ਸੰਤ ਬਾਬਾ ਲਾਲ ਸਿੰਘ ਦੀ ਬਾਰਵੀਂ ਬਰਸੀ ਤੇ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ

ਜਲੰਧਰ 14 ਸਤੰਬਰ (ਪਰਮਿੰਦਰ ਸਿੰਘ ) ਅੱਜ ਗੁਰਦੁਆਰਾ ਬੀਬਾ ਨਿਰੰਜਨ ਕੌਰ ਲਾਇਲਪੁਰੀ ਡੇਰਾ ਬਸ਼ੀਰਪੁਰਾ ਜਲੰਧਰ ਵਿਖੇ ਡੇਰੇ ਦੇ ਮੁਖੀ ਸੰਤ ਬੀਬਾ ਸੁਖਵਿੰਦਰ ਕੌਰ ਜੀ ਦੇ ਵੱਲੋਂ ਸ੍ਰੀਮਾਨ ਸੰਤ ਬਾਬਾ ਲਾਲ ਸਿੰਘ ਜੀ ਦੀ ਬਾਰਵੀਂ ਬਰਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਈ ਗਈ ਜਿਸ ਮੌਕੇ ਮਹਾਨ ਕੀਰਤਨ ਦਰਬਾਰ ਤੇ ਸੰਤ ਸਮਾਗਮ ਹੋਇਆ l ਇਸ ਮੌਕੇ ਬੀਬਾ ਸੁਖਵਿੰਦਰ ਕੌਰ ਨੇ ਸਮੂਹ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ l ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀਏ ਜਿਨਾਂ ਵਿੱਚ ਭਾਈ ਜਰਨੈਲ ਸਿੰਘ ਜੀ ਕਹਾੜਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸਤਿੰਦਰ ਪਾਲ ਸਿੰਘ ਜੀ ਅਖੰਡ ਕੀਰਤਨੀ ਜਥਾ ਲੁਧਿਆਣਾ ਭਾਈ ਸਨਵੀਰ ਸਿੰਘ ਜੀ ਜਲੰਧਰ ਸੰਤ ਬਾਬਾ ਰਣਜੀਤ ਸਿੰਘ ਜੀ ਲਾਇਲਪੁਰੀ ਭਗਵਾਨ ਸਿੰਘ ਜੀ ਜੌਹਲ ਪ੍ਰਸਿੱਧ ਵਿਦਵਾਨ ਤੇ ਭਾਈ ਗੁਰਮੀਤ ਸਿੰਘ ਜੀ ਕਥਾ ਵਾਚਕ ਬੋਲੋ ਗੁਰੂ ਦੀ ਸੰਗਤ ਨੂੰ ਗੁਰਬਾਣੀ ਨਾਲ ਜੋੜ ਲਈ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਸੰਗਤ ਨੂੰ ਗ੍ਰਹਿਣ ਕਰਨ ਲਈ ਬੇਨਤੀ ਕੀਤੀ l ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਮਨਜੀਤ ਸਿੰਘ ਵੱਲੋਂ ਨਿਭਾਈ ਗਈ ਸੰਗਤਾਂ ਵਿੱਚ ਹਾਜ਼ਰ ਰਣਜੀਤ ਸਿੰਘ ਰਾਣਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਗੁਰਚਰਨ ਸਿੰਘ ਨਿਹੰਗ ਸਿੰਘ ਅਕਾਲੀ ਦਲ ਤਰਨਾ ਦਲ ਜਥੇਦਾਰ ਬਲਜੀਤ ਸਿੰਘ ਬਾਬਾ ਸਰਬਜੀਤ ਸਿੰਘ ਜੀ ਠੱਕਰਵਾਲ ਸੰਤ ਬਾਬਾ ਮੋਹਨ ਸਿੰਘ ਜੀ ਸੰਤ ਲਾਲ ਜੀ ਬਬਲਾਨੀ ਜਤਿੰਦਰ ਸਿੰਘ ਮਝੈਲ ਜਸਵੀਰ ਸਿੰਘ ਦਕੋਹਾ ਗੁਰਚਰਨ ਸਿੰਘ ਮੱਕੜ ਸ਼ਹਿਰੀ ਚੱਡਾ ਅਮਰਜੀਤ ਸਿੰਘ ਕਿਸ਼ਨਪੁਰਾ ਜਗਜੀਤ ਸਿੰਘ ਖਾਲਸਾ ਸੁਰਿੰਦਰ ਸਿੰਘ ਰਾਜ ਸੁਖਮਨ ਸਿੰਘ ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ ਪੁਨੀਤ ਸਿੰਘ ਸਾਹਿਬ ਪ੍ਰੀਤ ਸਿੰਘ ਕੁਲਦੀਪ ਸਿੰਘ ਬਲਵਿੰਦਰ ਸਿੰਘ ਪਰਮਿੰਦਰ ਸਿੰਘ ਭਾਟੀਆ ਲਾਲ ਚੰਦ ਤ੍ਰਿਪਤ ਜੋਤ ਸਿੰਘ ਜੋਧਾ ਰਾਜਬੀਰ ਸਿੰਘ ਖਾਲਸਾ ਸਮੇਤ ਬਹੁਤ ਸਾਰੀਆਂ ਸੰਗਤਾਂ ਨੇ ਇਸ ਮਹਾਨ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ l

Leave a Reply

Your email address will not be published. Required fields are marked *