ਅਕਾਲ ਅਕੈਡਮੀ ਧਨਾਲ ਕਲਾਂ ਦੇ ਬਾਰ੍ਹਵੀਂ ਜਮਾਤ (CBSE) ਦੇ ਐਲਾਨੇ ਗਏ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ 14 ਮਈ (ਪਰਮਿੰਦਰ ਸਿੰਘ ):- ਕਲਗੀਧਰ ਟਰਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਅਕਾਲ ਅਕੈਡਮੀ ਧਨਾਲ ਕਲਾਂ ਦੇ ਬਾਰ੍ਹਵੀਂ ਜਮਾਤ (CBSE) ਦੇ ਐਲਾਨੇ ਗਏ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਕੈਡਮੀ ਅਤੇ ਆਪਣੇ ਮਾਪਿਆਂ ਦਾ ਨਾਂ ਪੂਰੇ ਇਲਾਕੇ ਵਿੱਚ ਰੌਸ਼ਨ ਕੀਤਾ ਹੈ। ਅਕੈਡਮੀ ਦੇ ਤਿੰਨੋਂ ਸਟਰੀਮਾਂ (ਹਿਊਮੈਨਿਟੀਜ਼, ਕਾਮਰਸ ਅਤੇ ਸਾਇੰਸ) ਦੇ ਨਤੀਜੇ ਬੇਹੱਦ ਪ੍ਰਭਾਵਸ਼ਾਲੀ ਰਹੇ ਹਨ।
ਵੱਖ-ਵੱਖ ਸਟਰੀਮਾਂ ਦੇ ਨਤੀਜੇ ਇਸ ਪ੍ਰਕਾਰ ਰਹੇ:-
ਹਿਊਮੈਨਿਟੀਜ਼ ਸਟਰੀਮ ਵਿੱਚੋਂ
ਪਲਕ 94.2%
ਗੁਰਪ੍ਰੀਤ ਸਿੰਘ 77%
ਆਰੀਅਨ 76.2% ਨੇ ਕਰਮਵਾਰ ਪਹਿਲਾ, ਦੂਜਾ ,ਤੀਜਾ ਸਥਾਨ ਹਾਸਲ ਕੀਤਾ
ਸਾਇੰਸ ਸਟਰੀਮ ਵਿੱਚੋਂ
ਬਲਰੀਤ ਕੌਰ 85.4%
ਅਰਸ਼ਪ੍ਰੀਤ ਠਾਠੀ 83%
ਏਕਵੀਰ ਕੌਰ 82.6% ਨੇ ਕਰਮਵਾਰ ਪਹਿਲਾ ,ਦੂਜਾ ,ਤੀਜਾ ਸਥਾਨ ਹਾਸਿਲ ਕੀਤਾ।
ਕਾਮਰਸ ਸਟਰੀਮ ਵਿੱਚੋਂ
ਹਰਮੀਤ ਸਿੰਘ 91%
ਅੰਜਲੀ 90.4%
ਪੁਨੀਤ ਕੌਰ 83.4 %
ਅੰਕ ਹਾਸਿਲ ਕਰਕੇ ਪਹਿਲਾ ,ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮਾਣਮੱਤੀ ਉਪਲੱਬਧੀ ‘ਤੇ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਬਲਜੀਤ ਕੌਰ ਜੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਅਕੈਡਮੀ ਦੇ ਅਨੁਸ਼ਾਸਿਤ ਮਾਹੌਲ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ। ਉਨ੍ਹਾਂ ਦੱਸਿਆ ਕਿ ਅਕਾਲ ਅਕੈਡਮੀ ਬੱਚਿਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਆਧਿਆਤਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਅਕੈਡਮੀ ਪ੍ਰਬੰਧਕਾਂ ਵੱਲੋਂ ਹੋਣਹਾਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਗਈ।

Leave a Reply

Your email address will not be published. Required fields are marked *