸਤਿੰਦਰ ਸਿੰਘ ਮਠਾਰੂ ਸਪੁੱਤਰ ਸ. ਅਜੀਤ ਸਿੰਘ ਮਠਾਰੂ (USA) ਦਾ ਵਿਸ਼ੇਸ਼ ਸਹਿਯੋਗ ਰਹੇਗਾ।ਇਸ ਮੌਕੇ ਪ੍ਰਧਾਨ ਮੰਗਲ ਸਿੰਘ, ਤਰਲੋਚਨ ਸਿੰਘ ਜਨਰਲ ਸਕੱਤਰ, ਦਿਲਬਾਗ ਸਿੰਘ ਖਜਾਨਚੀ, ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਬੋਬੀ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਛੀਨਾ, ਕੁਲਵਿੰਦਰ ਸਿੰਘ, ਮਨਜੀਤ ਸਿੰਘ ਛੀਨਾ, ਹਰੀ ਸਿੰਘ, ਭਗਤ ਸਿੰਘ, ਸਤਵਿੰਦਰ ਸਿੰਘ, ਜੈਵੀਰ ਸਿੰਘ, ਜਗਪਾਲ ਸਿੰਘ, ਸੁਖਵੰਤ ਸਿੰਘ, ਭੁਪਿੰਦਰ ਸਿੰਘ ਪਾਹਵਾ, ਸਾਧੂ ਸਿੰਘ, ਸਤਪਾਲ ਭਾਟੀਆ, ਬਲਵੀਰ ਮਾਨ, ਸੁੱਖਾ, ਦਵਿੰਦਰ ਕੌਰ ਭਾਗੀ, ਆਦਿ ਹਾਜ਼ਿਰ ਸਨ
ਸ਼ੇਰੇ ਪੰਜਾਬ ਸੇਵਾ ਦਲ ਸੋਸਾਇਟੀ ਰਾਹੋਂ ਵਲੋਂ ਅੱਖਾ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ
