ਚਾਈਨਾ ਡੋਰ ਖਿਲਾਫ਼ ਸਖ਼ਤੀ: ਵੇਚਣ ਵਾਲਿਆਂ ’ਤੇ ਹੋਵੇਗੀ ਸਖਤ ਕਾਰਵਾਈ–ਖਾਲਸਾ

ਨਵਾਂਸ਼ਹਿਰ ਰਾਹੋਂ ,10 ਜਨਵਰੀ,(ਕੁਲਵਿੰਦਰ ਸਿੰਘ ਰਾਹੋਂ)ਪੰਜਾਬ ਵਿੱਚ ਕਈ ਘਰਾਂ ਦੇ ਚਿਰਾਗ ਬੁਝਾਉਣ ਵਾਲੀ ਚਾਈਨਾ ਡੋਰ ‘ਤੇ ਐਕਸ਼ਨ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਭਾਈ ਜਸਵੀਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਤੇ ਉਸ ਦੇ ਸਾਥੀ ਹੁਣ ਸਖ਼ਤੀ ਦੇ ਨਾਲ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਹੈ।ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੇ ਖਾਤਮੇ ਲਈ ਪੁਲਸ ਵੀ ਉਸੇ ਤਰ੍ਹਾਂ ਅਭਿਆਨ ਚਲਾਏਗੀ ਜਿਵੇਂ ਬਾਕੀ ਨਸ਼ੇ ਅਤੇ ਗੈਂਗਸਟਰਾਂ ਖ਼ਿਲਾਫ਼ ਚਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰ ਇਸ ਨੂੰ ਵੇਚ ਰਹੇ ਹਨ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਉਨ੍ਹਾਂ ਦੇ ਬੱਚੇ ਵੀ ਸੜਕਾਂ ‘ਤੇ ਘੁੰਮਦੇ ਇਸ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਸਖ਼ਤ ਤਾੜਨਾ ਕੀਤੀ ਹੈ ਕਿ ਜੇਕਰ ਕੋਈ ਵੀ ਚਾਈਨਾ ਡੋਰ ਵੇਚਦਾ ਹੈ ਤਾਂ‌ ਪੁਲਿਸ ਨੂੰ ਨਾਲ ਲੈ ਕੇ ਹੀ ਉਸ ‘ਤੇ ਵੱਖ-ਵੱਖ ਬਣਦੀਆਂ ਧਾਰਾਵਾਂ ਲਗਾ ਕੇ ਤਰੁੰਤ ਕਰਵਾਈ ਕੀਤੀ ਜਾਵੇਗੀ। ਅਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕੀਤਾ ਜਾਵੇਗਾ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਸਬੰਧੀ ਇੱਕ ਮੁਹਿੰਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ‘ਤੇ ਧਿਆਨ ਰੱਖਣ ਲਈ ਕਿਹਾ ਜਾਵੇਗਾ।

Leave a Reply

Your email address will not be published. Required fields are marked *